PreetNama
ਸਮਾਜ/Social

ਗ਼ਜਲ

ਥ੍ਰੋਰਾਂ ’ਚ ਘਿਰਿਆ ਬੇਸ਼ਕ , ਚੰਬਾ ਗੁਲਾਬ ਚਾਹੁਨਾਂ।
ਮਹਿਕਾਂ ਨੂੰ ਘੱਲੇ ਖ਼ਤ ਦਾ ਜਲਦੀ ਜਵਾਬ ਚਾਹੁਨਾਂ।

ਮੈਂ ਸ਼ਾਮ ਤੇ ਸਵੇਰੇ ਸਤਲੁਜ ਦੀ ਖ਼ੈਰ ਮੰਗਾਂ,
ਤੇ ਨਾਲ ਇਸ ਦੇ ਯਾਰੋ ਵਗਦਾ ਚਨਾਬ ਚਾਹਨਾਂ |

ਇਸ ਸ਼ਹਿਰ ਦੀ ਫ਼ਿਜ਼ਾ ਵਿਚ, ਹੁਣ ਘੁਲ ਗਈ ਕੁੜੱਤਣ,
ਨਾਨਕ ਦੀ ਫੇਰ ਏਥੇ ਗੂੰਜੇ ਰਬਾਬ ਚਾਹੁਨਾਂ ।

ਚਾਹੁਨਾਂ ਮੈਂ ਰਹਿਣ ਚੁੱਲੇ, ਮਘਦੇ ਹਮੇਸ਼ ਯਾਰੋ,
ਨਦੀਆਂ ’ਚ ਨੀਰ ਚਾਹੁੰਨਾਂ, ਹਸਦੇ ਗੁਲਾਬ ਚਾਹੁੰਨਾਂ|

ਮਾਂ ! ਸ਼ਹਿਰ ਵਿੱਚ ਬਠਿੰਡੇ ਝੀਲਾਂ ’ਤੇ ਜੀਅ ਨਾ ਲੱਗੇ,
ਉਹ ਰੋਣਕਾਂ ਪਰੁੱਚੀ ਘਣੀਏ ਦੀ ਢਾਬ ਚਾਹੁਨਾਂ।

ਸੁਰਿੰਦਰਪ੍ਰੀਤ ਘਣੀਆ
98140-86961

Related posts

ਚੰਡੀਗੜ੍ਹ ਨਗ਼ਦੀ ਮਾਮਲਾ: ਸਾਬਕਾ ਜਸਟਿਸ ਨਿਰਮਲ ਯਾਦਵ ਬਰੀ

On Punjab

ਕੇਦਾਰਨਾਥ ਧਾਮ ਵਿਚ ਹੈਲੀਕਾਪਟਰ ਹਾਦਸਾਗ੍ਰਸਤ; ਪਾਇਲਟ ਦੀ ਚੌਕਸੀ ਨਾਲ ਵੱਡਾ ਹਾਦਸਾ ਟਲਿਆ

On Punjab

ਸ਼ਿਮਲਾ ‘ਚ ਬਰਫ਼ਬਾਰੀ ਦਾ ਦੌਰ ਫੇਰ ਸ਼ੁਰੂ,ਟੁੱਟਾ 12 ਸਾਲਾਂ ਦਾ ਰਿਕਾਰਡ

On Punjab