PreetNama
ਫਿਲਮ-ਸੰਸਾਰ/Filmy

ਸੋਨਮ ਕਪੂਰ ਦੇ ਸਰੀਰ ‘ਚ ਇਸ ਤੱਤ ਦੀ ਹੋਈ ਕਮੀ, ਫੈਨਜ਼ ਨੂੰ ਦਿੱਤੀ ਇਹ ਸਲਾਹ

ਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਆਇਓਡੀਨ ਦੀ ਘਾਟ ਹੋ ਗਈ ਹੈ। ਸ਼ਾਕਾਹਾਰੀ ਪਸੰਦ ਕਰਨ ਵਾਲੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਇਹ ਗੱਲ ਲਿਖੀ ਹੈ। ਉਸ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਖਾਣੇ ਵਿੱਚ ਆਇਓਡੀਨ ਯੁਕਤ ਲੂਣ ਖਾਣ ਦੀ ਵੀ ਅਪੀਲ ਕੀਤੀ।ਸੋਨਮ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ‘ਚ ਲਿਖਿਆ, “ਸਾਰੇ ਸ਼ਾਕਾਹਾਰੀ ਲੋਕਾਂ ਲਈ ਜਾਣਕਾਰੀ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਸੀਂ ਉਹੀ ਲੂਣ ਵਰਤੋ ਜਿਸ ਵਿੱਚ ਆਇਓਡੀਨ ਹੁੰਦਾ ਹੈ। ਮੈਨੂੰ ਹੁਣੇ ਪਤਾ ਲੱਗਿਆ ਕਿ ਮੈਨੂੰ ਆਇਓਡੀਨ ਦੀ ਕਮੀ ਹੋ ਗਈ ਹੈ।” ਸੋਨਮ ਨੇ ਇਹ ਵੀ ਕਿਹਾ ਕਿ ਟੇਬਲ ਲੂਣ ਆਇਓਡੀਨ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ।ਇਸ ਸਮੇਂ ਸੋਨਮ ਕਪੂਰ ਆਪਣੀ ਅਗਲੀ ਫ਼ਿਲਮ ‘ਦ ਜ਼ੋਇਆ ਫੈਕਟਰ’ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਇਸ ਵਿੱਚ ਉਸ ਨਾਲ ਅਦਾਕਾਰ ਦਿਲਕਰ ਸਲਮਾਨ ਨਜ਼ਰ ਆਉਣਗੇ।

Related posts

ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਸਮੇਤ 38 ਬਾਲੀਵੁੱਡ-ਟਾਲੀਵੁੱਡ ਕਲਾਕਾਰਾਂ ਖਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ

On Punjab

ਜਦੋਂ ਮੀਕਾ ਸਿੰਘ ਪੱਤਰਕਾਰਾਂ ‘ਤੇ ਭੜਕੇ, ਬੋਲੇ ਸੋਨੂੰ ਨਿਗਮ ਤੇ ਨੇਹਾ ਕੱਕੜ ਵੀ ਗਏ ਪਾਕਿਸਤਾਨ

On Punjab

ਇਸ ਹਫਤੇ ਇਹ ਸਿਤਾਰੇ ਲੈ ਕੇ ਆ ਰਹੇ ਭਰਪੂਰ ਮਨੋਰੰਜਨ, 4 ਵੱਡੀਆਂ ਫਿਲਮਾਂ ਹੋਣਗੀਆਂ ਰਿਲੀਜ਼

On Punjab