66.6 F
New York, US
June 24, 2026
PreetNama
ਸਮਾਜ/Social

ਅਮਰੀਕਾ ਨੇ ਕਿਹਾ, ਉੱਤਰੀ ਕੋਰੀਆ ਨਾਲ ਨਹੀਂ ਕੋਈ ਦੁਸ਼ਮਣੀ, ਹਾਂ-ਪੱਖੀ ਪ੍ਰਤੀਕਿਰਿਆ ਦੀ ਉਡੀਕ

ਅਮਰੀਕੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨਾਲ ਅਮਰੀਕਾ ਦੀ ਕੋਈ ਦੁਸ਼ਮਣੀ ਨਹੀਂ ਹੈ ਬਲਕਿ ਉਹ ਹੁਣ ਵੀ ਪਿਓਂਗਯਾਂਗ ਤੋਂ ਹਾਂ-ਪੱਖੀ ਪ੍ਰਤੀਕਿਰਿਆ ਦੀ ਉਡੀਕ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਮੁੱਖ ਉਪ ਤਰਜ਼ਮਾਨ ਜੈਲੀਨਾ ਪੋਰਟਰ ਨੇ ਸੋਮਵਾਰ ਨੂੰ ਇਸ ਗੱਲ ਨੂੰ ਵੀ ਦੁਹਰਾਇਆ ਕਿ ਅਮਰੀਕਾ ਬਿਨਾਂ ਕਿਸੇ ਸ਼ਰਤ ਦੇ ਉੱਤਰੀ ਕੋਰੀਆ ਨਾਲ ਕਿਸੇ ਵੀ ਸਮੇਂ ਮੁਲਾਕਾਤ ਲਈ ਤਿਆਰ ਹੈ।

ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਪ੍ਰੈੱਸ ਬ੍ਰੀਫਿੰਗ ’ਚ ਸੋਮਵਾਰ ਨੂੰ ਪੋਰਟਰ ਨੇ ਕਿਹਾ, ਉੱਤਰੀ ਕੋਰੀਆ ਨਾਲ ਗੱਲਬਾਤ ਤੇ ਕੂਟਨੀਤੀ ਜ਼ਰੀਏ ਅਸੀਂ ਕੋਰੀਆਈ ਉਪ ਦੀਪ ’ਚ ਸਥਾਈ ਅਮਨ ਚੈਨ ਸਥਾਪਤ ਕਰਨ ਲਈ ਵਚਨਬੱਧ ਹਾਂ। ਇਸ ਦਿਸ਼ਾ ’ਚ ਠੋਸ ਤਰੱਕੀ ਲਈ ਅਸੀਂ ਡੀਪੀਆਰਕੇ (ਡੈਮੋਕ੍ਰੇਟਿਕ ਪੀਪਲਜ਼ ਰਿਪਬਲਿਕਨ ਆਫ ਕੋਰੀਆ) ਨਾਲ ਵਿਵਹਾਰਕ ਨਜ਼ਰੀਏ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਤਾਂ ਕਿ ਨਾ ਸਿਰਫ਼ ਅਮਰੀਕਾ ਬਲਕਿ ਸਾਡੇ ਸਹਿਯੋਗੀ ਤੇ ਤਾਇਨਾਤ ਫੋਰਸ ਦੀ ਸੁਰੱਖਿਆ ਪੱਕੀ ਹੋ ਸਕੇ।

ਕਾਬਿਲੇਗੌਰ ਹੈ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਕਿਹਾ ਸੀ ਕਿ ਅਮਰੀਕਾ, ਚੀਨ ਤੇ ਉੱਤਰੀ ਕੋਰੀਆ ਸਿਧਾਂਤਕ ਤੌਰ ’ਤੇ ਕੋਰੀਆਈ ਜੰਗ ਨੂੰ ਖ਼ਤਮ ਕਰਨ ’ਤੇ ਸਹਿਮਤ ਹਨ ਪਰ ਉੱਤਰੀ ਕੋਰੀਆ ਪਹਿਲਾਂ ਸ਼ਰਤ ਦੇ ਤੌਰ ’ਤੇ ਡੀਪੀਆਰਕੇ ਪ੍ਰਤੀ ਅਮਰੀਕਾ ਦੀ ਦੁਸ਼ਮਣੀ ਵਾਲੀ ਨੀਤੀ ਨੂੰ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ। ਮੂਨ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਨੇ ਉੱਤਰੀ ਕੋਰੀਆ ਵੱਲ ਦੋਸਤੀ ਦਾ ਹੱਥ ਅੱਗੇ ਵਧਾਇਆ ਹੈ।

Related posts

IRCTC ਨੇ ਗਾਹਕਾਂ ਲਈ ਸ਼ੁਰੂ ਕੀਤੀ ਇਹ ਨਵੀਂ ਸੁਵਿਧਾ. . . .

On Punjab

Palace On Wheels: 25 ਸਤੰਬਰ ਤੋਂ ਪਟੜੀਆਂ ‘ਤੇ ਦੌੜੇਗੀ ਭਾਰਤ ਦੀ ਰਾਇਲ ਟਰੇਨ, ਸ਼ਾਹੀ ਅੰਦਾਜ਼ ‘ਚ ਦੇਸ਼ ਦੀ ਸੈਰ ਕਰਨ ਦਾ ਮਿਲੇਗਾ ਮੌਕਾ ਰਾਜਸਥਾਨ ਦੀ ਸ਼ਾਨ ਪੈਲੇਸ ਆਨ ਵ੍ਹੀਲਜ਼ (Palace On Wheels) 25 ਸਤੰਬਰ ਤੋਂ ਇਕ ਵਾਰ ਫਿਰ ਪਟੜੀ ‘ਤੇ ਚੱਲਣ ਲਈ ਤਿਆਰ ਹੈ। 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁਰੰਮਤ ਕਰਨ ਤੋਂ ਬਾਅਦ, ਇਹ ਸ਼ਾਹੀ ਰੇਲ ਯਾਤਰੀਆਂ ਨੂੰ ਲਗਜ਼ਰੀ ਟੂਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਸ਼ਾਹੀ ਯਾਤਰਾ ਨਾਲ ਜੁੜੀ ਹਰ ਛੋਟੀ-ਵੱਡੀ ਜਾਣਕਾਰੀ।

On Punjab

ਪੈਟਰੋਲ ਵਿੱਚ ਈਥਾਨੌਲ: ਮੇਰੇ ਫੈਸਲਿਆਂ ਤੋਂ ਨਾਰਾਜ਼ ਤਾਕਤਵਰ ਲਾਬੀ ਲਵਾ ਰਹੀ ਖ਼ਬਰਾਂ: ਗਡਕਰੀ

On Punjab