36.12 F
New York, US
January 22, 2026
PreetNama
ਰਾਜਨੀਤੀ/Politics

ਅਮਰੀਕਾ ’ਚ ਹਿੰਸਾ ਦੀ ਪੀਐੱਮ ਮੋਦੀ ਨੇ ਕੀਤੀ ਨਿੰਦਾ, ਕਿਹਾ-ਸ਼ਾਂਤੀਪੂਰਨ ਢੰਗ ਨਾਲ ਹੋਣਾ ਚਾਹੀਦਾ ਸੱਤਾ ਦਾ ਤਬਾਦਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿਚ ਹੋਏ ਹਿੰਸਕ ਪ੍ਰਦਰਸ਼ਨ ਦੀ ਸਖਤ ਨਿੰਦਾ ਕੀਤੀ ਹੈ। ਪੀਐੱਮ ਮੋਦੀ ਨੇ ਵੀਰਵਾਰ ਨੂੰ ਅਮਰੀਕਾ ਵਿਚ ਵਾਸ਼ਿੰਗਟਨ ਵਿਚ ਹੋਈ ਹਿੰਸਾ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਲੋਕਤੰਤਰ ਵਿਚ ਸੱਤਾ ਦਾ ਤਬਾਦਲਾ ਸ਼ਾਂਤੀਪੂਰਨ ਤਰੀਕੇ ਨਾਲ ਹੋਣਾ ਚਾਹੀਦਾ ਹੈ। ਪੀਐੱਮ ਮੋਦੀ ਨੇ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਵਿਚ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਰਾਜ਼ ਸਮਰਥਕਾਂ ਵੱਲੋਂ ਦੰਗੇ ਅਤੇ ਹਿੰਸਾ ’ਤੇ ਆਪਣਾ ਦਰਦ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਵਿਰੋਧ ਪ੍ਰਦਰਸ਼ਨ ਜ਼ਰੀਏ ਲੋਕਤੰਤਰਿਕ ਪਰਕਿਰਿਆ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ। ਉਨ੍ਹਾਂ ਆਪਣੇ ਟਵੀਟ ਵਿਚ ਕਿਹਾ ਕਿ ਸੱਤਾ ਪਰਿਵਰਤਨ ਸ਼ਾਂਤੀਪੂਰਨ ਢੰਗ ਨਾਲ ਜਾਰੀ ਰਹਿਣੇ ਚਾਹੀਦੇ ਹਨ।
ਗੌਰਤਲਬ ਹੈ ਕਿ ਵਾਸ਼ਿੰਗਟਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿੱਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਸੈਨੇਟ ਵਿਚ ਵੀ ਹੰਗਾਮਾ ਕੀਤਾ।
ਇਸ ’ਤੇ ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ-‘ਵਾਸ਼ਿੰਗਟਨ ਡੀਸੀ ਵਿਚ ਹਿੰਸਾ ਅਤੇ ਪ੍ਰਦਰਸ਼ਨ ਦੀਆਂ ਖਬਰਾਂ ਨਾਲ ਉਨ੍ਹਾਂ ਨੂੰ ਦੁੱਖ ਪਹੁੰਚਿਆ ਹੈ। ਸੱਤਾ ਦਾ ਟ੍ਰਾਂਸਫਰ ਸਹੀ ਅਤੇ ਸ਼ਾਂਤੀਪੂਰਨ ਢੰਗ ਨਾਲ ਹੋਣਾ ਲਾਜ਼ਮੀ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨ ਜ਼ਰੀਏ ਲੋਕਤੰਤਰਿਕ ਪਰਕਿਰਿਆ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਹੈ।’

Related posts

ਹਿਮਾਚਲ ਪ੍ਰਦੇਸ਼: ਨਾਲਾਗੜ੍ਹ ਪੁਲੀਸ ਥਾਣੇ ਦੇ ਨੇੜੇ ਧਮਾਕਾ

On Punjab

ਹੁਣ ਪ੍ਰਿਅੰਕਾ ਦੇ ਹੱਥ ਨਵਜੋਤ ਸਿੱਧੂ ਦੀ ਡੋਰ, ਮਿਲੇਗੀ ਵੱਡੀ ਜ਼ਿੰਮੇਵਾਰੀ?

On Punjab

ਨਵਜੋਤ ਸਿੰਘ ਸਿੱਧੂ ਨੇ ਕੌਂਸਲਰਾਂ ਨੂੰ ਪਾਰਟੀ ‘ਚੋਂ ਕੱਢਣ ਲਈ ਬਣਵਾਈ ਚਿੱਠੀ, ਫਿਰ ਹੱਥ ਖਿੱਚ ਲਏ ਪਿੱਛੇ

On Punjab