PreetNama
ਖਾਸ-ਖਬਰਾਂ/Important News

ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਪਲਟੀ, 70 ਤੋਂ ਵੱਧ ਮੌਤਾਂ

ਚੰਡੀਗੜ੍ਹ: ਟਿਊਨੀਸ਼ਿਆ ਕੋਲ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਪਲਟ ਗਈ। ਘਟਨਾ ਵਿੱਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਲੀਬਿਆ ਤੋਂ ਯੂਰੋਪ ਜਾ ਰਹੀ ਸੀ ਤੇ ਟਿਊਨੀਸ਼ਿਆ ਕੋਲ ਹਾਦਸੇ ਦਾ ਸਿਕਾਰ ਹੋ ਗਈ। ਕਿਸ਼ਤੀ ਭੂਮੱਧ ਸਾਗਰ ਤੋਂ ਹੋ ਕੇ ਯੂਰੋਪ ਜਾ ਰਹੀ ਸੀ। ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਾਦਸੇ ਵਿੱਚ ਕਰੀਬ 16 ਜਣਿਆਂ ਨੂੰ ਬਚਾ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਕਿਸ਼ਤੀ ਵੀਕਵਾਰ ਨੂੰ ਲੀਬੀਆ ਤੋਂ ਯੂਰੋਪ ਲਈ ਚੱਲੀ ਸੀ। ਟਿਊਨੀਸ਼ਿਆ ਕੋਲ ਸਮੁੰਦਰ ਵਿੱਚ ਉੱਠੀਆਂ ਤੇਜ਼ ਲਹਿਰਾਂ ਵਿੱਚ ਫਸਣ ਕਰਕੇ ਕਿਸ਼ਤੀ ਪਲਟ ਗਈ। ਯੂਐਨਐਚੀਸਆਰ ਦੇ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤਕ ਲੀਬੀਆ ਤੋਂ ਯੂਰੋਪ ਦੇ ਰਾਹ ਵਿੱਚ ਕਰੀਬ 164 ਲੋਕਾਂ ਦੀ ਇਸੇ ਤਰੀਕੇ ਨਾਲ ਮੌਤ ਹੋ ਚੁੱਕੀ ਹੈ ਪਰ ਇਹ ਹਾਦਸਾ ਹੁਣ ਤਕ ਦਾ ਸਭ ਤੋਂ ਵੱਡਾ ਹਾਦਸਾ ਮੰਨਿਆ ਜਾ ਰਿਹਾ ਹੈ।

ਇਸ ਹਾਦਸੇ ਵਿੱਚ ਬਚਾਏ ਗਏ 16 ਲੋਕਾਂ ਨੂੰ ਟਿਊਨੀਸ਼ਿਆ ਦੀ ਨੇਵੀ ਆਪਣੇ ਦੇਸ਼ ਦੇ ਤਟ ‘ਤੇ ਲੈ ਗਈ ਹੈ। ਟਿਊਨੀਸ਼ੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਹਾਦਸੇ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਤੁਰੰਤ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਮੌਕੇ ‘ਤੇ ਭੇਜੀ ਤੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ। ਕਿਸ਼ਤੀ ਵਿੱਚ ਸਵਾਰ ਜ਼ਿਆਦਾਤਰ ਲੋਕ ਅਫ਼ਰੀਕਾ ਦੇ ਰਹਿਣ ਵਾਲੇ ਸਨ।

Related posts

ਥਾਈਲੈਂਡ ਨੇ ਕੱਢਿਆ ਕੋਰੋਨਾ ਵਾਇਰਸ ਦਾ ਹੱਲ

On Punjab

ਕਰਤਾਰਪੁਰ ਸਾਹਿਬ ਲਾਂਘਾ ਦਰਸ਼ਨ ਲਈ ਭਾਰਤੀਆਂ ਨੂੰ ਦੇਣੇ ਪੈਣਗੇ 20 ਡਾਲਰ, 24 ਅਕਤੂਬਰ ਨੂੰ ਹੋਵੇਗਾ ਸਮਝੌਤਾ

On Punjab

ਸਪੇਨ ਦੀ ਰਾਜਕੁਮਾਰੀ ਦੀ ਕੋਰੋਨਾ ਵਾਇਰਸ ਨਾਲ ਮੌਤ

On Punjab
%d bloggers like this: