PreetNama
ਸਮਾਜ/Social

ਅਮਰੀਕਾ ‘ਚ ਕੋਰੋਨਾ ਵਾਇਰਸ ਨੇ ਲਈਆਂ ਪੌਣੇ ਲੱਖ ਤੋਂ ਵੱਧ ਜਾਨਾਂ

ਨਵੀਂ ਦਿੱਲੀ: ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾ ਔਸਤਨ ਦੋ ਹਜ਼ਾਰ ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋ ਰਹੀ ਹੈ। ਬੁੱਧਵਾਰ ਦੇਸ਼ ‘ਚ 25,459 ਨਵੇਂ ਕੇਸ ਸਾਹਮਣੇ ਆਏ ਜਦਕਿ 2,528 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਪੂਰੀ ਦੁਨੀਆ ਦੇ ਇੱਕ ਤਿਹਾਈ ਕੋਰੋਨਾ ਮਰੀਜ਼ ਇਕੱਲੇ ਅਮਰੀਕਾ ‘ਚ ਹਨ। ਜਿੱਥੇ 13 ਲੱਖ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

ਵਰਲਡੋਮੀਟਰ ਮੁਤਾਬਕ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਸਵੇਰ ਤਕ 12,63,092 ਹੋ ਗਈ ਹੈ ਜਦਕਿ ਕੁੱਲ 74,799 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੌਰਾਨ ਦੋ ਲੱਖ, 12 ਹਜ਼ਾਰ ਲੋਕ ਠੀਕ ਹੋਏ ਹਨ। ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਸਭ ਤੋਂ ਜ਼ਿਆਦਾ 3,33,491 ਕੇਸ ਸਾਹਮਣੇ ਆਏ ਹਨ। ਇਕੱਲੇ ਨਿਊਯਾਰਕ ‘ਚ ਹੀ 24,956 ਲੋਕ ਮਾਰੇ ਜਾ ਚੁੱਕੇ ਹਨ।ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦਾ ਅਮਰੀਕਾ ਦੀ ਅਰਥਵਿਵਸਥਾ ‘ਤੇ ਬਹੁਤ ਮਾੜਾ ਅਸਰ ਪਿਆ ਹੈ। ਅਮਰੀਕਾ ‘ਚ 2020 ਦੀ ਪਹਿਲੀ ਤਿਮਾਹੀ ਦੌਰਾਨ ਸਮਾਰਟਫੋਨ ਦੀ ਵਿਕਰੀ ਚ 21 ਫੀਸਦ ਦੀ ਕਮੀ ਦਰਜ ਕੀਤੀ ਗਈ। ਇਸ ਸਮੇਂ ਦੌਰਾਨ ਸਾਲ ਦਰ ਸਾਲ ਹੋਣ ਵਾਲੀ ਵਿਕਰੀ ਨੂੰ ਦੇਖਿਆ ਜਾਵੇ ਤਾਂ ਐਪਲ ਨੇ ਸਿਰਫ਼ 13 ਫੀਸਦ ਦੀ ਗਿਰਾਵਟ ਦਰਜ ਕੀਤੀ ਹੈ ਜਦਕਿ ਬਾਕੀ ਨਿਰਮਾਤਾਵਾਂ ਦੀ ਵਿਕਰੀ ‘ਚ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।

ਕੋਰੋਨਾ ਵਾਇਰਸ ਨੇ ਸਿਰਫ਼ ਜਨਜੀਵਨ ਨੂੰ ਹੀ ਨਹੀਂ ਦੁਨੀਆਂ ਭਰ ਦੀ ਅਰਥਵਿਵਸਥਾ ਨੂੰ ਵੀ ਬੁਰੀ ਤਰ੍ਹਾਂ ਝੰਬਿਆ ਹੈ।

Related posts

ਭਾਰਤ ‘ਚ ਅੰਫਾਨ ਨਾਲ ਇਕ ਲੱਖ ਕਰੋੜ ਦਾ ਨੁਕਸਾਨ, UN ਨੇ ਆਪਣੀ ਇਸ ਰਿਪੋਰਟ ‘ਚ ਕੀਤਾ ਖ਼ੁਲਾਸਾ

On Punjab

ਮੋਦੀ ਵਾਂਗ ਝੂਠੇ ਵਾਅਦੇ ਕਰਦੇ ਨੇ ਕੇਜਰੀਵਾਲ: ਰਾਹੁਲ ਗਾਂਧੀ

On Punjab

ਯੂਕਰੇਨ ਜੰਗ ਸਬੰਧੀ ਲਗਾਤਾਰ ਭਾਰਤ ਤੇ ਚੀਨ ਦੇ ਸੰਪਰਕ ’ਚ ਹਾਂ: ਪੂਤਿਨ

On Punjab