PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ’ਚ ਅਰਦਾਸ ਦੀ ਨਿਖੇਧੀ ਕਰਨ ਵਾਲਿਆਂ ਨੂੰ ਹਰਮੀਤ ਕੌਰ ਢਿੱਲੋਂ ਨੇ ਘੇਰਿਆ

ਚੰਡੀਗਡ਼੍ਹ- ਪੰਜਾਬੀ ਮੂਲ ਦੀ ਅਮਰੀਕੀ ਆਗੂ ਅਤੇ ਨਿਆਂ ਵਿਭਾਗ ਦੀ ਸਾਬਕਾ ਅਧਿਕਾਰੀ ਹਰਮੀਤ ਕੌਰ ਢਿੱਲੋਂ ਨੇ 2024 ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (ਆਰ ਐੱਨ ਸੀ) ਦੌਰਾਨ ਸਿੱਖਾਂ ਦੀ ਅਹਿਮ ਧਾਰਮਿਕ ਰਸਮ ਅਰਦਾਸ ਕਰਨ ’ਤੇ ਹੋਈ ਆਲੋਚਨਾ ਦਾ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਮਰਹੂਮ ਪਤੀ ਨੇ ਘਰ ਬੈਠ ਕੇ ਉਨ੍ਹਾਂ ਦੀ ਅਰਦਾਸ ਦੇਖੀ ਸੀ ਅਤੇ ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਆਖਰੀ ਸੁਨੇਹਿਆਂ ਵਿੱਚੋਂ ਇਕ ਰਾਹੀਂ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੀ ਪਤਨੀ ’ਤੇ ਬਹੁਤ ਮਾਣ ਹੈ। ਹਰਮੀਤ ਢਿੱਲੋਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਲਗਪਗ ਦੋ ਸਾਲਾਂ ਤੋਂ ਇਸ ਮਾਮਲੇ ’ਤੇ ਚੁੱਪ ਸੀ। ਇਸ ਦਾ ਕਾਰਨ ਡੋਨਲਡ ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਭੂਮਿਕਾ, ਅਹੁਦੇ ਲਈ ਪੁਸ਼ਟੀ ਦੀ ਪ੍ਰਕਿਰਿਆ ਅਤੇ ਬਾਅਦ ਵਿੱਚ ਟਰੰਪ ਪ੍ਰਸ਼ਾਸਨ ਵਿੱਚ ਮਿਲੀ ਜ਼ਿੰਮੇਵਾਰੀ ਸੀ। ਹੁਣ ਨਿਆਂ ਵਿਭਾਗ ਦੇ ਸਿਵਲ ਰਾਈਟ ਡਿਵੀਜ਼ਨ ਦੇ ਮੁਖੀ ਵਜੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਕਿਹਾ ਕਿ ਉਹ ਆਪਣੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਲਿਖਿਆ, “ਮੇਰੇ ਪਤੀ ਨੇ ਆਰ ਐੱਨ ਸੀ ਵਿੱਚ ਮੈਨੂੰ ਆਪਣੇ ਸਿੱਖ ਧਰਮ ਅਨੁਸਾਰ ਅਰਦਾਸ ਕਰਦਿਆਂ ਦੇਖਿਆ ਸੀ। ਉਨ੍ਹਾਂ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਸਾਡੇ ਆਖਰੀ ਸੁਨੇਹਿਆਂ ਵਿੱਚੋਂ ਇਕ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੇਰੇ ’ਤੇ ਬਹੁਤ ਮਾਣ ਹੈ।” ਬਿਮਾਰੀ ਕਾਰਨ ਸਮਾਗਮ ਵਿੱਚ ਨਹੀਂ ਜਾ ਸਕੇ ਸਨ ਪਤੀ ਹਰਮੀਤ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਕਨਵੈਨਸ਼ਨ ਵਿੱਚ ਉਨ੍ਹਾਂ ਨਾਲ ਜਾਣਾ ਸੀ ਪਰ ਦੋ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹੋਣ ਕਾਰਨ ਆਖਰੀ ਸਮੇਂ ’ਤੇ ਨਹੀਂ ਜਾ ਸਕੇ। ਘਰ ਵਿੱਚ ਡਾਕਟਰੀ ਅਮਲਾ ਉਨ੍ਹਾਂ ਦੀ ਦੇਖਭਾਲ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਘਰ ਬੈਠ ਕੇ ਹੀ ਆਪਣੀ ਪਤਨੀ ਦੀ ਅਰਦਾਸ ਦੇਖੀ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚ ਖਾਣਾ ਖਾਣ ਤੋਂ ਪਹਿਲਾਂ ਵੀ ਅਰਦਾਸ ਕਰਨਾ ਰੋਜ਼ਾਨਾ ਦੀ ਰਵਾਇਤ ਸੀ।

ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਲੜਦੀ ਰਹਾਂਗੀ- ਆਪਣੀ ਅਰਦਾਸ ਦੀ ਨਿੰਦਾ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਉਨ੍ਹਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਆਲੋਚਕਾਂ ਨੂੰ ਕਿਹਾ ਕਿ ਉਨ੍ਹਾਂ ਦੇ ਧਰਮ ’ਤੇ ਸਵਾਲ ਚੁੱਕਣ ਦੀ ਬਜਾਏ ਅਮਰੀਕਾ ਵਿੱਚ ਧਾਰਮਿਕ ਆਜ਼ਾਦੀ ਲਈ ਕੀਤੇ ਉਨ੍ਹਾਂ ਦੇ 34 ਸਾਲਾਂ ਦੇ ਕੰਮ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਪੜ੍ਹੋ ਅਤੇ ਅਮਰੀਕਾ ਦੇ ਸਾਰੇ ਧਰਮਾਂ ਦੇ ਲੋਕਾਂ ਦੇ ਹੱਕਾਂ ਲਈ ਮੇਰੇ 34 ਸਾਲਾਂ ਦੇ ਕੰਮ ਨੂੰ ਦੇਖੋ। ਮੈਂ ਆਪਣੀ ਬਾਕੀ ਜ਼ਿੰਦਗੀ ਵੀ ਧਾਰਮਿਕ ਆਜ਼ਾਦੀ ਲਈ ਲੜਦੀ ਰਹਾਂਗੀ।” ਜ਼ਿਕਰਯੋਗ ਹੈ ਕਿ ਹਰਮੀਤ ਢਿੱਲੋਂ ਨੇ 5 ਨਵੰਬਰ ਨੂੰ ਨਿਆਂ ਵਿਭਾਗ ਦੇ ਸਿਵਲ ਰਾਈਟ ਡਿਵੀਜ਼ਨ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਇਕ ਦਿਨ ਬਾਅਦ ਵਿਭਾਗ ਦੇ ਦੋ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਅਸਤੀਫ਼ੇ ਦੇ ਦਿੱਤੇ ਸਨ। ਇਸ ਘਟਨਾਕ੍ਰਮ ਮਗਰੋਂ ਅਮਰੀਕੀ ਨਿਆਂ ਵਿਭਾਗ ਵਿੱਚ ਵੱਡੀਆਂ ਤਬਦੀਲੀਆਂ ਦੀ ਚਰਚਾ ਸ਼ੁਰੂ ਹੋ ਗਈ ਹੈ।

Related posts

ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦੀ ਦੇਸ਼ ’ਚ ਸਭ ਤੋਂ ਵੱਧ ਤਨਖਾਹ: ਹਰਪਾਲ ਚੀਮਾ

On Punjab

LPU ਵਿਵਾਦ: ਮਨਜਿੰਦਰ ਸਿਰਸਾ ਦਾ ਦੋਸ਼, ਗਾਇਤ੍ਰੀ ਬਿਸ਼ਨੋਈ ਮੁੱਦੇ ਤੋਂ ਧਿਆਨ ਹਟਾ ਰਹੀ ‘ਆਪ’

On Punjab

ਤੂਫਾਨ ਤੇ ਬਾਰਸ਼ ਦਾ ਕਹਿਰ, ਹੁਣ ਤਕ 16 ਮੌਤਾਂ

On Punjab