ਭਵਾਨੀਗੜ੍ਹ,– ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸਬ ਡਵੀਜ਼ਨ ‘ਚ ਪੈਂਦੇ ਪਿੰਡ ਸੰਗਤਪੁਰ ‘ਚ ਇਕ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ । ਇਸ ਸਬੰਧੀ ਸਿਹਤ ਅਫ਼ਸਰ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਸੰਗਤਪੁਰ ਦੀ ਵਾਸੀ ਪ੍ਰੀਤਮ ਕੌਰ, ਜੋ ਕੁਝ ਦਿਨਾਂ ਤੋਂ ਬੁਖ਼ਾਰ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖਲ ਸੀ, ਦੀ ਉੱਥੇ ਮੌਤ ਹੋ ਗਈ। ਹਸਪਤਾਲ ਦੇ ਡਾਕਟਰਾਂ ਵਲੋਂ ਉਕਤ ਔਰਤ ਦੀ ਮੌਤ ਸਵਾਈਨ ਫਲੂ ਨਾਲ ਹੋਣ ਦੀ ਪੁਸ਼ਟੀ ਕਰਨ ‘ਤੇ ਸਿਹਤ ਵਿਭਾਗ ਦੀ ਟੀਮ ਨੇ ਔਰਤ ਦੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਦੀ ਜਾਂਚ ਕਰਨ ਦੇ ਨਾਲ ਹੀ ਲੋਕਾਂ ਨੂੰ ਸਵਾਈਨ ਫਲੂ ਸਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।