PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

ਇੰਫ਼ਾਲ-ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਅੱਜ ਇਥੇ ਰਾਜ ਭਵਨ ਵਿਚ ਰੱਖੇ ਸਮਾਗਮ ਦੌਰਾਨ ਮਨੀਪੁਰ ਦੇ 19ਵੇਂ ਰਾਜਪਾਲ ਵੱਲੋਂ ਹਲਫ਼ ਲਿਆ। ਮਨੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਡੀ.ਕ੍ਰਿਸ਼ਨਕੁਮਾਰ ਨੇ ਭੱਲਾ ਨੂੰ ਹਲਫ਼ ਦਿਵਾਇਆ। ਇਸ ਮਗਰੋਂ ਉਨ੍ਹਾਂ ਮਨੀਪੁਰ ਰਾਈਫ਼ਲਜ਼ ਅਮਲੇ ਦੇ ਗਾਰਡ ਆਫ਼ ਆਨਰ ਦਾ ਨਿਰੀਖਣ ਵੀ ਕੀਤਾ। ਭੱਲਾ ਨੇ ਕੇਂਦਰੀ ਗ੍ਰਹਿ ਸਕੱਤਰ ਵਜੋਂ ਪੰਜ ਸਾਲ ਦਾ ਆਪਣਾ ਕਰੀਅਰ ਪਿਛਲੇ ਸਾਲ ਅਗਸਤ ਵਿਚ ਪੂਰਾ ਕੀਤਾ ਸੀ। ਉਹ ਇੰਨਾ ਲੰਮਾ ਇਸ ਅਹੁਦੇ ’ਤੇ ਰਹਿਣ ਵਾਲੇ ਪਹਿਲੇ ਵਿਅਕਤੀ ਹਨ। ਉਹ 1984 ਬੈਚ ਦੇ ਅਸਾਮ-ਮੇਘਾਲਿਆ ਕੇਡਰ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭੱਲਾ ਨੂੰ ਪਿਛਲੇ ਮਹੀਨੇ ਮਨੀਪੁਰ ਦਾ ਰਾਜਪਾਲ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਅਸਾਮ ਦੇ ਰਾਜਪਾਲ ਲਕਸ਼ਮਨ ਪ੍ਰਸਾਦ ਅਚਾਰੀਆ ਕੋਲ ਮਨੀਪੁਰ ਦਾ ਵਧੀਕ ਚਾਰਜ ਸੀ। ਭੱਲਾ ਵੀਰਵਾਰ ਨੂੰ ਇੰਫਾਲ ਪੁੱਜੇ ਸਨ ਤੇ ਮੁੱਖ ਮੰਤਰੀ ਐੱਨ.ਬੀਰੇਨ ਨੇ ਰਾਜ ਭਵਨ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਸੀ।

Related posts

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਅਮਨਦੀਪ ਸਿੰਘ ਨੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ

Pritpal Kaur

ਪਟਾਕਿਆਂ ਦੀ ਆਵਾਜ਼ ਨਾਲ ਮਰੇ 11 ਹਜ਼ਾਰ ਖਰਗੋਸ਼, ਮੰਗਿਆ 7 ਲੱਖ ਪਰ ਮਿਲਿਆ 45 ਲੱਖ ਮੁਆਵਜ਼ਾ

On Punjab

ਫ਼ੌਜ ਦੀ ਪੂਰਬੀ ਕਮਾਨ ਦਾ 100 ਵਾਂ ਸਥਾਪਨਾ ਦਿਵਸ ਅੱਜ, ਰੱਖਿਆ ਮੰਤਰੀ ਨੇ ਯੋਧਿਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

On Punjab