60.22 F
New York, US
October 25, 2026
PreetNama
ਸਮਾਜ/Social

ਹੁਣ ਸੜਕਾਂ ‘ਤੇ ਜ਼ਰਾ ਸੰਭਲ ਕੇ! ਟ੍ਰੈਫਿਕ ਨਿਯਮ ਤੋੜਨ ‘ਤੇ ਲੱਖ ਰੁਪਏ ਤੱਕ ਜ਼ੁਰਮਾਨਾ

ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਸੋਮਵਾਰ ਨੂੰ ਮੋਟਰ ਵਹੀਕਲ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ‘ਚ ਨਿਯਮ ਤੋੜਣ ਵਾਲੇ ‘ਤੇ ਇੱਕ ਲੱਖ ਰੁਪਏ ਤਕ ਦਾ ਜ਼ੁਰਮਾਨੇ ਦਾ ਪ੍ਰਸਤਾਵ ਹੈ। ਐਮਰਜੈਂਸੀ ਵਾਹਨਾਂ ਨੂੰ ਰਸਤਾ ਨਾ ਦੇਣ ਤੇ ਡ੍ਰਾਈਵਿੰਗ ਦੇ ਕਾਬਲ ਨਾਲ ਹੋਣ ਮਗਰੋਂ ਵੀ ਡ੍ਰਾਈਵਿੰਗ ਕਰਦੇ ਫੜੇ ਜਾਣ ‘ਤੇ 10 ਹਜ਼ਾਰ ਰੁਪਏ ਪੈਨੇਲਟੀ ਲੱਗੇਗੀ। ਓਵਰ ਸਪੀਡ ‘ਤੇ 1000ਤੋਂ ਦੋ ਹਜ਼ਾਰ ਰੁਪਏ ਤਕ ਦੇ ਜ਼ੁਰਮਾਨੇ ਦਾ ਪ੍ਰਸਤਾਵ ਹੈ।

ਇਸ ਦੇ ਨਾਲ ਹੀ ਡ੍ਰਾਈਵਿੰਗ ਲਾਈਸੈਂਸ ਨਿਯਮਾਂ ਦਾ ਉਲੰਘਣ ਕਰਨ ਵਾਲੇ ਕੈਬ ਚਾਲਕਾਂ ‘ਤੇ ਵੀ ਇੱਕ ਲੱਖ ਰੁਪਏ ਤਕ ਦਾ ਜ਼ੁਰਮਾਨਾ ਲੱਗੇਗੀ। ਓਵਰਲੋਡਿੰਗ ਦਾ ਜ਼ੁਰਮਾਨਾ 20 ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ। ਇਸ ਬਿੱਲ ਨੂੰ ਸੰਸਦ ਦੇ ਮੌਜੂਦਾ ਇਜਲਾਸ ‘ਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਬਿਨਾ ਇੰਸ਼ੋਰੈਸ ਡ੍ਰਾਈਵਿੰਗ ‘ਤੇ 200- ਰੁਪਏ ਤੇ ਬਗੈਰ ਹੈਲਮੇਟ ਵਾਲਿਆਂ ਨੂੰ 1000 ਰੁਪਏ ਦਾ ਜ਼ੁਰਮਾਨਾ ਲੱਗੇਗਾ। ਇਸ ਦੇ ਨਾਲ ਹੀ ਤਿੰਨ ਮਹੀਨੇ ਲਈ ਲਾਈਸੈਂਸ ਵੀ ਮੁਅੱਤਲ ਕੀਤਾ ਜਾਵੇਗਾ। ਨਾਬਾਲਗਾਂ ਦੇ ਨਿਯਮ ਤੋੜਣ ਦੇ ਦੋਸ਼ੀ ਉਨ੍ਹਾਂ ਦੇ ਮਾਪਿਆਂ ਨੂੰ ਮੰਨਿਆ ਜਾਵੇਗਾ। ਇਸ ‘ਚ 3 ਸਾਲ ਦੀ ਜੇਲ੍ਹ ਦੇ ਨਾਲ 25000 ਰੁਪਏ ਜ਼ੁਰਮਾਨਾ ਲਾਉਣ ਦਾ ਪ੍ਰਸਤਾਵ ਹੈ।

Related posts

NEET Scam: ਐੱਨਈਬੀ ਤੇ ਕੇਂਦਰ ਸਰਕਾਰ ਤੋਂ ਇਕ ਹਫਤੇ ’ਚ ਮੰਗਿਆ ਜਵਾਬ, ਅਗਲੀ ਸੁਣਵਾਈ 27 ਨੂੰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਬੋਰਡ ਆਫ ਐਜੂਕੇਸ਼ਨ (ਐੱਨਈਬੀ) ਨੂੰ ਸਵਾਲ ਕੀਤਾ ਕਿ ਅੰਤਿਮ ਸਮੇਂ ’ਚ ਨੀਟ-ਪੀਜੀ 2024 ਦਾ ਪੈਟਰਨ ਕਿਉਂ ਬਦਲਿਆ ਗਿਆ। ਇਸ ਨਾਲ ਵਿਦਿਆਰਥੀਆਂ ’ਚ ਨਿਰਾਸ਼ਾ ਹੋ ਸਕਦੀ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਨੂੰ 27ਸਤੰਬਰ ਨੂੰ ਸੂਚੀਬੱਧ ਕਰਦੇ ਹੋਏ ਬੋਰਡ ਤੇ ਕੇਂਦਰ ਸਰਕਾਰ ਤੋਂ ਇਕ ਹਫਤੇ ਦੇ ਅੰਦਰ ਜਵਾਬ ਮੰਗਿਆ ਹੈ।

On Punjab

ਪੰਜਾਬ ਕੈਬਨਿਟ: ਕੌਮੀ ਸੜਕੀ ਮਾਰਗਾਂ ਲਈ ਵੇਚੀ ਜਾਵੇਗੀ ਦਰਿਆ ਦੀ ਮਿੱਟੀ!

On Punjab

ਵੈਸ਼ਨੋ ਦੇਵੀ ਕਾਲਜ ਨੂੰ MBBS ਕੋਰਸ ਚਲਾਉਣ ਲਈ ਦਿੱਤੀ ਇਜਾਜ਼ਤ ਵਾਪਸ ਲਈ

On Punjab