PreetNama
ਖਾਸ-ਖਬਰਾਂ/Important News

ਅਮਰੀਕਾ ਦੇ ਪੰਜਾਬੀ ਰੈਸਟੋਰੈਂਟ ‘ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ

ਅਮਰੀਕਾ ਦੇ ਪੰਜਾਬੀ ਰੈਸਟੋਰੈਂਟ ‘ਚ ਭੰਨਤੋੜ, ਸਪਰੇਅ ਨਾਲ ਲਿਖੇ ਨਸਲਵਾਦੀ ਨਾਅਰੇ:ਵਾਸ਼ਿੰਗਟਨ : ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ‘ਚ ਇੱਕ ਸਿੱਖ ਵਿਅਕਤੀ ਦੇ ਰੈਸਤਰਾਂ ‘ਚ ਕੁੱਝ ਵਿਅਕਤੀਆਂ ਵੱਲੋਂ ਭੰਨਤੋੜ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਰੈਸਤਰਾਂ ਦੀਆਂ ਕੰਧਾਂ ‘ਤੇ ਨਫ਼ਰਤ ਭਰੇ ਸੰਦੇਸ਼ ਲਿਖ ਦਿੱਤੇ ਗਏ ਹਨ।

ਰੈਸਤਰਾਂ ਦੇ ਮਾਲਕ ਬਲਜੀਤ ਸਿੰਘ ਇਸ ਘਟਨਾ ਤੋਂ ਬੇਹੱਦ ਦੁਖੀ ਹਨ।ਜਾਣਕਾਰੀ ਅਨੁਸਾਰ ਸੈਂਟਾ ਫੇ ਵਿਚ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਕਿ ਕੁੱਝ ਵਿਅਕਤੀ ਭੰਨਤੋੜ ਕਰ ਰਹੇ ਹਨ ਅਤੇ ਕੰਧ ਉੱਤੇ ਸਪਰੇਅ ਨਾਲ ਨਸਲਵਾਦੀ ਨਾਅਰੇ ਲਿਖ ਰਹੇ ਹਨ।ਇਕ ਰਿਪੋਰਟ ਅਨੁਸਾਰ ਸੈਂਟਾ ਫੇ ਵਿਚ ਸਥਿਤ ਰੈਸਟੋਰੈਂਟ ਨੂੰ ਇਸ ਭੰਨਤੋੜ ਕਾਰਨ ਅੰਦਾਜ਼ਨ ਇਕ ਲੱਖ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਭੰਨਤੋੜ ਰੈਸਟੋਰੈਂਟ ਦੀ ਡਿਨਰ ਸਰਵਿਸ ਤੋਂ ਪਹਿਲਾਂ ਹੋਈ। ਸਥਾਨਕ ਪੁਲਿਸ ਤੇ ਐੱਫਬੀਆਈ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ, ਉੱਥੇ ਹੀ ਸਿੱਖ ਅਮਰੀਕੀ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਐੱਸਏਐੱਲਡੀਈਐੱਫ) ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਇਸ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫਰਤ ਅਤੇ ਹਿੰਸਾ ਅਸਵਿਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।

Related posts

ਸਰਕਾਰੀ ਬਿਕਰਮ ਕਾਲਜ ਪਟਿਆਲਾ ਵਿਖੇ ਵਰਲਡ ਰੈੱਡ ਕ੍ਰਾਸ ਦਿਵਸ ਮਨਾਇਆ

On Punjab

Afghanistan News: ਅਫ਼ਗਾਨ ਦੇ ਹਾਲਾਤ ਦੇ ਪਿੱਛੇ ਗਨੀ ਜ਼ਿੰਮੇਵਾਰ, ਸਾਡਾ ਫ਼ੌਜ ਨੂੰ ਹਟਾਉਣ ਦਾ ਫੈਸਲਾ ਸਹੀ, ਪੜ੍ਹੋ ਬਾਇਡਨ ਦੇ ਸੰਬੋਧਨ ਦੀਆਂ ਖਾਸ ਗੱਲਾਂ

On Punjab

ਸਪੀਕਰ ਸੰਧਵਾਂ ਨੇ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ

On Punjab