PreetNama
ਖਾਸ-ਖਬਰਾਂ/Important News

ਅਮਰੀਕਾ ਨੇ ਤਾਲਿਬਾਨ ਅੱਗੇ ਗੋਢੇ ਟੇਕੇ, ਬਾਇਡਨ ਹਾਰ ਲਈ ਜ਼ਿੰਮੇਵਾਰ : ਨਿੱਕੀ ਹੇਲੀ

ਭਾਰਤੀ ਮੂਲ ਦੀ ਅਮਰੀਕੀ ਆਗੂ ਤੇ ਸੰਯੁਕਤ ਰਾਸ਼ਟਰ ‘ਚ ਸਾਬਕਾ ਅਮਰੀਕੀ ਦੂਤ ਨਿੱਕੀ ਹੇਲੀ ਨੇ ਅਫਗਾਨਿਸਤਾਨ ਦੇ ਬਦਲੇ ਹੋਏ ਹਾਲਾਤ ਲਈ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਆਪਣੇ ਸਹਿਯੋਗੀਆਂ ਨੂੰ ਅਫਗਾਨਿਸਤਾਨ ‘ਚ ਇਕੱਲੇ ਛੱਡ ਦਿੱਤਾ।

ਰਿਪਬਲਿਕਨ ਪਾਰਟੀ ਦੀ ਨਿੱਕੀ ਹੇਲੀ ਨੇ ਅਮਰੀਕੀ ਨਿਊਜ਼ ਚੈਨਲ ਸੀਬੀਐੱਸ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ‘ਚ ਕਿਹਾ, ‘ਉਹ (ਬਾਇਡਨ ਪ੍ਰਸ਼ਾਸਨ) ਤਾਲਿਬਾਨ ਨਾਲ ਗੱਲਬਾਤ ਨਹੀਂ ਕਰ ਰਹੇ । ਉਨ੍ਹਾਂ ਤਾਲਿਬਾਨ ਦੇ ਸਾਹਮਣੇ ਪੂਰੀ ਤਰ੍ਹਾਂ ਨਾਲ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਬਗਰਾਮ ਏਅਰਫੋਰਸ ਬੇਸ ਨੂੰ ਆਤਮ ਸਮਰਪਣ ਕਰ ਦਿੱਤਾ, ਜਿਹੜਾ ਨਾਟੋ ਦਾ ਇਕ ਪ੍ਰਮੁੱਖ ਹੱਬ ਸੀ। ਉਨ੍ਹਾਂ 85 ਅਰਬ ਡਾਲਰ ਦੇ ਉਪਕਰਨ ਤੇ ਹਥਿਆਰ ਆਤਮ ਸਮਰਪਣ ਕਰ ਦਿੱਤੇ, ਜਿਹੜੇ ਸਾਨੂੰ ਉੱਥੋਂ ਵਾਪਸ ਲਿਆਉਣੇ ਚਾਹੀਦੇ ਸਨ।’ ਉਨ੍ਹਾਂ ਅਫ਼ਗਾਨਿਸਤਾਨ ਤੋਂ ਬਾਇਡਨ ਪ੍ਰਸ਼ਾਸਨ ਦੀ ਵਾਪਸੀ ਦੀ ਨੀਤੀ ਦੀ ਆਲੋਚਨਾ ਕੀਤੀ। ਹੇਲੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਲੋਕਾਂ ਦਾ ਆਤਮ ਸਮਰਪਣ ਕੀਤਾ ਹੈ ਤੇ ਅਮਰੀਕੀ ਲੋਕਾਂ ਨੂੰ ਵਾਪਸ ਲਿਆਉਣ ਤੋਂ ਪਹਿਲਾਂ ਸਾਡੇ ਫ਼ੌਜੀਆਂ ਦੀ ਵਾਪਸੀ ਕੀਤੀ। ਉਨ੍ਹਾਂ ਸਾਡੇ ਅਫ਼ਗਾਨ ਸਹਿਯੋਗੀਆਂ ਨੂੰ ਛੱਡ ਦਿੱਤਾ ਹੈ, ਜਿਨ੍ਹਾਂ ਨੇ ਵਿਦੇਸ਼ ‘ਚ ਤਾਇਨਾਤੀ ਦੌਰਾਨ ਸੁਰੱਖਿਆ ਕੀਤੀ। ਇਸ ਲਈ ਕੋਈ ਗੱਲਬਾਤ ਨਹੀਂ ਕੀਤੀ ਗਈ। ਇਹ ਇਕ ਪੂਰੀ ਤਰ੍ਹਾਂ ਨਾਲ ਕੀਤਾ ਗਿਆ ਆਤਮ ਸਮਰਪਣ ਤੇ ਇਕ ਸ਼ਰਮਨਾਕ ਨਾਕਾਮੀ ਹੈ। ਨਿੱਕੀ ਹੇਲੀ ਨੂੰ 2024 ‘ਚ ਹੋਣ ਵਾਲੀਆਂ ਚੋਣਾਂ ਲਈ ਰਾਸ਼ਟਰਪਤੀ ਅਹੁਦੇ ਦਾ ਭਵਿੱਖ ਦਾ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉਹ ਬਾਇਡਨ ਪ੍ਰਸ਼ਾਸਨ ਦੀ ਅਫਗਾਨਿਸਤਾਨ ਨੂੰ ਲੈ ਕੇ ਬਣਾਈਆਂ ਜਾਣ ਵਾਲੀਆਂ ਨੀਤੀਆਂ ਦੀ ਪ੍ਰਮੁੱਖ ਆਲੋਚਕ ਰਹੀ ਹੈ। ਨਿੱਕੀ ਹੇਲੀ ਨੇ ਕਿਹਾ ਕਿ ਤਾਲਿਬਾਨ ਨੇ ਸਾਡੇ ਅਮਰੀਕੀ ਨਾਗਰਿਕਾਂ ਨੂੰ ਬੰਧਕ ਬਣਾਇਆ ਹੈ। ਸਾਨੂੰ ਆਪਣੇ ਨਾਗਰਿਕਾਂ ਤੇ ਆਪਣੇ ਸਹਿਯੋਗੀਆਂ ਨੂੰ ਬਾਹਰ ਕੱਢਣ ਦੇ ਤਰੀਕੇ ਦਾ ਪਤਾ ਲਗਾਉਣਾ ਪਵੇਗਾ।

Related posts

ਦਿੱਲੀ ਏਅਰਪੋਰਟ ’ਤੇ ਸ਼ਾਮ 4 ਵਜੇ ਤੱਕ 34 ਰਵਾਨਗੀਆਂ, 37 ਆਮਦਾਂ ਰੱਦ; ਯਾਤਰੀ ਹੋਏ ਪਰੇਸ਼ਾਨ !

On Punjab

‘ਇਹ ਇਕਪਾਸੜ ਫੈਸਲਾ’, ਨਿਆਂ ਦੀ ਦੇਵੀ ਦੀ ਮੂਰਤੀ ‘ਚ ਬਦਲਾਅ ‘ਤੇ SC ਬਾਰ ਐਸੋਸੀਏਸ਼ਨ ਨੇ ਪ੍ਰਗਟਾਈ ਨਾਰਾਜ਼ਗੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਨਿਆਂ ਦੀ ਦੇਵੀ ਦੀ ਪੁਰਾਣੀ ਮੂਰਤੀ ਵਿੱਚ ਕੀਤੇ ਗਏ ਬਦਲਾਅ ‘ਤੇ ਇਤਰਾਜ਼ ਪ੍ਰਗਟਾਇਆ ਹੈ। ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੁੱਤ ਵਿੱਚ ਬਦਲਾਅ ਕਰਨ ਤੋਂ ਪਹਿਲਾਂ ਸਾਡੇ ਮੈਂਬਰਾਂ ਨਾਲ ਸਲਾਹ ਨਹੀਂ ਕੀਤੀ ਗਈ ਸੀ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਲਾਇਬ੍ਰੇਰੀ ਵਿੱਚ ਨਿਆਂ ਦੀ ਦੇਵੀ ਦੀ ਨਵੀਂ ਛੇ ਫੁੱਟ ਉੱਚੀ ਮੂਰਤੀ ਸਥਾਪਤ ਕੀਤੀ ਗਈ ਹੈ।

On Punjab

Texas Shooting: ਟੈਕਸਾਸ ਗੋਲੀਬਾਰੀ ‘ਤੇ ਬਾਇਡਨ ਨੇ ਕਿਹਾ,ਐਲਾਨ ਨਹੀਂ, ਹੁਣ ਐਕਸ਼ਨ ਦਾ ਸਮਾਂ… ਕੁਝ ਕਰਨਾ ਪਵੇਗਾ

On Punjab