59.23 F
New York, US
May 16, 2024
PreetNama
ਖਾਸ-ਖਬਰਾਂ/Important News

ਅਫਗਾਨਿਸਤਾਨ ‘ਚ ਆਤਮਘਾਤੀ ਹਮਲਾ, 9 ਵਿਅਕਤੀਆਂ ਦੀ ਮੌਤ, 40 ਜ਼ਖਮੀ

ਕਾਬੁਲ: ਅਫਗਾਨਿਸਤਾਨ ਦੇ ਪੂਰਬੀ ਲੋਗਰ ਸੂਬੇ ਵਿੱਚ ਇੱਕ ਆਤਮਘਾਤੀ ਬੰਬ ਹਮਲੇ ਵਿੱਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਜ਼ਖਮੀ ਹੋ ਗਏ। ਇਹ ਹਮਲਾ ਸੂਬੇ ਦੀ ਰਾਜਧਾਨੀ ਪਲ-ਏ-ਆਲਮ ਵਿੱਚ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਯਾਨ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਜ਼ਿਆਦਾਤਰ ਲੋਕ ਆਮ ਨਾਗਰਿਕ ਹਨ ਪਰ ਬਾਅਦ ਵਿੱਚ ਕਿਹਾ ਗਿਆ ਕਿ ਮਾਰੇ ਗਏ ਛੇ ਪੁਲਿਸ ਅਧਿਕਾਰੀ ਤੇ ਤਿੰਨ ਆਮ ਨਾਗਰਿਕ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕ ਜ਼ਖ਼ਮੀ ਹੋਏ ਹਨ। ਜਦੋਂਕਿ ਸੂਬਾਈ ਪੁਲਿਸ ਦੇ ਬੁਲਾਰੇ ਸ਼ਾਹਪੁਰ ਅਹਿਮਦਜ਼ਈ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਆਮ ਲੋਕ ਉਹ ਹਨ ਜੋ ਕਾਰ ਵਿੱਚ ਸਵਾਰ ਸੀ ਤੇ ਚੌਕੀ ‘ਤੇ ਜਾਂਚ ਲਈ ਰੁਕੇ ਸੀ।

ਦੱਸ ਦਈਏ ਕਿ ਮ੍ਰਿਤਕਾਂ ਦੇ ਵੱਖ-ਵੱਖ ਅੰਕੜੇ ਸਾਹਮਣੇ ਆਏ ਹਨ। ਸੂਬਾਈ ਕੌਂਸਲ ਦੇ ਮੁਖੀ ਨੇ ਕਿਹਾ ਕਿ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ। ਹਸਪਤਾਲ ਵਿਚ ਪੀੜਤ ਲੋਕਾਂ ਨੂੰ ਲਿਆਂਦਾ ਗਿਆ, ਉਥੇ ਮੌਜੂਦ ਲੋਕਾਂ ਨੂੰ ਨੇ ਦੱਸਿਆ ਕਿ ਬੰਬ ਹਮਲੇ ਵਿਚ ਜ਼ਖਮੀ ਕਈ ਬੱਚੇ ਵੀ ਇਥੇ ਲਿਆਂਦੇ ਗਏ ਹਨ।

ਉਧਰ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਜੰਗਬੰਦੀ ਜਾਰੀ ਹੈ। ਉਸ ਨੇ ਹਮਲੇ ਲਈ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਚਾਹੁੰਦੀਆਂ ਹਨ ਕਿ ਅਫਗਾਨਿਸਤਾਨ ਵਿੱਚ ਲੜਾਈ ਜਾਰੀ ਰਹੇ।

Related posts

ਜੈਸ਼ ਦੀ ਤਰਜ ’ਤੇ ਹਿਜਬੁਲ ਨੇ ਜੰਮੂ ਕਸ਼ਮੀਰ ’ਚ ਸੀਆਰਪੀਐਫ ਕਾਫਿਲੇ ਉਤੇ ਕੀਤਾ ਸੀ ਹਮਲਾ

On Punjab

ਜੀਐਸਟੀ, ਐਫਈਡੀ ਰਾਹੀਂ 2600 ਅਰਬ ਰੁਪਏ ਇਕੱਠੇ ਕਰੇਗਾ ਪਾਕਿ

On Punjab

ਅਮਰੀਕੀ ਸ਼ਰਨ ਲਈ ਭੁੱਖ ਹੜਤਾਲ ‘ਤੇ ਡਟੇ ਭਾਰਤੀਆਂ ਨਾਲ ਜ਼ਬਰਦਸਤੀ

On Punjab