PreetNama
ਫਿਲਮ-ਸੰਸਾਰ/Filmy

ਸਿੱਖ ਦੇ ਸੰਘਰਸ਼ ਨੇ ਬਦਲਾ ਦਿੱਤੇ ਅਮਰੀਕੀ ਨਿਯਮ, ਉਸ ਬਾਰੇ ਬਣੀ ਫਿਲਮ ‘ਸਿੰਘ’ ਨੂੰ ਮਿਲਿਆ ਐਵਾਰਡ

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ’ਤੇ ਬਣੀ ਲਘੂ ਫਿਲਮ ‘ਸਿੰਘ’ ਨੇ ਮੋਨਟਾਨਾ ’ਚ ਹੋਏ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ’ਚ ‘ਸ਼ਾਰਟ ਆਫ਼ ਦ ਯੀਅਰ’ ਪੁਰਸਕਾਰ ਜਿੱਤਿਆ ਹੈ। ਫਿਲਮ ‘ਸਿੰਘ’ ਗੁਰਿੰਦਰ ਸਿੰਘ ਖ਼ਾਲਸਾ ਦੇ ਜੀਵਨ ਦੀ ਉਸ ਘਟਨਾ ’ਤੇ ਆਧਾਰਤ ਹੈ ਜਿਸ ’ਚ ਉਸ ਨੂੰ ਦਸਤਾਰ ਉਤਾਰੇ ਬਿਨਾਂ ਜਹਾਜ਼ ’ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਜੇਨਾ ਰੂਈਜ਼ ਵੱਲੋਂ ਨਿਰਦੇਸ਼ਤ ਫਿਲਮ ਨੇ ਇਸ ਸ਼੍ਰੇਣੀ ਦੀਆਂ ਦਾਅਵੇਦਾਰ 100 ਫਿਲਮਾਂ ਨੂੰ ਪਿੱਛੇ ਛੱਡ ਕੇ ਇਹ ਪੁਰਸਕਾਰ ਹਾਸਲ ਕੀਤਾ ਹੈ। ‘ਸਿੰਘ ਦੀ ਕਹਾਣੀ ਮਈ 2007 ’ਚ ਵਾਪਰੀ ਘਟਨਾ ’ਤੇ ਆਧਾਰਤ ਹੈ। ਲਘੂ ਫਿਲਮ ’ਚ ਦਿਖਾਇਆ ਗਿਆ ਹੈ ਕਿ ਗੁਰਿੰਦਰ ਸਿੰਘ ਨੂੰ ਆਪਣੇ ਧਾਰਮਿਕ ਅਕੀਦੇ ਤੇ ਅੰਤਿਮ ਸਾਹ ਲੈ ਰਹੀ ਮਾਂ ਨਾਲ ਮਿਲਣ ’ਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ।

ਇਸ ਘਟਨਾ ਮਗਰੋਂ ਖ਼ਾਲਸਾ ਨੇ ਅਮਰੀਕੀ ਸੰਸਦ ’ਚ ਇਸ ਮੁੱਦੇ ਵੱਲ ਧਿਆਨ ਖਿੱਚਣ ਲਈ ਕੰਮ ਕੀਤਾ। ਇਸ ਮਗਰੋਂ ਹਵਾਈ ਅੱਡਿਆਂ ’ਤੇ ਹੈੱਡਵੀਅਰ ਸਬੰਧੀ ਨੀਤੀਆਂ ’ਚ ਬਦਲਾਅ ਆਇਆ। ਫਿਲਮ ਦੀ ‘ਕੋਵੇਲਿਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਨੇ ‘ਇੰਡੀ ਸ਼ਾਰਟ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਲਈ ਅਧਿਕਾਰਤ ਤੌਰ ’ਤੇ ਚੋਣ ਕੀਤੀ ਹੈ। ‘ਇੰਡੀ ਸ਼ਾਰਟਸ’ ਇੰਡੀਆਨਾਪੋਲਿਸ ’ਚ 25 ਤੋਂ 28 ਜੁਲਾਈ ਤਕ ਦੁਨੀਆ ਭਰ ਦੀਆਂ ਫਿਲਮਾਂ ਦਿਖਾਵੇਗਾ।

Related posts

ਗਾਲੋ-ਗਾਲੀ ਹੋਏ ਪੰਜਾਬੀ ਗਾਇਕ, ਲੜਨ ਲਈ ਟਾਈਮ ਬੰਨ੍ਹਿਆ

On Punjab

‘ਕ੍ਰਿਸ਼ 4’: ਨਿਰਦੇਸ਼ਨ ਦੇ ਖੇਤਰ ’ਚ ਕਦਮ ਰੱਖੇਗਾ ਰਿਤਿਕ

On Punjab

Priyanka Chopra ਨੇ ਆਪਣੇ ਜਨਮ ਦਿਨ ’ਤੇ ਪਾਈ ਇੰਨੀ ਮਹਿੰਗੀ Dress! ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

On Punjab