70.11 F
New York, US
August 4, 2025
PreetNama
ਸਿਹਤ/Health

ਅਮਰੀਕਾ ’ਚ ਜੌਨਸਨ ਐਂਡ ਜੌਨਸਨ ਦੀ ਕੋਰੋਨਾ ਵੈਕਸੀਨ ਦੀ ਐਕਸਪਾਇਰੀ ਡੇਟ ਨੂੰ 6 ਮਹੀਨਿਆਂ ਤਕ ਵਧਾਇਆ

ਅਮਰੀਕਾ ’ਚ ਕੋਰੋਨਾ ਸੰਕ੍ਰਮਣ ਬੇਕਾਬੂ ਹੁੰਦਾ ਜਾ ਰਿਹਾ ਹੈ। ਇਥੇ ਮਰੀਜ਼ਾਂ ਦੀ ਵੱਧਦੀ ਸੰਖਿਆ ਕਾਰਨ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗੇ ਲੋਕਾਂ ਨੂੰ ਵੀ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ। ਇਧਰ, ਫੈਡਰਲ ਹੈਲਥ ਰੈਗੂਲੇਟਰਾਂ ਨੇ ਬੁੱਧਵਾਰ ਨੂੰ ਜੌਨਸਨ ਐਂਡ ਜੌਨਸਨ ਦੀ ਕੋਵਿਡ-19 ਵੈਕਸੀਨ ਦੀ ਐਕਸਪਾਇਰੀ ਡੇਟ ਨੂੰ ਫਿਰ ਤੋਂ ਵਧਾ ਦਿੱਤਾ ਹੈ। ਇਸ ਨਾਲ ਸਿਹਤ ਕਾਮਿਆਂ ਨੂੰ ਟੀਕੇ ਦੀਆਂ ਲੱਖਾਂ ਖ਼ੁਰਾਕਾਂ ਦਾ ਉਪਯੋਗ ਕਰਨ ਲਈ ਛੇ ਅਤੇ ਹਫ਼ਤੇ ਦਾ ਸਮਾਂ ਮਿਲ ਗਿਆ ਹੈ। ਵੈਕਸੀਨ ਦੀ ਐਕਸਪਾਇਰੀ ਡੇਟ ਦਵਾਈ ਨਿਰਮਾਤਾਵਾਂ ਦੀ ਜਾਣਕਾਰੀ ’ਤੇ ਆਧਾਰਿਤ ਹੁੰਦੀ ਹੈ ਕਿ ਸ਼ਾਟਸ ਕਿੰਨੇ ਸਮੇਂ ਤਕ ਠੀਕ ਤਰ੍ਹਾਂ ਨਾਲ ਕੰਮ ਕਰ ਸਕਦੇ ਹਨ।

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਜੌਨਸਨ ਐਂਡ ਜੌਨਸਨ ਨੂੰ ਲਿਖੇ ਪੱਤਰ ’ਚ ਕਿਹਾ ਕਿ ਠੀਕ ਰੱਖ-ਰਖਾਅ ਤੋਂ ਬਾਅਦ ਟੀਕੇ ਘੱਟ ਤੋਂ ਘੱਟ ਛੇ ਮਹੀਨਿਆਂ ਤਕ ਸੁਰੱਖਿਅਤ ਤੇ ਪ੍ਰਭਾਵੀ ਰਹਿੰਦੇ ਹਨ। ਇਹ ਦੂਸਰੀ ਵਾਰ ਹੈ ਜਦੋਂ ਐੱਫਡੀਏ ਨੇ ਜੂਨ ਤੋਂ ਬਾਅਦ ਤੋਂ ਟੀਕਿਆਂ ਦੀ ਐਕਸਪਾਇਰੀ ਡੇਟ ਵਧਾਈ ਹੈ। ਏਜੰਸੀ ਨੇ ਕਿਹਾ ਕਿ ਉਨ੍ਹਾਂ ਦਾ ਉਪਯੋਗ ਸਾਢੇ ਚਾਰ ਮਹੀਨਿਆਂ ਤਕ ਕੀਤਾ ਜਾ ਸਕਦਾ ਹੈ। ਪਹਿਲੀ ਵਾਰ ਫਰਵਰੀ ’ਚ ਟੀਕਿਆਂ ਨੂੰ ਮਨਜ਼ੂਰੀ ਦਿੰਦੇ ਸਮੇਂ ਐੱਫਡੀਏ ਨੇ ਕਿਹਾ ਸੀ ਕਿ ਟੀਕਿਆਂ ਨੂੰ ਤਿੰਨ ਮਹੀਨਿਆਂ ਤਕ ਸੰਗ੍ਰਹਿਤ ਕੀਤਾ ਜਾ ਸਕਦਾ ਹੈ।

ਕਈ ਸੂਬਿਆਂ ’ਚ ਸਿਹਤ ਅਧਿਕਾਰੀਆਂ ਨੇ ਹਾਲ ਹੀ ’ਚ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਇਕ ਡੋਜ਼ ਵਾਲੇ ਟੀਕੇ ਦੀ ਐਕਸਪਾਇਰੀ ਡੇਟ ਨਹੀਂ ਵਧਾਈ ਗਈ ਤਾਂ ਉਨ੍ਹਾਂ ਨੂੰ ਇਸਦੀਆਂ ਹਜ਼ਾਰਾਂ ਖ਼ੁਰਾਕਾਂ ਸੁੱਟਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਨਵੇਂ ਆਦੇਸ਼ ਕਾਰਨ ਹੁਣ ਫਾਰਮੇਸੀਆਂ, ਹਸਪਤਾਲਾਂ ਅਤੇ ਕਲੀਨਿਕਾਂ ’ਚ ਮੌਜੂਦ ਬਾਕੀ ਸ਼ਾਟਸ ਦਾ ਉਪਯੋਗ ਕਰਨ ਲਈ ਵੱਧ ਸਮਾਂ ਮਿਲੇਗਾ।

 

 

Related posts

ਮੱਛਰ ਨੂੰ ਫੌਰਨ ਭਜਾਉਣ ਲਈ ਵਰਤੋ ਇਹ ਘਰੇਲੂ ਨੁਸਖ਼ੇ

On Punjab

ਰੱਖਿਆ ਉਤਪਾਦਨ ਐਕਟ ਦੀ ਆੜ ‘ਚ US ਨੇ ਖੇਡੀ ਖੇਡ, ਵੈਕਸੀਨ ਲਈ ਕੱਚੇ ਮਾਲ ਦੀ ਸਪਲਾਈ ਰੋਕੀ, ਜਾਣੋ ਕੀ ਹੋਵੇਗਾ ਅਸਰ

On Punjab

Mango Leaves Benefits : ਅੰਬ ਦੇ ਪੱਤੇ ਵੀ ਹੁੰਦੇ ਹਨ ਬਹੁਤ ਫਾਇਦੇਮੰਦ, ਵਰਤੋਂ ਨਾਲ ਇਹ ਰੋਗ ਹੁੰਦੇ ਹਨ ਠੀਕ

On Punjab