67.71 F
New York, US
July 27, 2024
PreetNama
ਸਿਹਤ/Health

ਸਿਰਦਰਦ ਤੇ ਸਾਹ ਲੈਣ ‘ਚ ਦਿੱਕਤ High BP ਦੇ ਸੰਕੇਤ, ਇਨ੍ਹਾਂ 5 ਨੁਸਖਿਆਂ ਰਾਹੀਂ ਤੁਰੰਤ ਕਰੋ ਕੰਟਰੋਲ

ਹਾਈ ਬਲੱਡ ਪ੍ਰੈਸ਼ਰ (High Blood Pressure or Hypertension) ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਲੱਛਣ ਦੇ ਲੋਕਾਂ ਦੇ ਸਰੀਰ ‘ਚ ਦਸਤਕ ਦੇ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ, ਉਦੋਂ ਹੁੰਦਾ ਹੈ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਪੱਧਰ ਵਧ ਜਾਂਦਾ ਹੈ। ਤੁਹਾਡੇ ਬਲੱਡ ਪ੍ਰੈਸ਼ਰ ਦਾ ਮਾਪ ਇਸ ਗੱਲ ਨੂੰ ਧਿਆਨ ‘ਚ ਰੱਖਦਾ ਹੈ ਕਿ ਤੁਹਾਡੀਆਂ ਨਾੜੀਆਂ ‘ਚੋਂ ਕਿੰਨਾ ਗੁਜ਼ਰ ਰਿਹਾ ਹੈ ਅਤੇ ਦਿਲ ਨੂੰ ਪੰਪ ਕਰਦੇ ਸਮੇਂ ਖ਼ੂਨ ਦੀ ਕਿੰਨੀ ਮਾਤਰਾ ਮਿਲਦੀ ਹੈ।
ਸੁੰਗੜੀਆਂ ਧਮਨੀਆਂ ਅੜਿੱਕਾ ਬਣਦੀਆਂ ਹਨ। ਤੁਹਾਡੀਆਂ ਧਮਨੀਆਂ ਜਿੰਨੀਆਂ ਸੁੰਗੜੀਆਂ ਹੋਣਗੀਆਂ, ਤੁਹਾਡਾ ਬਲੱਡ ਪ੍ਰੈਸ਼ਰ ਓਨਾ ਹੀ ਜ਼ਿਆਦਾ ਹੋਵੇਗਾ। ਲੰਬੇ ਸਮੇਂ ਤਕ, ਵਧਿਆ ਹੋਇਆ ਦਬਾਅ ਹਿਰਦੈ ਰੋਗ ਸਮੇਤ ਕਈ ਹੋਰ ਰੋਗਾਂ ਦਾ ਕਾਰਨ ਬਣ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਆਮ ਤੌਰ ‘ਤੇ ਕਈ ਵਰ੍ਹਿਆਂ ਦੌਰਾਨ ਵਿਕਸਤ ਹੁੰਦਾ ਹੈ। ਕਈ ਵਾਰ ਇਸ ਦੇ ਲੱਛਣ ਸਮਝ ਨਹੀਂ ਆਉਂਦੇ, ਇਸ ਲਈ ਇਹ ਲੱਛਣਾਂ ਦੇ ਬਿਨਾਂ ਵੀ, ਹਾਈ ਬਲੱਡ ਪ੍ਰੈਸ਼ਰ ਤੁਹਾਡੀਆਂ ਨਾੜਾਂ ਤੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖਾਸ ਤੌਰ ‘ਤੇ ਦਿਮਾਗ਼, ਦਿਲ, ਅੱਖਾਂ ਤੇ ਗੁਰਦੇ।
ਹਾਲਾਂਕਿ ਇਸ ਦੀ ਸ਼ੁਰੂਆਤੀ ਪਛਾਣ ਜ਼ਰੂਰੀ ਹੈ। ਨਿਯਮਤ ਰੂਪ ‘ਚ ਬਲੱਡ ਪ੍ਰੈਸ਼ਰ ਰੀਡਿੰਗ ਤੁਹਾਨੂੰ ਅਤੇ ਤੁਹਾਡੇ ਡਾਕਟਰ ਨੂੰ ਕਿਸੇ ਵੀ ਬਦਲਾਅ ਨੂੰ ਨੋਟਿਸ ਕਰਨ ‘ਚ ਮਦਦ ਕਰ ਸਕਦੇ ਹਨ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵਧਿਆ ਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡਾ ਡਾਕਟਰ ਕੁਝ ਹਫ਼ਿਤਆਂ ਤਕ ਤੁਹਾਡੇ ਬਲੱਡ ਪ੍ਰੈਸ਼ਰ ਦੀ ਜਾਂਚ ਕਰ ਕੇ ਇਸ ਦੀ ਸਥਿਤੀ ਦਾ ਪਤਾ ਲਗਾ ਸਕਾਦ ਹੈ. ਹਾਈ ਬਲੱਡ ਪ੍ਰੈਸ਼ਰ ਲਈ ਇਲਾਜ ‘ਚ ਦਵਾਈ ਅਤੇ ਸਿਹਤਮੰਦ ਜੀਵਨਸ਼ੈਲੀ ‘ਚ ਬਦਲਾਅ ਦੋਨੋਂ ਸ਼ਾਮਲ ਹਨ। ਜੇਕਰ ਇਸ ਸਥਿਤੀ ਦਾ ਇਲਾਜ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਦਿਲ ਦੇ ਦੌਰੇ ਤੇ ਸਟ੍ਰੋਕ ਸਮੇਤ ਕਈ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਹਾਈ ਬਲੱਡ ਪ੍ਰੈਸ਼ਰ ਦੇ ਲੱਛਣ (Symptoms of Hypertension in Punjabi)
ਹਾਈ ਬਲੱਡ ਪ੍ਰੈਸ਼ਰ ਆਮ ਤੌਰ ‘ਤੇ ਇਕ ਸਾਇਲੈਂਡ ਕੰਡੀਸ਼ਨ ਹੈ। ਬਹੁਤ ਸਾਰੇ ਲੋਕ ਕਿਸੇ ਵੀ ਲੱਛਣ ਦਾ ਅਨੁਭਵ ਨਹੀਂ ਕਰਦੇ ਹਨ। ਸਥਿਤੀ ਨੂੰ ਗੰਭੀਰ ਪੱਧਰ ਤਕ ਪਹੁੰਚਣ ‘ਚ ਕਈ ਸਾਲ ਜਾਂ ਕਈ ਦਹਾਕੇ ਲੱਗ ਸਕਦੇ ਹਨ ਜਿਸ ਤੋਂ ਲੱਛਣ ਸਪੱਸ਼ਟ ਹੋ ਜਾਂਦੇ ਹਨ। ਫਿਰ ਵੀ, ਇਨ੍ਹਾਂ ਲੱਛਣਾਂ ਨੂੰ ਹੋਰ ਸਮੱਸਿਆਵਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਗੰਭੀਰ ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ‘ਚ ਸ਼ਾਮਲ ਹੋ ਸਕਦੇ ਹਨ :
  • ਸਿਰਦਰਦ
  • ਸਾਹ ਲੈਣ ‘ਚ ਦਿੱਕਤ
  • ਨੱਕ ‘ਚੋਂ ਖ਼ੂਨ ਆਉਣਾ
  • ਫਲੱਸ਼ਿੰਗ
  • ਸਿਰ ਚਕਰਾਉਣਾ
  • ਛਾਤੀ ‘ਚ ਦਰਦ
  • ਦ੍ਰਿਸ਼ ਪਰਿਵਰਤਨ
  • ਪਿਸ਼ਾਬ ‘ਚ ਖ਼ੂਨ
ਇਨ੍ਹਾਂ ਲੱਛਣਾਂ ਲਈ ਤੁਰੰਤ ਇਲਾਜ ਦੀ ਜ਼ਰੂਰਤ ਹੁੰਦੀ ਹੈ। ਉਹ ਹਾਈ ਬਲੱਡ ਪ੍ਰੈਸ਼ਰ ਨਾਲ ਸਾਰਿਆਂ ‘ਚ ਨਹੀਂ ਹੁੰਦੇ ਪਰ ਇਸ ਸਥਿਤੀ ਦੇ ਲੱਛਣਾਂ ਲਈ ਇੰਤਜ਼ਾਰ ਕਰਨਾ ਖ਼ਤਰਨਾਕ ਹੋ ਸਕਦਾ ਹੈ। ਹਾਲਾਂਕਿ, ਇੱਥੇ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖਿਆਂ ਬਾਰੇ ਦੱਸ ਰਹੇ ਹਨ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟੋਰਲ ਰੱਖਣ ‘ਚ ਤੁਹਾਡੀ ਮਦਦ ਕਰੇਗਾ। ਇਨ੍ਹਾਂ ਨੁਸਖਿਆਂ ਦੀ ਵਰਤੋਂ ਤੁਸੀਂ ਐਕਸਪਰਟ ਦੀ ਦੇਖ-ਰੇਖ ‘ਚ ਹੀ ਕਰੋ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਦੇ ਨੁਸਖੇ (Home Remedies for Hypertension in Punjabi)
ਲਸਣ : ਤੁਸੀਂ ਰੋਜ਼ਾਨਾ ਇਕ ਕਲੀ ਲਸਣ ਦਾ ਇਕ ਚਮਚ ਸ਼ਹਿਦ ਨਾਲ ਸੇਵਨ ਕਰ ਸਕਦੇ ਹੋ। ਲਸਣ ‘ਚ ਮੌਜੂਦ ਬਾਇਓਐਕਟਿਵ ਸਲਫਰ ਬਲੱਡ ਪ੍ਰੈਸ਼ਰ ਲਈ ਕਾਫ਼ੀ ਲਾਭਦਾਇਕ ਹੈ।
ਆਂਵਲਾ : ਇਕ ਗਿਲਾਸ ਪਾਣੀ ‘ਚ ਦੋ ਚਮਚ ਆਂਵਲੇ ਦਾ ਰਸ ਮਿਲਾਓ ਤੇ ਰੋਜ਼ਾਨਾ ਇਸ ਨੂੰ ਖ਼ਾਲੀ ਪੇਟ ਪਿਓ।
ਮੇਥੀ ਦੇ ਬੀਜ : ਇਕ ਗਿਲਾਸ ਗਰਮ ਪਾਣੀ ‘ਚ ਅੱਧਾ ਚਮਚ ਮੇਥੀ ਦੇ ਬੀਅ ਪਾ ਦਿਉ, ਫਿਰ ਇਨ੍ਹਾਂ ਨੂੰ ਰਾਤ ਭਰ ਭਿੱਜੇ ਰਹਿਣ ਦਿਉ, ਸਵੇਰੇ ਖ਼ਾਲੀ ਪੇਟ ਇਸ ਪਾਣੀ ਦਾ ਸੇਵਨ ਕਰੋ।
ਸ਼ਹਿਦ : ਸ਼ਹਿਦ ‘ਚ ਵੱਡੀ ਮਾਤਰਾ ‘ਚ ਐਂਟੀਬਾਇਓਟਿਕਸ, ਮਾਇਕ੍ਰੋਨਿਊਟ੍ਰਿਏਂਟਸ ਅਤੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਦਿਨ ਵੇਲੇ ਤਿੰਨ ਵਾਰ ਅਜਵਾਇਨ ਦੇ ਪੱਤਿਆਂ ਦਾ ਰਸ ਸ਼ਹਿਦ ‘ਚ ਮਿਲਾ ਕੇ ਪੀਓ।
ਪਿਆਜ਼ ਦਾ ਰਸ : ਪਿਆਜ਼ ਦੇ ਰਸ ਦੀ ਵਰਤੋਂ ਕਰਨ ਲਈ ਇਸ ਨੂੰ ਸ਼ਹਿਦ ਨਾਲ ਚੰਗੀ ਤਰ੍ਹਾਂ ਮਿਲਾ ਲਓ। ਰੋਜ਼ਾਨਾ ਇਸ ਦਾ ਸਵੇਰੇ ਤੇ ਸ਼ਾਮ ਬਰਾਬਰ ਮਾਤਰਾ ‘ਚ ਸੇਵਨ ਕਰੋ।

Related posts

AC Side Effects : AC ਦੀ ਵਰਤੋਂ ਨਾਲ ਮਿਲਦੇ ਆਰਾਮ ਦੇ ਦੋ ਪਲ ਤੁਹਾਡੇ ਲਈ ਹੋ ਸਕਦੇ ਹਨ ਨੁਕਸਾਨਦੇਹ ! ਜਾਣੋ ਇਹ 5 ਜ਼ਰੂਰੀ ਟਿਪਸ

On Punjab

ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਨੀਂਦ

On Punjab

ਮੁੰਬਈ ‘ਚ ਸੈਨੀਟਾਈਜ਼ਰ ਬਣਾਉਣ ਵਾਲੀ ਫੈਕਟਰੀ ਵਿੱਚ ਹੋਇਆ ਧਮਾਕਾ, 2 ਦੀ ਮੌਤ

On Punjab