PreetNama
ਸਿਹਤ/Health

ਸੌਣ ਦੀਆਂ ਆਦਤਾਂ ਤੇ ਧਿਆਨ ਦੇਣ ਦੀ ਕਿਉਂ ਹੈ ਲੋੜ ?

Sleeping habits: ਉਨੀਂਦਰਾ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਵੱਧ ਰਹੀ ਬਹੁਤ ਵੱਡੀ ਸਮੱਸਿਆ ਹੈ ,ਨੀਂਦ ਨਾ ਆਉਣ ਦੇ ਕਈ ਕਰਨ ਹਨ , ਨਿਰੰਤਰ ਸੋਚਾਂ ਦੇ ਵਿੱਚ ਗਵਾਚੇ ਰਹਿਣਾ ,ਤਣਾਅ ,ਸੌਣ ਦੀਆ ਗ਼ਲਤ ਆਦਤਾਂ , ਬਹੁਤ ਜ਼ਿਆਦਾ ਕੰਮ ਦੇ ਬਾਰੇ ਸੋਚੀ ਜਾਣਾ , ਆਰਾਮ ਨਾ ਕਰਨਾ , ਬਹੁਤ ਜ਼ਿਆਦਾ ਦਿਮਾਗੀ ਕੰਮ ਜਾ ਬਹੁਤ ਜ਼ਿਆਦਾ ਥਕਾਨ ਵਾਲਾ ਕੰਮ ।

ਕਈ ਬਾਰ ਕੋਈ ਸ਼ਰੀਰਕ ਕੰਮ ਨਾ ਕਰਨਾ ਵੀ ਸੁਸਤੀ ਪਾਈ ਰੱਖਦਾ ਹੈ ,ਕਈ ਬਾਰ ਜਦੋ ਅਸੀਂ ਕਿਸੇ ਹੋਰ ਜਗ੍ਹਾ ਜਾਈਏ ਤਾਂ ਵੀ ਸਾਨੂੰ ਸੌਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ , ਜ਼ਿਆਦਾ ਰੌਲਾ ਰੱਪਾ ਵੀ ਨੀਂਦ ਨਹੀਂ ਆਉਣ ਦਿੰਦਾ।
ਰਾਤ ਨੂੰ ਸੌਣ ਤੋਂ ਪਹਿਲਾਂ ਫੋਨ ।
ਰਾਤ ਨੂੰ ਅਸੀਂ ਸੌਣ ਤੋਂ ਪਹਿਲਾ ਫੋਨ ਜਰੂਰ ਚੱਕਦੇ ਹਾਂ, ਸੌਣ ਤੋਂ ਪਹਿਲਾ ਅਸੀਂ 2 ਘੰਟੇ ਘੱਟੋ ਘੱਟ ਫੋਨ ਤੇ ਬਤੀਤ ਕਰਦੇ ਹਾਂ , ਜਾ ਏਨਾ ਹੀ ਸਮਾਂ ਅਸੀਂ ਟੀ.ਵੀ. ਦੇ ਸਾਹਮਣੇ ਬਤੀਤ ਕਰ ਦਿੰਦੇ ਹਾਂ , ਸਾਰਾ ਦਿਨ ਥੱਕ ਹਾਰ ਕੇ ਆਪਣੇ ਲਈ ਏਨਾ ਕੁ ਸਮਾਂ ਜਾਇਜ ਵੀ ਹੈ , ਕਿਉਂ ਕੇ ਜੇਕਰ ਅਸੀਂ ਆਪਣੇ ਮਨੋਰੰਜਨ ਲਈ ਸਮਾਂ ਨਹੀਂ ਕੱਢਾਂਗੇ ਤਾਂ ਜਿੰਦਗੀ ਨੀਰਸ ਹੋ ਜਾਵੇਗੀ,ਪਾਰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕੇ ਫਿਰ ਵੀ ਜਲਦੀ ਸੋਇਆ ਜਾਵੇ ਤਾਂ ਕੇ ਘਟੋ ਘਟੋ ਛੇ ਜਾਂ ਸੱਤ ਘੰਟੇ ਦੀ ਨੀਂਦ ਪੂਰੀ ਹੋ ਸਕੇ।ਰਾਤ ਨੂੰ ਨੀਂਦ ਨੀ ਆਉਣੀ ਅਤੇ ਸਵੇਰੇ ਸਵੇਰੇ ਦੇਰ ਨਾਲ ਉੱਠਣ ਤੇ ਘਰਦਿਆਂ ਦੀਆਂ ਗਾਲ੍ਹਾਂ।
ਰਾਤ ਨੂੰ ਦੇਰ ਨਾਲ ਸੌਣ ਨਾਲ ਸਵੇਰ ਦੀ ਸ਼ੁਰੂਵਾਤ ਘਰਦਿਆਂ ਦੀਆ ਗਾਲ਼ਾਂ ਤੋਂ ਹੁੰਦੀ ਹੈ ਕੇ ਅੱਜ ਕੱਲ ਦੇ ਨਿਆਣੇ ਤਾਂ ਸਮੇ ਸਰ ਉਠਦੇ ਹੀ ਨਹੀਂ , ਅਸੀਂ ਤਾਂ ਏਨੇ ਸਾਲਾਂ ਤੋਂ ਏਨੀ ਸਵੇਰੇ ਉਠਦੇ ਹਾਂ , ਫਿਰ ਨਹਾਉਣਾ ਲੇਟ ਹੋ ਜਾਂਦਾ ਹੈ , ਅਤੇ ਰੋਟੀ , ਇਸ ਤਰ੍ਹਾਂ ਸਾਰੇ ਦਿਨ ਦੀ ਸ਼ੁਰੂਵਾਤ ਹੀ ਮਾੜੀ ਹੁੰਦੀ ਹੈ , ਸਾਰਾ ਦਿਨ ਇਹਨਾਂ ਗੱਲਾਂ ਨੂੰ ਸੋਚਦਿਆਂ ਨਿਕਲ ਜਾਂਦਾ ਹੈ , ਜਿਸ ਕਰ ਕੇ ਕੰਮ ਵੱਲ ਵੀ ਧਿਆਨ ਨੀ ਜਾਂਦਾ ਜਾਂ ਫਿਰ ਕੋਈ ਨਾ ਕੋਈ ਗ਼ਲਤੀ ਹੋਣ ਦਾ ਡਰ ਰਹਿੰਦਾ ਹੈ।
ਰਾਤ ਨੂੰ ਸੌਣ ਤੋਂ ਲਗਪਗ ਘੱਟੋ ਘੱਟ 2 ਘੰਟੇ ਪਹਿਲਾ ਰਾਤ ਦਾ ਖਾਣਾ ਖਾ ਲੈਣਾ ਚਾਹੀਦਾ ਹੈ , ਰਾਤ ਨੂੰ ਚਾਹ ,ਕਾਫੀ ਅਤੇ ਕੋਲ੍ਡ ਡ੍ਰਿੰਕ੍ਸ ਪੀਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ , ਸੌਣ ਤੋਂ ਪਹਿਲਾ ਤਾਂ ਬਿਲਕੁੱਲ ਹੀ ਇਹਨਾਂ ਚੀਜਾਂ ਨੂੰ ਖਾਣ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ,ਜੇਕਰ ਅਸੀਂ ਖਾਣਾ ਲੇਟ ਖਾਵਾਂਗੇ ਤਾਂ ਸਾਡੇ ਖਾਣੇ ਨੂੰ ਪਚਣ ਦੇ ਵਿੱਚ ਓਨਾ ਹੀ ਸਮਾਂ ਜ਼ਿਆਦਾ ਲੱਗੇਗਾ , ਜਿਸ ਨਾਲ ਕੇ ਕਬਜ਼ ਦੀ ਸਮੱਸਆ ਰਹੇਗੀ ਜਾ ਗੈਸ ਦੀ , ਜਿਸ ਨਾਲ ਨੀਂਦ ਨਹੀਂ ਆਏਗੀ , ਇਸ ਲਈ ਰਾਤ ਦਾ ਖਾਣਾ ਛੇ ਤੋਂ ਸੱਤ ਵਜੇ ਦੇ ਵਿੱਚ ਖਾ ਲੈਣਾ ਚਾਹੀਦਾ ਹੈ।
ਰਾਤ ਨੂੰ ਸੌਣ ਦਾ ਸਮਾਂ ਅਤੇ ਸਹੀ ਪੋਸਚਰ।
ਰਾਤ ਨੂੰ ਸੌਣ ਦਾ ਸਹੀ ਸਮਾਂ ਨੋ ਤੋਂ 10 ਵਜੇ ਦੇ ਵਿੱਚ ਹੈ ,ਕਦੇ ਵੀ ਪਿੱਠ ਦੇ ਭਾਰ ਜਾ ਉਲਟਾ ਹੋ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਨੀਂਦ ਸਹੀ ਨਹੀਂ ਆਉਂਦੀ ਅਤੇ ਸ਼ਰੀਰ ਨੂੰ ਵੀ ਕੋਈ ਨਾ ਕੋਈ ਪ੍ਰੋਬਲਮ ਜਰੂਰ ਲੱਗ ਜਾਂਦੀ ਹੈ , ਜੇਕਰ ਅਸੀਂ ਛਾਤੀ ਦੇ ਉੱਤੇ ਹੱਥ ਰੱਖ ਕੇ ਸੋਵਾਂਗੇ ਜਾ ਸਿੱਧਾ ਸੋਵਾਂਗੇ ਤਾਂ ਸਾਨੂੰ ਘਰਾੜੇ ਜਰੂਰ ਆਉਣਗੇ ਜਾਂ ਆਪਣੇ ਹੱਥਾਂ ਦੇ ਭਾਰ ਨਾਲ ਸਾਹ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ।
ਰਾਤ ਨੂੰ ਸੌਣ ਲੱਗਿਆ ਕਪੜਿਆ ਦਾ ਖਾਸ ਧਿਆਨ।
ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਕਪੜਿਆ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ , ਸੌਣ ਵਾਲੇ ਕੱਪੜੇ ਖੁੱਲੇ ਡੁੱਲੇ ਅਤੇ ਮੌਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ , ਸੌਣ ਤੋਂ ਪਹਿਲਾ ਕਦੀ ਵੀ ਓਹਨਾ ਗੱਲਾਂ ਬਾਰੇ ਨਹੀਂ ਸੋਚਣਾ ਚਾਹੀਦਾ ਜੋ ਤੁਹਾਨੂੰ ਤੰਗ ਕਰਦੀਆਂ ਹੋਣ, ਜਿਸ ਨਾਲ ਤੁਹਾਡਾ ਦਿਮਾਗ ਬੇਕਾਰ ਦੀਆ ਗੱਲਾਂ ਸੋਚੀ ਜਾਵੇ , ਇਸ ਦੇ ਉਲਟ ਹਮੇਸ਼ਾ ਰਾਤ ਨੂੰ ਸੌਣ ਤੋਂ ਪਹਿਲਾ ਕੋਈ ਨਾ ਕੋਈ ਨੋਬਲ ਜਾ ਧਾਰਮਿਕ ਕਿਤਾਬ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ।

Related posts

ਜਾਣੋ ਕਿਸ਼ਮਿਸ਼ ਦੇ ਵੱਡੇ ਫ਼ਾਇਦੇ

On Punjab

ਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ ‘ਚ ਕਈ ਰੋਗਾਂ ਦਾ ਇੱਕੋ ਇਲਾਜ

On Punjab

Chia Seed Health Benefits : ਪੀਐੱਮ ਨੇ ‘ਮਨ ਕੀ ਬਾਤ’ ’ਚ Chia Seed ਦੀ ਕੀਤੀ ਚਰਚਾ, ਪੋਸ਼ਕ ਤੱਤਾਂ ਵਾਲੇ Chia Seed ਬਾਰੇ ਜਾਣੋ ਸਭ ਕੁਝ

On Punjab
%d bloggers like this: