PreetNama
ਸਮਾਜ/Social

ਸ਼ਿਮਲਾ-ਚੰਡੀਗੜ੍ਹ ਮਾਰਗ ਹੋਇਆ ਠੱਪ, ਮੀਂਹ ਕਾਰਨ ਸੜਕ ‘ਤੇ ਖਿਸਕਿਆ ਪਹਾੜ

ਚੰਡੀਗੜ੍ਹਇੱਕ ਪਾਸੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਲਗਾਤਾਰ ਹੋ ਰਹੀ ਬਾਰਸ਼ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜੀ ਹਾਂਸਾਉਣ ਦੇ ਮਹੀਨੇ ਪੈ ਰਹੇ ਬਾਰਸ਼ ਪਹਾੜ ਖਿਸਕਣ ਨਾਲ ਨਾਲ ਚੰਡੀਗੜ੍ਹਮਨਾਲੀ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਦੋਵਾਂ ਪਾਸੇ ਵਾਹਨਾਂ ਦੀ ਲੱਗੀਆਂ ਲੰਬੀਆਂ ਕਤਾਰਾਂ ਹਨ ਅਤੇ ਸੜਕ ‘ਤੇ ਪਹਾੜੀ ਤੋਂ ਡਿੱਗੇ ਪੱਥਰ ਪਏ ਹਨ।

ਇਨ੍ਹਾਂ ਪੱਥਰਾਂ ਨੂੰ ਜੇਸੀਬੀ ਮਸ਼ੀਨ ਰਾਹੀਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਕੰਮ ਕਰਨ ਤੋਂ ਬਾਅਦ ਵੀ ਜਾਮ ਦੇ ਹਾਲਾਤ ਬਣੇ ਹੋਏ ਹਨ। ਇਸ ਦੇ ਨਾਲ ਹੀ ਦੂਜੇ ਪਾਸੇ ਉੱਤਰਾਖੰਡਹਰਿਆਣਾ ਪਾਉਂਟਾ ਸਾਹਿਬ ਦੇ ਕਈ ਸ਼ਰਧਾਲੁ ਇਸੇ ਰਸਤੇ ਤੋਂ ਸ਼੍ਰੀ ਰੇਣੁਕਾ ਜੀ ਅਤੇ ਹਰਿਪੁਰਦਾਰ ਮੰਦਰ ਜਾਂਦੇ ਹਨ। ਇਸ ਦੇ ਲਈ ਪ੍ਰਸਾਸ਼ਨ ਵੱਲੋਂ ਕੋਈ ਪੁਖਤਾ ਪ੍ਰਬੰਧ ਵੀ ਨਹੀਂ ਕੀਤੇ ਗਏ।

ਲੰਬੇ ਸਮੇਂ ਤੋਂ ਸੜਕ ‘ਚ ਆਵਾਜਾਈ ਬੰਦ ਹੋਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪੈਦਲ ਜਾਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਨੇ ਪਹਿਲਾਂ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਇਸ ਤੋਂ ਬਾਅਦ ਵੀ ਪ੍ਰਸਾਸ਼ਨ ਨੇ ਲਾਪਰਵਾਹੀ ਵਰਤੀ ਅਤੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ।

Related posts

ਨੇਤਨਯਾਹੂ ਦਾ ਪੀਐੱਮ ਅਹੁਦੇ ਤੋਂ ਹਟਣਾ ਲਗਪਗ ਤੈਅ, ਇਜ਼ਰਾਈਲ ’ਚ ਨਵੀਂ ਸਰਕਾਰ ਦੇ ਗਠਨ ਲਈ ਵਿਰੋਧ ’ਚ ਹੋਇਆ ਸਮਝੌਤਾ

On Punjab

ਭਵਿੱਖਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ

Pritpal Kaur

ਜੰਮੂ-ਕਸ਼ਮੀਰ ‘ਚ ਖ਼ਤਮ ਹੋਣ ਜਾ ਰਹੀ 143 ਸਾਲ ਪੁਰਾਣੀ ਰਵਾਇਤ

On Punjab