PreetNama
ਸਮਾਜ/Social

ਅਣਭੋਲ ਸੱਜਣ ਨਾ ਕਦੇ ਸਮਝਿਆ

ਅਣਭੋਲ ਸੱਜਣ ਨਾ ਕਦੇ ਸਮਝਿਆ
ਨੈਣਾ ਦੇ ਨਾਲ ਨੈਣਾ ਦੀ ਗੱਲ

ਆਪ ਮੁਹਾਰੇ ਵਹਿੰਦੇ ਮੋਤੀ
ਮੋਤੀਆਂ ਵਾਲੇ ਵਹਿਣਾ ਦੀ ਗੱਲ

ਕਾਸ਼ ਸੱਜਣ ਤੂੰ ਪੜ ਸਕਦਾ ਕਦੇ
ਕਹਿੰਦੇ ਨੈਣ ਜੋ ਨੈਣਾ ਦੀ ਗੱਲ

ਭੋਲਿਆ ਤੈਨੂੰ ਕੌਣ ਸਮਝਾਵੇ
ਬੇ ਮੁਹਾਰੇ ਵਹਿਣਾ ਦੀ ਗੱਲ

ਤੈਨੂੰ ਹੁਣ ਮੈ ਕਿੰਝ ਸੁਣਾਵਾਂ
ਚੁੱਪ ਚਪੀਤੇ ਵੈਣਾ ਦੀ ਗੱਲ

ਨਰਿੰਦਰ ਬਰਾੜ
9509500010

Related posts

ਪਾਕਿਸਤਾਨ ਵੱਲੋਂ ਲਗਾਤਾਰ 11ਵੇਂ ਦਿਨ ਗੋਲੀਬੰਦੀ ਦੀ ਉਲੰਘਣਾ

On Punjab

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ-ਰੋਜ਼ਾ ਦੌਰੇ ’ਤੇ ਬਰੂਨਈ ਤੇ ਸਿੰਗਾਪੁਰ ਰਵਾਨਾ

On Punjab

74ਵੇਂ ਆਜ਼ਾਦੀ ਦਿਵਸ ਦੇ ਵਿਦੇਸ਼ਾਂ ‘ਚ ਵੀ ਜਸ਼ਨ, ਨਿਊਯਾਰਕ ਟਾਈਮਜ਼ ਸਕਵੇਅਰ ‘ਤੇ ਲਹਿਰਾਇਆ ਤਿਰੰਗਾ

On Punjab