PreetNama
ਖਾਸ-ਖਬਰਾਂ/Important News

ਸੀਤਾਰਾਮ ਯੇਚੁਰੀ ਦਾ ਸਰਕਾਰ ‘ਤੇ ਤੰਜ, “ਕਸ਼ਮੀਰੀਆਂ ਨੂੰ ਕੀਤਾ ਘਰਾਂ ‘ਚ ਕੈਦ”

ਨਵੀਂ ਦਿੱਲੀ: ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸੋਮਵਾਰ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੰਮੂ–ਕਸ਼ਮੀਰ ਦੇ ਦਰਜੇ ‘ਚ ਬਦਲਾਅ ਦਾ ਅਸਰ ਵਿਸ਼ੇਸ ਦਰਜਾ ਹਾਸਲ ਸੂਬਿਆਂ ‘ਚ ਮਹਿਸੂਸ ਕੀਤਾ ਜਾਵੇਗਾ।

ਯੇਚੁਰੀ ਨੇ ਲੋਕਾਂ ਨੂੰ ਈਦ ਉਲ–ਅਜ਼ਹਾ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੁਣ ਤਕ ਕਸ਼ਮੀਰ ‘ਚ ਆਪਣੇ ਸਾਥੀਆਂ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀ ਹੈ। ਯੇਚੁਰੀ ਅਤੇ ਭਾਕਪਾ ਦੇ ਜਨਰਲ ਸਕੱਤਰ ਨੂੰ ਸ਼ੁੱਕਰਵਾਰ ਨੂੰ ਸ਼੍ਰੀਨਗਰ ਜਾਣ ਦੀ ਇਜਾਜ਼ਤ ਨਹੀ ਦਿੱਤੀ ਗਈ ਸੀ।ਉਨ੍ਹਾਂ ਕਿਹਾ, “ਸਾਡਾ ਦੇਸ਼ ਭਾਸ਼ਾਵਾਂ, ਧਰਮਾਂ, ਸੰਸਕ੍ਰਿਤੀਆਂ ਅਤੇ ਵੱਖ–ਵੱਖ ਵਿਚਾਰਾਂ ਵਾਲਾ ਦੇਸ਼ ਹੈ ਅਤੇ ਇਹੀ ਸਾਡੀ ਤਾਕਤ ਹੈ”।

Related posts

ਕੇਂਦਰੀ ਬਜਟ ਵਰ੍ਹਾ 2025-26 ਟੈਕਸਟਾਈਲ ਸੈਕਟਰ ਨੂੰ ਪ੍ਰੋਤਸਾਹਨ

On Punjab

‘ਨਿਆਂਇਕ ਨਿਯੁਕਤੀਆਂ ‘ਤੇ ਐਮਓਪੀ ਨੂੰ ਸੋਧਣ ਦੀ ਪ੍ਰਕਿਰਿਆ ਵਿਚਾਰ ਅਧੀਨ’

On Punjab

ਸ਼ੇਅਰ ਬਾਜ਼ਾਰ ਨੂੰ ਗੋਤਾ, ਰੁਪੱਈਆ ਡਿੱਗਿਆ

On Punjab