PreetNama
ਖਬਰਾਂ/News

ਅਤਿਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਅਤਿਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ਇਕੋ ਜਿਹਾ ਸਲੂਕ ਕਰਾਂਗੇ: ਜਨਰਲ ਦਿਵੇਦੀਸਤਾਂ ਨਾਲ ਇਕੋ ਜਿਹਾ ਸਲੂਕ ਕਰਾਂਗੇ: ਜਨਰਲ ਦਿਵੇਦੀ

ਨਵੀਂ ਦਿੱਲੀ- ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸੋਮਵਾਰ ਨੂੰ ਗੁਆਂਢੀ ਮੁਲਕ ਪਾਕਿਸਤਾਨ ਨੂੰ ਇਕ ਸਖ਼ਤ ਸੁਨੇਹੇ ਵਿਚ ਕਿਹਾ ਕਿ ਭਾਰਤ ਦਹਿਸ਼ਤਗਰਦਾਂ ਅਤੇੇ ਉਨ੍ਹਾਂ ਦੇ ਸਰਪ੍ਰਸਤਾਂ/ਹਮਾਇਤੀਆਂ ਨਾਲ ਇਕੋ ਜਿਹਾ ਸਲੂਕ ਕਰਦਾ ਹੈ ਤੇ ਅਤਿਵਾਦ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇੱਕ ਸੰਵਾਦ ਸੈਸ਼ਨ ਦੌਰਾਨ ਫੌਜ ਮੁਖੀ ਨੇ ਇਹ ਗੱਲ ਵੀ ਮੰਨੀ ਕਿ ਭਾਰਤ ਤੇ ਚੀਨ ਦੀ ਲੀਡਰਸ਼ਿਪ ਵਿਚਾਲੇ ਗੱਲਬਾਤ ਤੋਂ ਬਾਅਦ ਪਿਛਲੇ ਇੱਕ ਸਾਲ ਵਿੱਚ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਇਆ ਹੈ।

ਪਾਕਿਸਤਾਨ ਵੱਲੋਂ ਸਰਹੱਦ ਪਾਰ ਅਤਿਵਾਦ ’ਤੇ ਜਨਰਲ ਦਿਵੇਦੀ ਨੇ ਕਿਹਾ ਕਿ ਨਵੀਂ ਦਿੱਲੀ ਪਾਕਿਸਤਾਨ ਨਾਲ ਨਜਿੱਠਣ ਵਿੱਚ ‘ਨਵੀਂ ਆਮ ਨੀਤੀ’ ਦੀ ਪਾਲਣਾ ਕਰ ਰਿਹਾ ਹੈ, ਅਤੇ ਜੇਕਰ ਗੁਆਂਢੀ ਮੁਲਕ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਅਤਿਵਾਦੀ ਸਮੂਹਾਂ ਦਾ ਸਮਰਥਨ ਕਰਨਾ ਜਾਰੀ ਰੱਖਦਾ ਹੈ ਤਾਂ ਇਹ ਪਾਕਿਸਤਾਨ  ਲਈ ਇੱਕ ਚੁਣੌਤੀ ਹੋਵੇਗੀ। ਉਨ੍ਹਾਂ ਕਿਹਾ, ‘‘ਭਾਰਤ ਤਰੱਕੀ ਅਤੇ ਖੁਸ਼ਹਾਲੀ ’ਤੇ ਧਿਆਨ ਕੇਂਦਰਿਤ ਕਰਦਾ ਹੈ। ਜੇਕਰ ਕੋਈ ਸਾਡੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਦਾ ਹੈ, ਤਾਂ ਸਾਨੂੰ ਉਨ੍ਹਾਂ ਵਿਰੁੱਧ ਕੁਝ ਕਾਰਵਾਈ ਕਰਨੀ ਪਵੇਗੀ।’’ ਫੌਜ ਮੁਖੀ ਨੇ ਕਿਹਾ, ‘‘ਅਸੀਂ ਸਾਫ਼ ਕਰ ਚੁੱਕੇ ਹਾਂ ਕਿ ਗੱਲਬਾਤ ਅਤੇ ਅਤਿਵਾਦ ਇਕੱਠੇ ਨਹੀਂ ਚੱਲ ਸਕਦੇ; ਖੂਨ ਅਤੇ ਪਾਣੀ ਇਕੱਠੇ ਨਹੀਂ ਚੱਲ ਸਕਦੇ। ਅਸੀਂ ਇੱਕ ਸ਼ਾਂਤੀਪੂਰਨ ਪ੍ਰਕਿਰਿਆ ਦੇ ਹਾਮੀ ਹਾਂ, ਜਿਸ ਨਾਲ ਅਸੀਂ ਸਹਿਯੋਗ ਕਰਾਂਗੇ। ਉਦੋਂ ਤੱਕ, ਅਸੀਂ ਅਤਿਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ ਇੱਕੋ ਜਿਹਾ ਸਲੂਕ ਕਰਾਂਗੇ।’’

Related posts

ਜਸਪ੍ਰੀਤ ਬੁਮਰਾਹ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ

On Punjab

ਦੇਸ਼ ਵਿਆਪੀ ਦੋ ਰੋਜ਼ਾ ਹੜਤਾਲ ‘ਚ ਬਿਜਲੀ ਕਾਮੇ ਵੀ ਹੋਣਗੇ ਸ਼ਾਮਲ

Pritpal Kaur

World TB Day 2023: ਸ਼ੂਗਰ ਦੇ ਮਰੀਜ਼ਾਂ ‘ਚ ਚਾਰ ਗੁਣਾ ਵਧ ਜਾਂਦੈ ਟੀਬੀ ਦੀ ਲਾਗ ਦਾ ਖ਼ਤਰਾ

On Punjab