27.27 F
New York, US
December 14, 2024
PreetNama
ਖੇਡ-ਜਗਤ/Sports News

ਹਰਮਨਪ੍ਰੀਤ ਦੀ ਬੱਲੇ-ਬੱਲੇ! ਆਈਸੀਸੀ ਟੀ-20 ਮਹਿਲਾ ਟੀਮ ਦੀ ਬਣੀ ਕਪਤਾਨ

ਮੋਗਾ: ਕੌਮਾਂਤਰੀ ਕ੍ਰਿਕੇਟ ਕਮੇਟੀ (ਆਈਸੀਸੀ) ਨੇ ਸੋਮਵਾਰ ਨੂੰ ਸਾਲ ਦੀ ਸਰਵਸ਼੍ਰੇਸ਼ਠ ਵਨਡੇ ਅਤੇ ਟੀ-20 ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਹਰਮਨਪ੍ਰੀਤ ਕੌਰ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸੂਜੀ ਬੇਟਸ ਨੂੰ ਵੀ ਸਾਲ ਦੀ ਸਭ ਤੋਂ ਉੱਤਮ ਮਹਿਲਾ ਵਨਡੇ ਟੀਮ ਦੀ ਕਪਤਾਨ ਚੁਣਿਆ ਗਿਆ ਹੈ।
ਇਸ ਸਾਲ ਹੋਏ ਟੀ-20 ਵਿਸ਼ਵ ਕੱਪ ਟੂਰਨਾਮੈਂਟ ਵਿੱਚ ਕਪਤਾਨ ਵਜੋਂ ਭਾਰਤੀ ਟੀਮ ਨੂੰ ਸੈਮੀ ਫਾਈਨਲ ਤਕ ਪਹੁੰਚਾਉਣ ਲਈ ਹਰਮਨਪ੍ਰੀਤ ਨੂੰ ਇਸ ਸਨਮਾਨ ਨਾਲ ਨਵਾਜਿਆ ਗਿਆ ਹੈ। ਇਸ ਟੂਰਨਾਮੈਂਟ ਵਿੱਚ ਹਰਮਨਪ੍ਰੀਤ ਨੇ 160.5 ਦੇ ਸਟਰਾਈਕ ਰੇਟ ਨਾਲ 183 ਦੌੜਾਂ ਬਣਾਈਆਂ ਸੀ। ਇਸ ਤੋਂ ਇਲਾਵਾ ਹਰਮਨ ਨੇ ਇਸ ਸਾਲ ਖੇਡੇ 25 ਟੀ-20 ਮੈਚਾਂ ਵਿੱਚ 126.2 ਦੇ ਸਟਰਾਈਕ ਰੇਟ ਨਾਲ 663 ਦੌੜਾਂ ਬਣਾਈਆਂ ਸੀ। ਆਈਸੀਸੀ ਦੀ ਮਹਿਲਾ ਟੀ-20 ਬੱਲੇਬਾਜਾਂ ਦੀ ਰੈਂਕਿੰਗ ਵਿੱਚ ਹਰਮਨਪ੍ਰੀਤ ਤੀਸਰੇ ਸਥਾਨ ਉੱਤੇ ਹੈ।
ਹਰਮਨਪ੍ਰੀਤ ਦੀ ਇਸ ਪ੍ਰਾਪਤੀ ‘ਤੇ ਉਸ ਦੇ ਪਰਿਵਾਰਿਕ ਮੈਂਬਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ‘ਏਬੀਪੀ ਸਾਂਝਾ’ ਨਾਲ ਗੱਲਬਾਤ  ਕਰਦਿਆਂ ਹਰਮਨ ਦੇ ਮਾਂ-ਬਾਪ ਨੇ ABP ਰਾਹੀਂ ਉਸ ਨੂੰ ਵਧਾਈਆਂ ਦਿੱਤੀਆਂ।

Related posts

ICC WC 2019: ਵਿਸ਼ਵ ਕੱਪ ਵਿਚ ‘ਗੇਮ-ਚੇਜ਼ਰ’ ਸਾਬਤ ਹੋਣਗੇ ਮਲਿੰਗਾ

On Punjab

ਅਲਵਿਦਾ ਯੁਵਰਾਜ! Sixer King ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

On Punjab

CWC 2019: ਆਸਟ੍ਰੇਲੀਆ ਨੇ ਗੇਂਦਬਾਜ਼ਾਂ ਦੇ ਜ਼ੋਰ ’ਤੇ ਵਿੰਡੀਜ਼ ਨੂੰ ਪਾਈ ਮਾਤ

On Punjab