73.2 F
New York, US
September 26, 2020
PreetNama
ਫਿਲਮ-ਸੰਸਾਰ/Filmy

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਡਿਜ਼ਾਈਨਰ ਲਈ ਕੀਤਾ ਪਹਿਲਾ ਫੋਟੋਸ਼ੂਟ

Mira rajput shoots for manish: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੀਰਾ ਰਾਜਪੂਤ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਪਹਿਲਾ ਫੋਟੋਸ਼ੂਟ ਕੀਤਾ ਹੈ। ਉਸ ਨੇ ਆਪਣੀਆਂ ਫੋਟੋਆਂ ਅਤੇ ਵੀਡੀਓ ਇੰਸਟਾਗ੍ਰਾਮ ਪ੍ਰੋਫਾਈਲ ‘ਤੇ ਸ਼ੇਅਰ ਕੀਤੀਆਂ ਹਨ। ਫੋਟੋਸ਼ੂਟ ‘ਚ ਮੀਰਾ ਦੇ ਲੁਕ ਦੀ ਅਦਾਕਾਰਾ ਜਾਨਹਵੀ ਕਪੂਰ ਨੇ ਪ੍ਰਸ਼ੰਸਾ ਕੀਤੀ ਹੈ,ਮੀਰਾ ਰਾਜਪੂਤ ਨੇ ਇੰਸਟਾਗ੍ਰਾਮ ‘ਤੇ ਫੋਟੋਸ਼ੂਟ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ਪਰਿਵਾਰ ਨਾਲ ਸੈਲੀਬ੍ਰੇਟ ਕਰੋ, ਦੋਸਤਾਂ ਨਾਲ ਸੈਲੀਬ੍ਰੇਟ ਕਰੋ, ਛੋਟੀਆਂ ਚੀਜ਼ਾਂ ਅਤੇ ਵੱਡੀਆਂ ਚੀਜ਼ਾਂ ਦਾ ਜਸ਼ਨ ਮਨਾਓ।

ਜੀਵਨ ਦਾ ਜਸ਼ਨ ਮਨਾਓ। ਮੀਰਾ ਰਾਜਪੂਤ ਭਲੇ ਹੀ ਫਿਲਮੀ ਪਰਿਵਾਰ ਤੋਂ ਨਾ ਹੋਣ ਪਰ ਸਟਾਈਲ ਦੇ ਮਾਮਲੇ ਵਿੱਚ ਉਹ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ। ਪਾਰਟੀਜ਼, ਇਵੈਂਟਸ ਵਿੱਚ ਉਨ੍ਹਾਂ ਦੇ ਸਟਾਈਲ ਦੇ ਚਰਚੇ ਹਮੇਸ਼ਾ ਤੋਂ ਹੁੰਦੇ ਹਨ। ਜ਼ਿਆਦਾਤਰ ਕੈਜ਼ੁਅਲ ਲੁਕ ਵਿੱਚ ਨਜ਼ਰ ਆਉਣ ਵਾਲੇ ਮੀਰਾ ਦੇ ਬਾਰੇ ਵਿੱਚ ਸ਼ਾਹਿਦ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦੇ ਕੋਲ ਜ਼ਿਆਦਾ ਜੁੱਤੀਆਂ ਹਨ।ਮੀਰਾ ਦੀ ਤਾਰੀਫ ਕਰਦਿਆਂ ਜਾਨਹਵੀ ਕਪੂਰ ਨੇ ਲਿਖਿਆ ਕਿ ਲੁਕਿੰਗ ਸਟਨਿੰਗ। ਇਸ ਤੋਂ ਇਲਾਵਾ ਗਾਇਕਾ ਕਨਿਕਾ ਕਪੂਰ ਨੇ ਲਿਖਿਆ ਕਿ ਵੋ ਸਟਟਿੰਗ।

ਪਤੀ ਅਤੇ ਅਭਿਨੇਤਾ ਸ਼ਾਹਿਦ ਕਪੂਰ ਨੇ ਵੀ ਮੀਰਾ ਦੇ ਫੋਟੋਸ਼ੂਟ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿੱਸ ਵਾਲੀ ਇਮੋਜੀ ਬਣਾਈ।ਬੀਤੇ ਦਿਨੀ ਕੁਝ ਖ਼ਬਰਾਂ ਮੁਤਾਬਿਕ ਮੀਰਾ ਰਾਜਪੂਤ ਦੂਜੀ ਵਾਰ ਮੰਮੀ ਬਣਨ ਵਾਲੀ ਹੈ। ਹਾਲ ਹੀ ‘ਚ ਉਹ ਸ਼ਾਪਿੰਗ ਦੇ ਲਈ ਗਈ ਸੀ ਤੇ ਕਈ ਤਸਵੀਰਾਂ ਵਿੱਚ ਮੀਰਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ। ਮੀਰਾ ਨੇ ਵਹਾਇਟ ਸ਼ਰਟ ਅਤੇ ਜੀਨਸ ਪਾਈ ਸੀ। ਉਨ੍ਹਾਂ ਦੇ ਹੱਥ ਵਿੱਚ ਸ਼ਾਪਿੰਗ ਬੈਗ ਵੀ ਸੀ। ਉਨ੍ਹਾਂ ਨੇ ਕੈਮਰੇ ਦੀ ਲਈ ਪੋਜ ਵੀ ਦਿੱਤੇ।

ਮੀਰਾ ਨੇ ਪਹਿਲੀ ਬੇਟੀ ਨੂੰ ਸਾਲ 2016 ਵਿੱਚ ਜਨਮ ਦਿੱਤਾ ਸੀ, ਉਸ ਦਾ ਨਾਮ ਮੀਸ਼ਾ ਹੈ। ਸ਼ਾਹਿਦ ਅਤੇ ਮੀਰਾ ਦਾ ਵਿਆਹ 2015 ਵਿੱਚ ਹੋਇਆ ਸੀ। ਸ਼ਾਹਿਦ ਕਪੂਰ ਨੇ ਖੁਦ ਨੂੰ ਅਜਿਹੇ ਬਾਲੀਵੁੱਡ ਸਟਾਰ ਦੀ ਛਵੀ ਵੀ ਢਾਲ ਲਿਆ ਹੈ। ਜੋ ਦਿਖਦੇ ਚੌਕਲੇਟੀ ਬੁਆਏ ਪਰ ਹੈ ਫੈਮਿਲੀ ਮੈਨ।ਅਜਿਹਾ ਕਾਮਬੀਨੇਸ਼ਨ ਸ਼ਾਹਿਦ ਬਣ ਗਏ ਹਨ ਕਿ ਉਨ੍ਹਾਂ ਦੀ ਫੈਨ ਫੋਲੋਇੰਗ ਪਲਾਂ ਤੋਂ ਕਿਤੇ ਜਿਆਦਾ ਹੋ ਗਈ ਹੈ। ਜਦੋਂ ਤੋਂ ਉਨ੍ਹਾਂ ਦਾ ਵਿਆਹ ਹੋਇਆ ਹੈ ਸ਼ਾਹਿਦ ਅਜਿਹੀਆਂ ਗੱਲਾਂ ਕਰ ਰਹੇ ਹਨ ਕਿ ਉਨ੍ਹਾਂ ਦੇ ਵਧੀਆ ਹਸਬੈਂਡ ਹੋਣ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ।

Related posts

ਕੋਲਕਾਤਾ ਵਿੱਚ ਅਮਫਾਨ ਦੇ ਤੂਫਾਨ ਕਾਰਨ ਭਾਰੀ ਤਬਾਹੀ, ਬਾਲੀਵੁੱਡ ਸਿਤਾਰਿਆਂ ਨੇ ਕੀਤੀ ਸਲਾਮਤੀ ਦੀ ਅਰਦਾਸ

On Punjab

ਰਾਖੀ ਸਾਵੰਤ ਨੇ ਰੱਖਿਆ ਕਰਵਾਚੌਥ ਦਾ ਵਰਤ, ਸੱਸ ਨੇ ਦਿੱਤਾ ਅਜਿਹਾ ਟਾਸਕ

On Punjab

ਕੁਝ ਦਿਨ ਪਹਿਲਾਂ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਕੀਤੀ ਸੀ ਖੁਦਕੁਸ਼ੀ

On Punjab