PreetNama
ਸਮਾਜ/Social

ਸਿੱਖ ਡਰਾਈਵਰ ਨਾਲ ਕੁੱਟਮਾਰ ਕੇਸ ‘ਚ ਪੁਲਿਸ ਵਾਲੇ ਬਰਖ਼ਾਸਤ

ਨਵੀਂ ਦਿੱਲੀਰਾਜਧਾਨੀ ਦਿੱਲੀ ‘ਚ ਆਟੋ ਡਰਾਈਵਰ ਨਾਲ ਕੁੱਟਮਾਰ ਮਾਮਲੇ ‘ਚ ਪੁਲਿਸ ਨੇ ਕਾਂਸਟੇਬਲ ਪੁਸ਼ਪੇਂਦਰ ਸ਼ੇਖਾਵਤ ਤੇ ਕਾਂਸਟੇਬਲ ਸੱਤਿਆ ਪ੍ਰਕਾਸ਼ ਨੂੰ ਬਰਖ਼ਾਸਤ ਕਰ ਦਿੱਤਾ ਹੈ। ਆਟੋ ਡਰਾਈਵਰ ਸਰਬਜੀਤ ਸਿੰਘ ਤੇ ਪੁਲਿਸ ਵਿਚਾਲੇ ਟਕਰਾਅ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਕਰਮੀਆਂ ਨੇ ਸਰਬਜੀਤ ਤੇ ਉਸ ਦੇ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ।

 

ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਸਿਲਸਿਲੇ ‘ਚ ਦੋ ਐਫਆਈਆਰ ਵੀ ਦਰਜ ਹੋਈਆਂ ਸੀ ਤੇ ਇਹ ਕ੍ਰਾਸ ਕੇਸ ਹੈ। ਇੱਕ ਕੇਸ ਵਿੱਚ ਸ਼ਿਕਾਇਤਕਰਤਾ ਸਰਬਜੀਤ ਹੈ ਤੇ ਦੂਜੇ ‘ਚ ਉਹ ਮੁਲਜ਼ਮ ਹੈ।

ਦਿੱਲੀ ਪੁਲਿਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਪੁਲਿਸ ਖਾਸਕਰ ਦਿੱਲੀ ਪੁਲਿਸ ਦਾ ਅਕਸ ਖ਼ਰਾਬ ਹੋਇਆ ਹੈਜਦਕਿ ਪੁਲਿਸ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹੁੰਦੀਆਂ ਹਨ। ਇਸ ਘਟਨਾ ਦੀ ਨਿੰਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੀਤੀ ਸੀ। ਇਹ ਘਟਨਾ 16 ਜੂਨ ਨੂੰ ਮੁਖਰਜੀ ਨਗਰ ‘ਚ ਸ਼ਾਮ ਨੂੰ ਹੋਈ ਸੀ।

Related posts

ਕਰਤਾਰਪੁਰ ਕੌਰੀਡੋਰ: ਪਾਕਿਸਤਾਨੀ ਟੀਮ ਆਵੇਗੀ ਡੇਰਾ ਬਾਬਾ ਨਾਨਕ, ਹੁਣ ਇਹ ਰੁਕਿਆ ਕੰਮ ਹੋਵੇਗਾ ਸ਼ੁਰੂ

On Punjab

ਫ਼ੋਨ ਤੋਂ ਦੂਰੀ ਘਟਾਉਣੀ ਹੈ ਤਾਂ ਅਪਣਾਓ ਇਹ ਤਰੀਕੇ

On Punjab

ਵਿਆਹ ਦੀ ਵਰ੍ਹੇਗੰਢ ’ਤੇ ਪਤਨੀ ਨੂੰ ਦਿੱਤਾ ਸਰਪ੍ਰਾਈਜ਼, ਚੰਦ ’ਤੇ ਖ਼ਰੀਦੀ ਤਿੰਨ ਏਕੜ ਜ਼ਮੀਨ

On Punjab
%d bloggers like this: