PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ਨੇ ਪਾਕਿਸਤਾਨ ਵਿੱਚ ਵੀਜ਼ਾ ਅਪੌਇੰਟਮੈਂਟਾਂ ਕੀਤੀਆਂ ਮੁਅੱਤਲ

ਅਮਰੀਕਾ- ਅੱਜ ਇਜ਼ਰਾਈਲ, ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਦਾ ਚੌਥਾ ਦਿਨ ਹੈ। ਇਸ ਦੌਰਾਨ, ਪਾਕਿਸਤਾਨ ਵਿੱਚ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਕਾਰਨਾਂ ਕਰਕੇ ਸਾਰੀਆਂ ਵੀਜ਼ਾ ਅਪੌਇੰਟਮੈਂਟਾਂ ਰੱਦ ਕਰ ਦਿੱਤੀਆਂ ਹਨ। ਪਾਕਿਸਤਾਨ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਇਹ ਫ਼ੈਸਲਾ ਇਸਲਾਮਾਬਾਦ ਦੇ ਨਾਲ-ਨਾਲ ਲਾਹੌਰ ਅਤੇ ਕਰਾਚੀ ਦੇ ਦਫ਼ਤਰਾਂ ‘ਤੇ ਲਾਗੂ ਹੋਵੇਗਾ। ਇਹ ਹੁਕਮ 6 ਮਾਰਚ ਤੱਕ ਲਾਗੂ ਰਹੇਗਾ। ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਦੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਮਾਰੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ, ਐਤਵਾਰ ਨੂੰ ਕਰਾਚੀ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਮੱਧ ਪੂਰਬ ਤੋਂ ਜਲਦੀ ਤੋਂ ਜਲਦੀ ਨਿਕਲਣ ਦੀ ਅਪੀਲ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਇਰਾਨ ‘ਤੇ ਸਭ ਤੋਂ ਵੱਡਾ ਹਮਲਾ ਅਜੇ ਹੋਣਾ ਬਾਕੀ ਹੈ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਇੱਕ ਬਿਆਨ ਵਿੱਚ, ਉਨ੍ਹਾਂ ਕਿਹਾ ਕਿ ਇਰਾਨ ਨਾਲ ਜੰਗ ਚਾਰ ਤੋਂ ਪੰਜ ਹਫ਼ਤੇ ਚੱਲ ਸਕਦੀ ਹੈ, ਪਰ ਜੇ ਲੋੜ ਪਈ ਤਾਂ ਇਹ ਮੁਹਿੰਮ ਹੋਰ ਵੀ ਜਾਰੀ ਰਹੇਗੀ।

Related posts

ਅਮਰੀਕੀ ਰਾਸ਼ਟਰਪਤੀ ਲਈ ਵਧ ਸਕਦੀਆਂ ਹਨ ਮੁਸ਼ਕਿਲਾਂ! ਜੋਅ ਬਾਇਡਨ ਦੇ ਪੁੱਤਰ ਬੰਦੂਕ ਰੱਖਣ ਦੇ ਮਾਮਲੇ ‘ਚ ਦੋਸ਼ੀ ਕਰਾਰ

On Punjab

ਕੋਰੋਨਾ ਦੇ ਨਾਲ ਹੁਣ ਬਾਰਸ਼ ਦਾ ਕਹਿਰ, ਮੌਸਮ ਵਿਭਾਗ ਦਾ ਇਨ੍ਹਾਂ ਖੇਤਰਾਂ ਲਈ ਅਲਰਟ

On Punjab

ਕੈਨੇਡਾ ਵਿਵਾਦ ‘ਚ ਭਾਰਤ ਦੇ ਹੱਕ ‘ਚ ਬੋਲਿਆ ਬੰਗਲਾਦੇਸ਼- ‘ਉਹ ਨਹੀਂ ਕਰਦੇ ਅਜਿਹੀਆਂ ਹਰਕਤਾਂ’

On Punjab