77.54 F
New York, US
July 20, 2025
PreetNama
ਖਾਸ-ਖਬਰਾਂ/Important News

ਫ਼ੌਜੀਆਂ ਨੂੰ ਹੁਣ CSD ਤੋਂ ਮਹਿੰਗੀਆਂ ਕਾਰਾਂ ‘ਤੇ ਨਹੀਂ ਮਿਲੇਗੀ ਕੋਈ ਛੋਟ

ਫ਼ੌਜੀ ਅਧਿਕਾਰੀਆਂ ਨੂੰ ਹੁਣ SUV (ਸਪੋਰਟਸ ਯੂਟਿਲਿਟੀ ਵਹੀਕਲ) ਸਮੇਤ ਮਹਿੰਗੀਆਂਕਾਰਾਂ ‘ਤੇ ਮਿਲਣ ਵਾਲੀ ਛੋਟ ਹੁਣ ਨਹੀਂ ਮਿਲ ਸਕੇਗੀ। ਸਰਕਾਰ ਨੇ ਸੁਰੱਖਿਆ ਬਲਾਂ ਨੂੰਮਿਲਣ ਵਾਲੀ ਇਹ ਸਹੂਲਤ ਵਾਪਸ ਲੈ ਲਈ ਹੈ। ਹਾਲੇ ਤੱਕ ਫ਼ੌਜੀ ਅਧਿਕਾਰੀਆਂ ਨੂੰਮਹਿੰਗੀਆਂ ਕਾਰਾਂ ਖ਼ਰੀਦਣ ‘ਤੇ CSD (ਕੈਂਟੀਨ ਸਟੋਰਜ਼ ਡਿਪਾਰਟਮੈਂਟ) ਤੋਂ ਭਾਰੀ ਛੋਟਮਿਲ ਜਾਂਦੀ ਸੀ।

 

 

ਹੁਣ ਸੇਵਾ–ਮੁਕਤ ਹੋ ਚੁੱਕੇ ਤੇ ਸੇਵਾ ਕਰ ਰਹੇ ਅਧਿਕਾਰੀਆਂ ਨੂੰ ਅੱਠ ਸਾਲਾਂ ਵਿੱਚ ਇੱਕਵਾਰ ਸਬਸਿਡੀ ਵਾਲੀ ਕਾਰ ਲੈਣ ਦੀ ਇਜਾਜ਼ਤ ਹੋਵੇਗੀ। ਫ਼ੌਜੀ ਕੁਆਰਟ ਮਾਸਟਰਜਨਰਲ (QMG) ਸ਼ਾਖਾ ਨੇ ਬੀਤੀ 24 ਮਈ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਇੱਕਜੂਨ ਤੋਂ ਫ਼ੌਜੀ ਅਧਿਕਾਰੀ CSD ਕੈਂਟੀਨ ਤੋਂ 2,500CC ਤੱਕ ਦੀ ਇੰਜਣ ਸਮਰੱਥਾ ਵਾਲੀ12 ਲੱਖ ਰੁਪਏ ਤੱਕ ਦੀ ਕੀਮਤ ਵਾਲੀ ਕਾਰ ਉੱਤੇ ਹੀ ਛੋਟ ਲੈ ਸਕਣਗੇ।

ਇਸਵਿੱਚ GST ਸ਼ਾਮਲ ਨਹੀਂ ਹੋਵੇਗਾ। ਇਸੇ ਤਰ੍ਹਾਂ ਦਾ ਹੁਕਮ ਰੱਖਿਆ ਅਦਾਰਿਆਂ ਵਿੱਚਸੇਵਾ ਨਿਭਾ ਰਹੇ ਸਿਵਲ ਅਧਿਕਾਰੀਆਂ ਉੱਤੇ ਵੀ ਲਾਗੂ ਹੋਵੇਗਾ।

ਇਸ ਤੋਂ ਇਲਾਵਾ ਦੂਜੇ ਰੈਂਕ ਦੇ ਜਵਾਨ ਹੁਣ 1।400CC ਇੰਜਣ ਸਮਰੱਥਾ ਵਾਲੀ 5 ਲੱਖਰੁਪਏ ਦੀ ਕਾਰ ਖ਼ਰੀਦ ਸਕਦੇ ਹਨ। ਇਸ ਵਿੱਚ ਜੀਐੱਸਟੀ ਸ਼ਾਮਲ ਨਹੀਂ ਹੈ। ਉਹ ਇੱਕਕਾਰ ਆਪਣੇ ਕਾਰਜਕਾਲ ਦੌਰਾਨ ਅਤੇ ਦੂਜੀ ਸੇਵਾ–ਮੁਕਤੀ ਉੱਤੇ ਹੀ ਖ਼ਰੀਦ ਸਕਦੇ ਹਨ।

ਇੱਥੇ ਵਰਨਣਯੋਗ ਹੈ ਕਿ ਸੀਐੱਸਡੀ ਕੈਂਟੀਨ ਤੋਂ ਕਾਰ ਖ਼ਰੀਦਣ ਉੱਤੇ 50 ਹਜ਼ਾਰ ਰੁਪਏ ਤੋਂਡੇਢ ਲੱਖ ਰੁਪਏ ਤੱਕ ਦਾ ਫ਼ਾਇਦਾ ਹੁੰਦਾ ਹੈ। ਦਰਅਸਲ, ਸਰਕਾਰ GST ਉੱਤੇ 50 ਫ਼ੀਸਦੀ ਛੋਟ ਵੀ ਦਿੰਦੀ ਹੈ।

ਇਸ ਦੇ ਨਾਲ ਹੀ ਆਟੋਮੋਬਾਇਲ ਨਿਰਮਾਤਾ ਕੰਪਨੀ ਨਾਲ ਗੱਲ ਕਰ ਕੇ CSD ਵਿੱਚਵਿਕਰੀ ਲਈ ਆਉਣ ਵਾਲੀਆਂ ਕਾਰਾਂ ਦੀ ਕੀਮਤ ਬਾਜ਼ਾਰੀ ਕੀਮਤ ਤੋਂ ਪਹਿਲਾਂ ਹੀ ਕੁਝਘੱਟ ਕਰ ਦਿੱਤੀ ਜਾਂਦੀ ਹੈ।

Related posts

ਟਰੰਪ ਨੇ ਲਿਆ ਵੱਡਾ ਫੈਸਲਾ, ਹੁਣ ਐਚ-1 ਬੀ ਵੀਜ਼ਾ ‘ਤੇ ਸ਼ਿਕੰਜਾ

On Punjab

ਮਹਿਲਾ ਨਿਆਂਇਕ ਅਧਿਕਾਰੀਆਂ ਦੀ ਬਰਖ਼ਾਸਤਗੀ ਦਾ ਫ਼ੈਸਲਾ ਰੱਦ

On Punjab

ਦੁਬਈ ‘ਚ ਫਸੇ 14 ਨੌਜਵਾਨ ਦੀ ਵਤਨ ਵਾਪਸੀ

On Punjab