PreetNama
ਫਿਲਮ-ਸੰਸਾਰ/Filmy

ਅਦਾਕਾਰ ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਜਲਦ ਹੀ ਇਸ ਫ਼ਿਲਮ ’ਚ ਆਉਣਗੇ ਨਜ਼ਰ

Presh Rawal Aditya Rawal: ਬਾਲੀਵੁੱਡ ਦੇ ਬਾਬੂਭਈਆਂ ਮਤਲਬ ਕਿ ਪਰੇਸ਼ ਰਾਵਲ ਫਿਲਮਾਂ ਦੇ ਨਾਲ-ਨਾਲ ਪਾਲਿਟਿਕਸ ਵਿੱਚ ਵੀ ਐਕਟਿਵ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਵਾਇਫ ਸਵਰੂਪ ਸੰਪਤ ਮਿਸ ਇੰਡੀਆ ਰਹਿ ਚੁੱਕੀ ਹੈ। ਪਰੇਸ਼ ਦੇ ਦੋ ਬੇਟੇ ਅਨਿਰੁੱਧ ਅਤੇ ਆਦਿਤਿਆ ਹਨ। ਆਦਿਤਿਆ ਅਜੇ 26 ਸਾਲ ਦੇ ਹਨ ਅਤੇ ਉਹ ਕਿਸੇ ਬਾਲੀਵੁੱਡ ਹੀਰੋ ਤੋਂ ਘੱਟ ਨਹੀਂ ਲੱਗਦੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦਈਏ ਕਿ ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੇ ਹਨ ।

ਉਹਨਾਂ ਦੀ ਫ਼ਿਲਮ ‘ਬਮਫਾੜ’ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਟਰੇਲਰ ਸਾਹਮਣੇ ਆ ਗਿਆ ਹੈ ਤੇ ਇਹ ਇਲਾਹਾਬਾਦ ਤੇ ਅਧਾਰਿਤ ਹੈ । ਆਦਿੱਤਆ ਤੋਂ ਇਲਾਵਾ ਇਸ ਫ਼ਿਲਮ ਵਿੱਚ ਵਿਜੇ ਵਰਮਾ, ਜਤਿਨ ਸਰਨਾ ਅਤੇ ਸ਼ਾਲਿਨੀ ਪਾਂਡੇ ਹੈ ।ਫ਼ਿਲਮ ਦਾ ਨਿਰਦੇਸ਼ਨ ਰੰਜਨ ਚੰਦੇਲ ਨੇ ਕੀਤਾ ਹੈ ਤੇ ਇਸ ਨੂੰ ਅਨੁਰਾਗ ਕਸ਼ਯਪ ਪੇਸ਼ ਕਰ ਰਹੇ ਹਨ ।

ਆਦਿੱਤਆ ਨੇ ਆਪਣੇ ਫ਼ਿਲਮੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਦੱਸਿਆ ਹੈ ਕਿ ‘ਸਕੂਲ ਸਮੇਂ ਉਸ ਨੂੰ ਕ੍ਰਿਕੇਟ ਬਹੁਤ ਵਧੀਆ ਲੱਗਦਾ ਸੀ ਪਰ ਬਾਅਦ ਵਿੱਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ । ਮੈਂ ਮੁੰਬਈ ਤੇ ਮਹਾਰਾਸ਼ਟਰ ਲਈ ਖੇਡ ਚੁੱਕਿਆਂ ਹਾਂ । ਮੈਂ ਮੁੰਬਈ ਯੂਨੀਵਰਸਿਟੀ ਟੀਮ ਦਾ ਕਪਤਾਨ ਵੀ ਰਹਿ ਚੁੱਕਿਆਂ ਹਾਂ ਪਰ ਮੇਰੀ ਦਿਲਚਸਪੀ ਬਾਅਦ ਵਿੱਚ ਥਿਏਟਰ ਵੱਲ ਹੋ ਗਈ । ਫਿਰ ਮੇਰਾ ਰੁਝਾਨ ਫ਼ਿਲਮਾਂ ਵੱਲ ਹੋ ਗਿਆ । ਮੇਰੇ ਮਾਤਾ ਪਿਤਾ ਵੀ ਥਿਏਟਰ ਬੈਕਗਰਾਊਂਡ ਨਾਲ ਸਬੰਧ ਰੱਖਦੇ ਹਨ ਮੈਂ ਉਹਨਾਂ ਦੀ ਪ੍ਰਫਾਰਮੈਂਸ ਨੂੰ ਕਈ ਵਾਰ ਥਿਏਟਰ ਵਿੱਚ ਦੇਖਿਆ ਹੈ ।ਆਦਿਤਿਆ ਰਾਵਲ ਰਬਿੰਦਰਨਾਥ ਟੈਗੋਰ ਅਤੇ ਸ਼ੇਕਸਪੀਅਰ ਦੇ ਫੈਨ ਹਨ।

ਉਹ ਇਨ੍ਹਾਂ ਤੋਂ ਪ੍ਰਭਾਵਿਤ ਹਨ ਅਤੇ ਇਨ੍ਹਾਂ ਦੇ ਲਿਟਰੇਚਰ ਨੂੰ ਕਾਫ਼ੀ ਪਸੰਦ ਕਰਦੇ ਹਨ।ਇਸ ਤੋਂ ਇਲਾਵਾ ਆਦਿਤਿਆ ਅਮਰੀਕਾ ਅਤੇ ਇੰਡਿਆ ਵਿੱਚ ਡਾਇਰੈਕਟਰਸ ਲਈ ਸਕਰੀਨਪਲੇ ਰਾਇਟਰ ਦਾ ਕੰਮ ਵੀ ਕਰਦੇ ਹਨ। ਆਦਿਤਿਆ ਆਪਣੇ ਪਲੇਟਾਇਮ ਕਰਿਏਸ਼ਨਸ ਦੇ ਬੈਨਰ ਹੇਠ ਕੁੱਝ ਫਿਲਮਾਂ ਵੀ ਬਣਾਉਣਾ ਚਾਹੁੰਦੇ ਹਨ। 2014 ਦੇ ਆਮ ਚੋਣਾਂ ਵਿੱਚ ਪਰੇਸ਼ ਰਾਵਲ ਬੀਜੇਪੀ ਦੇ ਟਿਕਟ ਉੱਤੇ ਜਿੱਤੇ ਸਨ। ਇਲੈਕਸ਼ਨ ਲਈ ਸਬਮਿਟ ਕੀਤੇ ਐਫਿਡੇਵਿਟ ਦੇ ਮੁਤਾਬਿਕ ਪਰੇਸ਼ 80 ਕਰੋੜ ਦੇ ਮਾਲਿਕ ਹਨ। ਉਨ੍ਹਾਂ ਦੀ ਪਤਨੀ ਸਵਰੂਪ ਰਾਵਲ ਪਲੇਟਾਇਮ ਕਰਿਏਸ਼ਨਸ ਨਾਮ ਦੀ ਕੰਪਨੀ ਦੀ ਓਨਰ ਹੈ।

Related posts

ਕਾਮੇਡੀਅਨ ਭਾਰਤੀ ਸਿੰਘ ਦੀ ਟ੍ਰਾਂਸਫਾਰਮੇਸ਼ਨ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, 15 ਕਿਲੋ ਭਾਰ ਘੱਟ ਕਰਨ ਤੋਂ ਬਾਅਦ ਹੁਣ ਦਿਸਣ ਲੱਗੀ ਅਜਿਹੀ

On Punjab

ਆਖਰ ਸਲਮਾਨ ਖ਼ਾਨ ਕਿਉਂ ਨਹੀਂ ਮਨਾਉਣਗੇ ਆਪਣਾ 55ਵਾਂ ਜਨਮਦਿਨ?

On Punjab

ਸੜਕ ‘ਤੇ ਨੰਗੇ ਪੈਰ ਚਲਦੀ ਦਿਖਾਈ ਦਿੱਤੀ ਜਾਨ੍ਹਵੀ ਕਪੂਰ,ਵਾਇਰਲ ਤਸਵੀਰਾਂ

On Punjab