PreetNama
ਖਾਸ-ਖਬਰਾਂ/Important News

ਅਮਰੀਕਾ ਦੇ ਇਤਿਹਾਸ ਦਾ ਅਗਲਾ ਅਧਿਆਏ ਲਿਖਣ ਦੀ ਤਿਆਰੀ, ਕਮਲਾ ਹੈਰਿਸ ਨੇ ਪੇਸ਼ ਕੀਤਾ ਰੋਡਮੈਪ

ਵਾਸ਼ਿੰਗਟਨ: ਅਮਰੀਕਾ ‘ਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਕਮਲਾ ਹੈਰਿਸ ਨੇ ਕਿਹਾ ਹੈ ਕਿ ‘ਮੈਂ ਤੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਜੋ ਬਿਡੇਨ ਅਮਰੀਕਾ ਦੇ ਇਤਿਹਾਸ ਦਾ ਅਗਲਾ ਅਧਿਆਏ ਲਿਖਣ ਲਈ ਤਿਆਰ ਹਾਂ।

ਸੱਤਾ ਸੰਭਾਲਣ ‘ਤੇ ਉਹ ਅਜਿਹੀ ਆਰਥਿਕਤਾ ਦਾ ਨਿਰਮਾਣ ਸ਼ੁਰੂ ਕਰਨਗੇ ਜਿਸ ਨਾਲ ਮਿਹਨਤਕਸ਼ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਾਇਡਨ ਨੇ ਆਪਣੀ ਵੈੱਬਸਾਈਟ ਤੇ ਚਾਰ ਟੌਪ ਦੀਆਂ ਤਰਜੀਹਾਂ ਦਾ ਜ਼ਿਕਰ ਕੀਤਾ। ਚਾਰ ਪ੍ਰਮੁੱਖ ਤਰਜੀਹਾਂ ਹਨ ਕੋਰੋਨਾਵਾਇਰਸ ਮਹਾਂਮਾਰੀ, ਆਰਥਿਕ ਸੁਧਾਰ, ਨਸਲੀ ਬਰਾਬਰੀ ਤੇ ਜਲਵਾਯੂ ਤਬਦੀਲੀ।
ਹੈਰਿਸ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਮੈਂ ਤੇ ਬਾਇਡਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਅਗਲਾ ਅਧਿਆਏ ਲਿਖਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰਾਂ ਲਈ ਕਾਰਜਸ਼ੀਲ ਅਰਥ ਵਿਵਸਥਾ ਬਣਾਉਣ ਜਾ ਰਹੇ ਹਾਂ।

Related posts

Ukraine Russia Crisis : ਰੂਸ ‘ਚ ਨਾਗਰਿਕਾਂ ਨੂੰ ਲਾਮਬੰਦ ਕਰਨ ਦੇ ਐਲਾਨ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ, ਹੁਣ ਤਕ 1300 ਤੋਂ ਵੱਧ ਲੋਕ ਗ੍ਰਿਫ਼ਤਾਰ

On Punjab

ਕਰੋੜਾਂ ਦੀਆਂ ਧੋਖਾਧੜੀਆਂ ਸਬੰਧੀ ਪਰਲਜ਼ ਦੇ ਸੰਚਾਲਕ ਸਣੇ ਦੋ ਜਣੇ ਯੂਪੀ EOW ਵੱਲੋਂ ਗ੍ਰਿਫ਼ਤਾਰ

On Punjab

ਜੋਅ ਬਾਇਡਨ ਦੇ ਕਾਰਜਕਾਲ ਦੌਰਾਨ ਗ਼ੈਰ-ਕਾਨੂੰਨੀ ਸਰਹੱਦ ਪਾਰ ਕਰਨ ਵਾਲਿਆਂ ਦੀ ਗਿਣਤੀ ਵਧੀ, ਅਧਿਕਾਰੀਆਂ ਨੇ ਕੀਤਾ ਖ਼ੁਲਾਸਾ

On Punjab