73.87 F
New York, US
June 13, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੋਸ਼ਲ ਮੀਡੀਆ ‘ਤੇ ਲੀਡਰਾਂ ਦੀ ਸ਼ਾਇਰਾਨਾ ਜੰਗ! ਸੀਐਮ ਮਾਨ ਨੂੰ ਸੁਖਪਾਲ ਖਹਿਰਾ ਦਾ ਜਵਾਬ, ਇੱਕ ਸਿੱਖਾਂ ਲਈ ਲੜਦੈ, ਇੱਕ NSA ਲਾਉਂਦੈ, ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ…

ਪੰਜਾਬ ਦੇ ਸਿਆਸਤਦਾਨਾਂ ਸ਼ਾਇਰਾਨਾ ਅੰਦਾਜ ਵਿੱਚ ਇੱ-ਦੂਜੇ ਉਪਰ ਹਮਲਾ ਬੋਲਿਆ ਹੈ। ਸੋਸ਼ਲ ਮੀਡੀਆ ਉੱਪਰ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੋਸ਼ਲ ਮੀਡੀਆ ਉੱਪਰ ਤੁਕਬੰਦੀ ਸ਼ੇਅਰ ਕਰਕੇ ਕਿਹਾ ਕਿ ਇੱਕ ਸਹੂਲਤਾਂ ਦਿੰਦੀ, ਇੱਕ ਮਾਫੀਆ ਪਾਲਦੀ..ਸਰਕਾਰ ਸਰਕਾਰ ‘ਚ ਫਰਕ ਹੁੰਦੈ। ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇੱਕ ਸਿੱਖਾਂ ਲਈ ਲੜਦਾ, ਇੱਕ NSA ਲਾਉਂਦਾ, ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦਾ। ਇਸ ਮਗਰੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵੀ ਆਪਣੀ ਤੁਕਬੰਦੀ ਨਾਲ ਜਵਾਬ ਦਿੱਤਾ।

ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ….

ਇੱਕ ਦਾ ਇੰਤਜ਼ਾਰ ਹੁੰਦੈ ਇੱਕ ਧੱਕੇ ਨਾਲ ਛਪਾਇਆ ਜਾਂਦੈ ਇਸ਼ਤਿਹਾਰ-ਇਸ਼ਤਿਹਾਰ ‘ਚ ਬੜਾ ਫ਼ਰਕ ਹੁੰਦੈ
ਪਹਿਲਾਂ ਸੀ ਦੂਜਿਆਂ ਦੇ ਦਿਖਦਾ ਹੁਣ ਆਵਦੀ ਘਰਵਾਲੀ ਦੇ ਗਲ ‘ਚ ਹੁੰਦੈ,
ਹਾਰ-ਹਾਰ ਦੇ ਵਿੱਚ ਬੜਾ ਫ਼ਰਕ ਹੁੰਦੈ
ਕੁੱਝ ਰੋਟੀ ਖਾਕੇ ਆਉਂਦੈ ਕੁੱਝ ਦਾਰੂ ਪੀਕੇ ਮਾਰਨ
ਡਕਾਰ-ਡਕਾਰ ‘ਚ ਬੜਾ ਫ਼ਰਕ ਹੁੰਦੈ
ਇੱਕ ਸਿੱਖਾਂ ਲਈ ਲੜਦੈ ਇੱਕ NSA ਲਾਉਂਦੈ

 

 

 

 

ਇਸ ਦੇ ਨਾਲ ਹੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਵੀ ਟਵੀਟ ਕਰਕੇ ਜਵਾਬ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ।

 

ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ…

ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ‘ਚ ਫਰਕ ਹੁੰਦੈ,
ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ..ਪਰਿਵਾਰ ਪਰਿਵਾਰ ਚ ਫਰਕ ਹੁੰਦੈ
ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ
ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ ਹੁੰਦੈ..
ਨੋਟ:ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡਕੇ..

 

Related posts

US Cleric Shot : ਨਿਊਯਾਰਕ ‘ਚ ਮਸਜਿਦ ਦੇ ਬਾਹਰ ਮੌਲਵੀ ‘ਤੇ ਗੋਲ਼ੀ ਨਾਲ ਹਮਲਾ, ਇਲਾਜ ਦੌਰਾਨ ਹੋਈ ਮੌਤ

On Punjab

ਅਜੀਬ ਰਿਵਾਜ਼! ਲਾੜੇ ਤੋਂ ਬਗੈਰ ਵਹੁਟੀ ਲੈਣ ਜਾਂਦੀ ਜੰਞ, ਭੈਣ ਲਾੜੀ ਨਾਲ ਲੈਂਦੀ 7 ਫੇਰੇ

On Punjab

ਮਨ ਕੀ ਬਾਤ ‘ਚ ਪ੍ਰਧਾਨ ਮੰਤਰੀ ਨੇ ਜਯੰਤੀ ਤੋਂ ਇਕ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ

On Punjab