PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਭਾਰਤੀ ਇੰਜਨੀਅਰ ਵੱਲੋਂ ਪਤਨੀ ਤੇ ਦੋ ਪੁੱਤਾਂ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਵਾਸ਼ਿੰਗਟਨਅਮਰੀਕਾ ‘ਚ ਆਯੋਵਾ ਦੇ ਪੱਛਮੀ ਡੇਸ ਮੋਈਨੈਸ ਸ਼ਹਿਰ ‘ਚ ਇੱਕ ਭਾਰਤੀ ਨੇ ਆਪਣੀ ਪਤਨੀ ਤੇ ਦੋ ਪੁੱਤਰਾਂ ਨੂੰ ਗੋਲੀ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਘਟਨਾ ਸ਼ਨੀਵਾਰ ਦੀ ਹੈ। ਪਹਿਲਾਂ ਪੁਲਿਸ ਨੂੰ ਸ਼ੱਕ ਸੀ ਕਿ ਅਣਪਛਾਤੇ ਲੋਕਾਂ ਨੇ ਘਰ ‘ਚ ਵੜ ਕੇ ਚਾਰਾਂ ਦਾ ਕਤਲ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁਨਕਾਰਾਲਾਵਣੀਆ ਸੁਨਕਾਰਾ ਤੇ ਉਨ੍ਹਾਂ ਦੇ ਦੋ ਬੇਟਿਆਂ ਵਜੋਂ ਹੋਈ ਹੈ। ਬੱਚਿਆਂ ਦੀ ਉਮਰ 10 ਸਾਲ ਤੇ 15 ਸਾਲ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਚਾਰਾਂ ਦੀਆਂ ਮ੍ਰਿਤਕ ਦੇਹਾਂ ਸ਼ੱਕੀ ਹਾਲਾਤ ‘ਚ ਪਾਈਆਂ ਗਈਆਂ ਸੀ। ਗੁਆਂਢੀਆਂ ਵੱਲੋਂ ਸੂਚਨਾ ਦੇਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਸੀ। ਮੌਕੇ ‘ਤੇ ਕਈ ਰਾਉਂਡ ਫਾਈਰਿੰਗ ਦੇ ਸਬੂਤ ਵੀ ਮਿਲੇ ਸੀ। ਆਯੋਵਾ ਪੁਲਿਸ ਵਿਭਾਗ ਦੇ ਡੀਪੀਐਸ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ ਦੇ ਚੰਦਰ ਸ਼ੇਖਰ ਆਈਟੀ ਪ੍ਰੋਫੈਸ਼ਨਲ ਸੀ। ਉਹ ਇੱਥੇ ਤਕਨੀਕੀ ਸਰਵਿਸ ਬਿਊਰੋ ਡਿਪਾਰਟਮੈਂਟ ‘ਚ ਕੰਮ ਕਰਦੇ ਸੀ। ਇਸ ਘਟਨਾ ਤੋਂ ਬਾਅਦ ਉਸ ਦੇ ਦੋਸਤਾਂ ਤੇ ਪਰਿਵਾਰ ਮੈਂਬਰਾਂ ਨੂੰ ਸਦਮਾ ਲੱਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਜੁੜੇ ਉਨ੍ਹਾਂ ਦੇ ਦਿਲਾਂ ‘ਚ ਕਈ ਸਵਾਲ ਹਨ।

Related posts

ਜਲੰਧਰ ਹਸਪਤਾਲ ਵਿਚ ਮੌਤਾਂ: ਤਿੰਨ ਡਾਕਟਰ ਮੁਅੱਤਲ, ਇਕ ਬਰਖਾਸਤ

On Punjab

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਬ ਮਨਾਇਆ

On Punjab

ਅਯੁੱਧਿਆ ਰਾਮ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ ਦਾ ਦੇਹਾਂਤ

On Punjab