PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਗਨੀਵੀਰਾਂ ਲਈ ਸਰਕਾਰ ਨੇ ਵਧਾਇਆ 2 ਸਾਲ ਦਾ ਕਾਰਜਕਾਲ; ਫੌਜ ’ਚ ਪੱਕੇ ਹੋਣ ਦਾ ਮਿਲੇਗਾ ਮੌਕਾ

ਨਵੀਂ ਦਿੱਲੀ- ਭਾਰਤੀ ਹਥਿਆਰਬੰਦ ਫੌਜਾਂ ਵਿੱਚ ਜਵਾਨਾਂ ਦੀ ਭਰਤੀ ਲਈ ਚੱਲ ਰਹੀ ‘ਅਗਨੀਪਥ’ ਸਕੀਮ ਵਿੱਚ ਵੱਡਾ ਫੇਰਬਦਲ ਕਰਦਿਆਂ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਐੱਨ.ਐੱਸ. ਰਾਜਾ ਸੁਬਰਾਮਣੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਸੇ ਸਾਲ ਦਸੰਬਰ ਵਿੱਚ ਆਪਣਾ ਚਾਰ ਸਾਲਾ ਕਾਰਜਕਾਲ ਪੂਰਾ ਕਰਨ ਵਾਲੇ ਸਾਰੇ ‘ਅਗਨੀਵੀਰਾਂ’ ਦੀਆਂ ਸੇਵਾਵਾਂ ਵਿੱਚ ਦੋ ਸਾਲ ਦਾ ਵਾਧਾ ਕੀਤਾ ਜਾਵੇਗਾ। ਸੀਡੀਐੱਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ’ਚ ਲਏ ਗਏ ਫੈਸਲੇ ਦੀ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਨੀਤੀ ਅਨੁਸਾਰ ਚਾਰ ਸਾਲ ਪਹਿਲਾਂ ਠੇਕੇ ’ਤੇ ਲਏ ਗਏ ਜਵਾਨਾਂ ਵਿੱਚੋਂ 25 ਫੀਸਦੀ ਨੂੰ ਹਥਿਆਰਬੰਦ ਫੌਜਾਂ ਵਿੱਚ ਪੱਕੇ ਤੌਰ ’ਤੇ ਸ਼ਾਮਲ (ਰੈਗੂਲਰ) ਕੀਤਾ ਜਾਣਾ ਸੀ।

ਜਨਰਲ ਸੁਬਰਾਮਣੀ ਨੇ ਦੱਸਿਆ ਕਿ ਅੱਜ ਐਲਾਨੇ ਗਏ ਬਦਲਾਅ ਬਾਕੀ ਰਹਿੰਦੇ 75 ਫੀਸਦੀ ਜਵਾਨਾਂ ’ਤੇ ਲਾਗੂ ਹੋਣਗੇ, ਜਿਨ੍ਹਾਂ ਨੇ ਦਸੰਬਰ ਵਿੱਚ ਫੌਜ ਤੋਂ ਬਾਹਰ ਹੋਣਾ ਸੀ। ਇਨ੍ਹਾਂ ਬਾਹਰ ਜਾਣ ਵਾਲੇ ਜਵਾਨਾਂ ਨੂੰ ਦੋ ਸਾਲਾਂ ਦੀ ਦੂਜੀ ਸੇਵਾ ਅਵਧੀ ਦਿੱਤੀ ਜਾਵੇਗੀ। ਜਨਰਲ ਸੁਬਰਾਮਣੀ ਨੇ ਅੱਗੇ ਕਿਹਾ, “ਜਿਵੇਂ ਹੀ ਇਹ ਦੋ ਸਾਲਾਂ ਦੀ ਮਿਆਦ ਖਤਮ ਹੋਵੇਗੀ, ਇਨ੍ਹਾਂ ਸਾਰੇ ਜਵਾਨਾਂ ਨੂੰ ਦੋ ਸ਼ਰਤਾਂ—ਉਨ੍ਹਾਂ ਦੀ ਆਪਣੀ ਇੱਛਾ ਅਤੇ ਸਰੀਰਕ ਯੋਗਤਾ (ਫਿਜ਼ੀਕਲ ਫਿਟਨੈੱਸ)—ਦੇ ਆਧਾਰ ’ਤੇ ਰੈਗੂਲਰ ਫੌਜੀ ਬਣਨ ਦਾ ਵਿਕਲਪ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੌਜ ’ਚ ਪੱਕੇ ਤੌਰ ’ਤੇ ਸ਼ਾਮਲ ਕੀਤਾ ਜਾਵੇਗਾ।”

ਮੌਜੂਦਾ ਸਕੀਮ ਅਨੁਸਾਰ ਅਗਨੀਵੀਰਾਂ ਨੂੰ ਚਾਰ ਸਾਲ ਦੇ ਠੇਕੇ ’ਤੇ ਲਿਆ ਜਾਂਦਾ ਹੈ। ਸੇਵਾਵਾਂ ਵਿੱਚ ਦੋ ਸਾਲ ਦਾ ਇਹ ਵਾਧਾ ਅਜਿਹੇ ਸਮੇਂ ਆਇਆ ਹੈ ਜਦੋਂ 31 ਦਸੰਬਰ ਤੱਕ 18,300 ਤੋਂ ਵੱਧ ਜਵਾਨ ਆਪਣਾ ਚਾਰ ਸਾਲ ਦਾ ਠੇਕਾ ਪੂਰਾ ਕਰ ਕੇ ਸੇਵਾਮੁਕਤ ਹੋਣ ਵਾਲੇ ਸਨ। ਸੀਡੀਐੱਸ ਨੇ ਕਿਹਾ ਕਿ ਕੈਬਨਿਟ ਨੇ ਅਜਿਹਾ ਰਸਤਾ ਤਿਆਰ ਕੀਤਾ ਹੈ ਤਾਂ ਜੋ ਅਗਨੀਵੀਰਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਪੱਕੇ ਤੌਰ ’ਤੇ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਅਗਨੀਵੀਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ।

Related posts

ਮੁਆਫ਼ ਨਹੀਂ ਹੋਈ ਰਾਜੋਆਣਾ ਦੀ ਫਾਂਸੀ: ਅਮਿਤ ਸ਼ਾਹ

On Punjab

ਮਨੀਸ਼ਾ ਗੁਲਾਟੀ ਨੇ ਮੁੜ ਸੰਭਾਲਿਆ ‘ਪੰਜਾਬ ਮਹਿਲਾ ਕਮਿਸ਼ਨ’ ਦੇ ਚੇਅਰਪਰਸਨ ਅਹੁਦਾ, ਕਿਹਾ-CM ਨਾਲ ਕਰਾਂਗੀ ਗੱਲਬਾਤ

On Punjab

Peshawar Blast: ਪੇਸ਼ਾਵਰ ‘ਚ ਨਮਾਜ਼ ਤੋਂ ਬਾਅਦ ਮਸਜਿਦ ‘ਚ ਆਤਮਘਾਤੀ ਹਮਲਾ, ਹਮਲਾਵਰ ਨੇ ਖੁਦ ਨੂੰ ਉਡਾ ਲਿਆ; ਹੁਣ ਤਕ 28 ਲੋਕਾਂ ਦੀ ਮੌਤ

On Punjab