36.12 F
New York, US
January 22, 2026
PreetNama
ਫਿਲਮ-ਸੰਸਾਰ/Filmy

ਅਦਾਕਾਰਾ ਦਾ ਖੁਲਾਸਾ, ਬਚਪਨ ‘ਚ ਨਾਨੇ ਨੇ ਕੀਤਾ ਸੀ ਸਰੀਰਕ ਸ਼ੋਸ਼ਣ, ਛੋਟੀ ਭੈਣ ਨੂੰ ਵੀ ਨਹੀਂ ਬਖ਼ਸ਼ਿਆ

ਹਾਲੀਵੁੱਡ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸ਼ੇਰੋਨ ਸਟੋਨ ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕਰਨ ਦੀ ਵਜ੍ਹਾ ਨਾਲ ਵੀ ਚਰਚਾ ‘ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ‘ਚ ਅਕਸਰ ਆਪਣੀ ਜ਼ਿੰਦਗੀ ਬਾਰੇ ਖੁਲਾਸੇ ਕਰਦੀ ਰਹਿੰਦੀ ਹੈ। ਅਦਾਕਾਰਾ ਨੇ ਹੁਣ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਸ਼ੇਰੋਨ ਸਟੋਨ ਨੇ ਦੱਸਿਆ ਹੈ ਕਿ ਉਹ ਤੇ ਉਨ੍ਹਾਂ ਦੀ ਛੋਟੀ ਭੈਣ ਕੈਲੇ ਬਚਪਨ ‘ਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ।

ਸ਼ੇਰੋਨ ਤੇ ਉਸ ਦੀ ਭੈਣ ਦਾ ਸ਼ੋਸ਼ਣ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੇ ਨਾਨੇ ਨੇ ਹੀ ਕੀਤਾ ਸੀ। ਇਸ ਗੱਲ ਦਾ ਖੁਲਾਸਾ ਅਦਾਕਾਰਾ ਨੇ ਆਪਣੇ ਕਿਤਾਬ ‘ਦ ਬਿਊਟੀ ਆਫ ਲਿਵਿੰਗ ਟਵਾਈਸ’ (The Beauty of Living Twice) ‘ਚ ਕੀਤਾ ਹੈ। ਸ਼ੇਰੋਨ ਨੇ ਮੰਗਲਵਾਰ ਨੂੰ ਆਪਣੀ ਇਸ ਕਿਤਾਬ ਨੂੰ ਰਿਲੀਜ਼ ਕੀਤਾ। ਰਿਲੀਜ਼ ਹੁੰਦੇ ਹੀ ਇਸ ਕਿਤਾਬ ਦੀ ਕਾਫੀ ਚਰਚਾ ਹੋ ਰਹੀ ਹੈ। ਸ਼ੇਰੋਨ ਨੇ ਕਿਤਾਬ ‘ਦ ਬਿਊਟੀ ਆਫ ਲਿਵਿੰਗ ਟਵਾਈਸ’ ‘ਚ ਹਾਲੀਵੁੱਡ ‘ਚ ਆਪਣੇ ਕਰੀਅਰ ਤੋਂ ਇਲਾਵਾ ਨਿੱਜੀ ਜ਼ਿੰਦਗੀ ਦੇ ਚੰਗੇ ਤੇ ਬੁਰੇ ਤਜਰਬੇ ਸਾਂਝੇ ਕੀਤੇ ਹਨ।

ਅੰਗਰੇਜ਼ੀ ਵੈੱਬਸਾਈਟ ‘ਦ ਵਾਸ਼ਿੰਗਟਨ ਪੋਸਟ’ ਦੀ ਖ਼ਬਰ ਅਨੁਸਾਰ ਇਸ ਕਿਤਾਬ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਸਿਰਫ਼ 11 ਸਾਲ ਦੀ ਸੀ ਉਦੋਂ ਉਸ ਦੇ ਨਾਨਾ ਕਲੈਰੇਂਸ ਲਾਸ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਸ਼ੇਰੋਨ ਨੇ ਲਿਖਿਆ ਹੈ ਕਿ ਉਸ ਦੇ ਨਾਨਾ ਸਿਰਫ਼ ਉਸ ਦੇ ਨਾਲ ਨਹੀਂ ਬਲਕਿ ਉਸ ਦੀ ਭੈਣ ਦੇ ਨਾਲ ਵੀ ਅਜਿਹਾ ਹੀ ਕਰਦੇ ਸਨ। ਦੋਵਾਂ ਭੈਣਾਂ ਦਾ ਸ਼ੋਸ਼ਣ ਕਰਨ ‘ਚ ਉਨ੍ਹਾਂ ਦੀ ਨਾਨੀ ਵੀ ਨਾਨੇ ਦੀ ਮਦਦ ਕਰਦੀ ਸੀ।
ਸ਼ੇਰੋਨ ਨੇ ਕਿਤਾਬ ‘ਚ ਲਿਖਿਆ ਹੈ ਕਿ ਉਸ ਦੀ ਨਾਨੀ ਉਸ ਨੂੰ ਤੇ ਉਸ ਦੀ ਭੈਣ ਕੈਲੇ ਨੂੰ ਨਾਨੇ ਦੇ ਨਾਲ ਇਕ ਕਮਰੇ ‘ਚ ਇਕੱਲਿਆਂ ਬੰਦ ਕਰ ਦਿੰਦੀ ਸੀ ਤਾਂ ਜੋ ਆਸਾਨੀ ਨਾਲ ਉਹ ਦੋਵਾਂ ਭੈਣਾਂ ਦਾ ਸਰੀਰਕ ਸ਼ੋਸ਼ਣ ਕਰ ਸਕਣ। ਲੰਬੇ ਸਮੇਂ ਤਕ ਸ਼ੋਸ਼ਣ ਝੱਲਣ ਤੋਂ ਬਾਅਦ ਸ਼ੇਰੋਨ ਸਟੋਨ ਦੇ ਨਾਨੇ ਦੀ ਮੌਤ ਹੋ ਗਈ ਸੀ। ਉਸ ਵੇਲੇ ਅਦਾਕਾਰਾ 14 ਸਾਲ ਤੇ ਉਸ ਦੀ ਭੈਣ 11 ਸਾਲ ਦੀਆਂ ਸਨ। ਸ਼ੇਰੋਨ ਨੇ ਕਿਤਾਬ ‘ਚ ਇਹ ਵੀ ਦੱਸਿਆ ਹੈ ਕਿ ਜਦੋਂ ਉਸ ਨੇ ਆਪਣੇ ਨਾਨੇ ਦੀ ਲਾਸ਼ ਦੇਖੀ ਤਾਂ ਦੋਵਾਂ ਭੈਣਾਂ ਨੇ ਸੁੱਖ ਦਾ ਸਾਹ ਲਿਆ ਸੀ। ਇਸ ਤੋਂ ਇਲਾਵਾ ਸ਼ੇਰੋਨ ਨੇ ਆਪਣੀ ਕਿਤਾਬ ‘ਚ ਨਿੱਜੀ ਜ਼ਿੰਦਗੀ ਬਾਰੇ ਵੀ ਹੈਰਾਨਕੁੰਨ ਖੁਲਾਸੇ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੇਰੋਨ ਸਟੋਨ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਉਸ ਨੇ ਫਿਲਮ ਬੇਸਿਕ ਇੰਸਟਿੰਕਟ ਤੋਂ ਕਾਫੀ ਸੁਰਖੀਆਂ ਬਟੋਰੀਆਂ ਸਨ।

Related posts

On Punjab

ਡਰੱਗਸ ਕੇਸ ‘ਚ ਨਾਂ ਆਉਣ ਤੋਂ ਬਾਅਦ ਦੀਆ ਮਿਰਜ਼ਾ ਆਈ ਸਾਹਮਣੇ, ਕਿਹਾ ਮੈਂ ਜ਼ਿੰਦਗੀ ‘ਚ ਕਦੇ ਡਰੱਗਸ ਨਹੀਂ ਲਏ

On Punjab

ਇੱਕ ਵਾਰ ਫੇਰ ਛਾ ਗਿਆ ਪੱਗ ਵਾਲਾ ਮੁੰਡਾ ਦਿਲਜੀਤ ਦੋਸਾਂਝ, ਨੈਟਫਲਿਕਸ ਲਈ ਸਾਈਨ ਕੀਤੀ ਫ਼ਿਲਮ

On Punjab