PreetNama
ਫਿਲਮ-ਸੰਸਾਰ/Filmy

ਅਕਸ਼ੇ ਦੀ ਘਰਵਾਲੀ ਟਵਿੰਕਲ ਨੇ ਉਡਾਇਆ ਮੋਦੀ ਦਾ ਮਜ਼ਾਕ

ਮੁੰਬਈਐਕਟਰਸ ਤੇ ਲੇਖਕਾ ਟਵਿੰਕਲ ਖੰਨਾ ਅਕਸਰ ਹੀ ਆਪਣੇ ਬਿੰਦਾਸ ਖਿਆਲ ਦੱਸਣ ਬਾਰੇ ਜਾਣੀ ਜਾਂਦੀ ਹੈ। ਅਕਸਰ ਹੀ ਉਹ ਗਲਤ ਚੀਜ਼ਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਨਜ਼ਰ ਆਈ ਹੈ। ਹਾਲ ਹੀ ‘ਚ ਇੱਕ ਵਾਰ ਫੇਰ ਟਵਿੰਕਲ ਖੰਨਾ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਟਵਿੰਕਲ ਨੇ ਮੋਦੀ ਦੀ ਕੇਦਾਰਨਾਥ ਗੁਫਾ ‘ਚ ਕੀਤੀ ਸਾਧਨਾ ‘ਤੇ ਟਿੱਪਣੀ ਕੀਤੀ ਹੈ। ਟਵਿੰਕਲ ਪ੍ਰਧਾਨ ਮੰਤਰੀ ਮੋਦੀ ਦੀ ਇੰਦਟਰਵਿਊ ਕਰਨ ਵਾਲੇ ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ ਹੈ।

ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਟਵਿੰਕਲ ਖੰਨਾ ਉਨ੍ਹਾਂ ਸਟਾਰਸ ‘ਚ ਸ਼ਾਮਲ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਉਹ ਅਕਸਰ ਕੁਝ ਨਾ ਕੁਝ ਟਵੀਟ ਸੋਸ਼ਲ ਮੀਡੀਆ ‘ਤੇ ਕਰਦੀ ਰਹਿੰਦੀ ਹੈ। ਇਸ ‘ਚ ਕਈ ਵਾਰ ਮੋਦੀ ਬਾਰੇ ਲਿਖਿਆ ਹੋਣ ਕਾਰਨ ਉਹ ਨਿਊਜ਼ ‘ਚ ਆ ਜਾਂਦਾ ਹੈ।

ਆਪਣੇ ਟਵੀਟ ‘ਚ ਟਵਿੰਕਲ ਖੰਨਾ ਨੇ ਕਿਹਾ ਕਿ ਉਹ ਜਲਦੀ ਹੀ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਰਹੀ ਹੈ। ਇਸ ‘ਚ ਉਹ ਮੈਡੀਟੇਸ਼ਨ ਦੌਰਾਨ ਫੋਟੋਗ੍ਰਾਫੀ ਪੋਜ਼ ਬਾਰੇ ਦੱਸੇਗੀ। ਇਹ ਰੀਐਕਸ਼ਨ ਮੋਦੀ ਦੇ ਕੇਦਾਰਨਾਥ ਗੁਫਾ ਦੀ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ।

Related posts

ਪਾਣੀ ‘ਚ ਦਿੱਤਾ ਅਦਾਕਾਰਾ ਨੇ ਬੱਚੇ ਨੂੰ ਜਨਮ, ਦੱਸਿਆ ਤਜੁਰਬਾ

On Punjab

ਸ਼ਿਲਪਾ ਦੀ ਵੀ ਹੋਈ Body shaming, ਪੋਸਟ ਪ੍ਰੈਗਨੈਂਸੀ ਵੇਟ ‘ਤੇ ਸੁਣਨਾ ਪਿਆ ਸੀ ਕਮੈਂਟ

On Punjab

Juhi Chawla ਨੇ ਉਠਾਇਆ 5 ਜੀ ਨੈੱਟਵਰਕ ਖ਼ਿਲਾਫ਼ ਵੱਡਾ ਕਦਮ, ਐਕਟ੍ਰੈੱਸ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

On Punjab