53.56 F
New York, US
October 25, 2026
PreetNama
ਖੇਡ-ਜਗਤ/Sports News

ਹੁਣ ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾਏ, ਗਾਂਗੁਲੀ ਦਾ ਤਿੱਖਾ ਵਾਰ, ਹਰਭਜਨ ਵੀ ਡਟੇ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੂੰ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਭੇਜੇ ਗਏ ਨੋਟਿਸ ‘ਤੇ ਵਿਵਾਦ ਹੋਰ ਵਧ ਗਿਆ ਹੈ। ਇਸ ਨੋਟਿਸ ਨੂੰ ਲੈ ਕੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਬੀਸੀਸੀਆਈ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਝਾੜਿਆ ਹੈ। ਸੌਰਭ ਗਾਂਗੁਲੀ ਨੂੰ ਇਸ ਮਾਮਲੇ ‘ਚ ਹਰਭਜਨ ਸਿੰਘ ਦਾ ਸਾਥ ਵੀ ਮਿਲਿਆ ਹੈ। ਗਾਂਗੁਲੀ ਨੇ ਕਿਹਾ ਕਿ ਹੁਣ ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾ ਸਕਦਾ ਹੈ।

ਇਸ ਬਾਰੇ ਗਾਂਗੁਲੀ ਨੇ ਟਵੀਟ ਕਰ ਕਿਹਾ, “ਹਿੱਤਾਂ ਦਾ ਟਕਰਾਅ ਭਾਰਤੀ ਕ੍ਰਿਕਟ ‘ਚ ਇੱਕ ਨਵਾਂ ਟ੍ਰੈਂਡ ਹੋ ਗਿਆ ਹੈ। ਇਹ ਨਿਊਜ਼ ‘ਚ ਬਣੇ ਰਹਿਣ ਦਾ ਸਭ ਤੋਂ ਚੰਗਾ ਤਰੀਕਾ ਹੈ। ਹੁਣ ਰੱਬ ਹੀ ਭਾਰਤੀ ਕ੍ਰਿਕਟ ਨੂੰ ਬਚਾਵੇ।”ਹਰਭਜਨ ਨੇ ਇਸ ਟਵੀਟ ਦੇ ਹਵਾਲੇ ਤੋਂ ਕਿਹਾ, “ਪਤਾ ਨਹੀਂ ਹੈ ਕਿ ਬੀਸੀਸੀਆਈ ਕਿਹੜੇ ਪਾਸੇ ਜਾ ਰਹੀ ਹੈ। ਭਾਰਤੀ ਕ੍ਰਿਕਟ ਲਈ ਦ੍ਰਵਿੜ ਤੋਂ ਬਿਹਤਰ ਇਨਸਾਨ ਨਹੀਂ ਮਿਲ ਸਕਦਾ। ਅਜਿਹੇ ਨੋਟਿਸ ਭੇਜ ਕੇ ਸੀਨੀਅਰ ਖਿਡਾਰੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ।”

Related posts

Mohammed Shami ਦੀ ਜਲਦ ਭਾਰਤੀ ਟੀਮ ‘ਚ ਕਰਨਗੇ ਵਾਪਸੀ ! ਇਸ ਟੀਮ ਖਿਲਾਫ ਮੈਦਾਨ ‘ਚ ਉਤਰੇਗੀ 1 ਸਾਲ ਬਾਅਦ

On Punjab

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਅਧਿਕਾਰਕ ਲੋਗੋ ਕੀਤਾ ਜਾਰੀ

On Punjab

IPL 2020: ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਆਈਪੀਐਲ ਦੀ ਮੇਜ਼ਬਾਨੀ ‘ਚ ਦਿਖਾਈ ਦਿਲਚਸਪੀ

On Punjab