PreetNama
ਫਿਲਮ-ਸੰਸਾਰ/Filmy

ਵਿਰਾਟ-ਅਨੁਸ਼ਕਾ ਦੇ ਨਾਲ ਵਰੁਣ-ਨਤਾਸ਼ਾ Switzerland ‘ਚ ਹੋਏ ਸਪਾਟ

Virat Varun Switzerland : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵੈਸੇ ਤਾਂ ਪ੍ਰੋਫੈਸ਼ਨਲ ਲਾਈਫ ਵਿੱਚ ਕਾਫ਼ੀ ਵਿਅਸਤ ਰਹਿੰਦੇ ਹਨ ਪਰ ਉਹ ਖਾਸ ਮੌਕਿਆਂ ਨੂੰ ਇਕੱਠੇ ਸੈਲੀਬ੍ਰੇਟ ਕਰਨਾ ਕਦੇ ਨਹੀਂ ਭੁੱਲਦੇ। ਕਪਲ ਸਾਲ 2020 ਨਿਊ ਈਅਰ ਟਰਿਪ ਉੱਤੇ ਗਿਆ ਹੋਇਆ ਹੈ। ਕਪਲ ਇਸ ਵਾਰ ਨਵਾਂ ਸਾਲ ਸਵਿਟਜਰਲੈਂਡ ਵਿੱਚ ਮਨਾ ਰਿਹਾ ਹੈ। ਇਸ ਦੌਰਾਨ ਦੀਆਂ ਤਸਵੀਰਾਂ ਵੀ ਕਪਲ ਸ਼ੇਅਰ ਕਰ ਰਿਹਾ ਹੈ।

ਇਸ ਵਿੱਚ ਟਰਿਪ ਦੌਰਾਨ ਕਪਲ ਦੀ ਮੁਲਾਕਾਤ ਬਾਲੀਵੁਡ ਦੇ ਸੈਲੀਬ੍ਰਿਟੀ ਕਪਲ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨਾਲ ਹੋਈ। ਅਨੁਸ਼ਕਾ ਸ਼ਰਮਾ ਨੇ ਇੱਕ ਖੂਬਸੂਰਤ ਤਸਵੀਰ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਪਤੀ ਵਿਰਾਟ ਕੋਹਲੀ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਤਸਵੀਰ ਵਿੱਚ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵੀ ਨਜ਼ਰ ਆ ਰਹੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸਵਿਟਜਰਲੈਂਡ ਦੇ ਖੂਬਸੂਰਤ ਨਜ਼ਾਰਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ। ਅਨੁਸ਼ਕਾ ਨੇ ਕੈਪਸ਼ਨ ਵਿੱਚ ਲਿਖਿਆ – ਹੈਲੋ ਫ੍ਰੈਂਡਜ਼। ਅਨੁਸ਼ਕਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਸਵਿਟਜਰਲੈਂਡ ਦੀਆਂ ਖੂਬਸੂਰਤ ਵਾਦੀਆਂ ਬਰਫ ਨਾਲ ਢਕੀਆਂ ਨਜ਼ਰ ਆ ਰਹੀਆਂ ਹਨ। ਅਦਾਕਾਰ ਵਰੁਣ ਧਵਨ ਵੀ ਟਰਿਪ ਦਾ ਭਰਪੂਰ ਆਨੰਦ ਲੈ ਰਹੇ ਹਨ।

ਉਨ੍ਹਾਂ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਡਾਗ ਦੇ ਨਾਲ ਖੜੇ ਹਨ। ਡਾਗ ਰਿਕਸ਼ੇ ਉੱਤੇ ਬੈਠਾ ਹੈ ਅਤੇ ਉਸ ਨੇ ਚਸ਼ਮਾ ਲਗਾਇਆ ਹੋਇਆ ਹੈ। ਵਰੁਣ ਨੇ ਕੈਪਸ਼ਨ ਵਿੱਚ ਲਿਖਿਆ ਹੈ – What up dawg . ਇਹ ਕਿਸੇ ਖੂਬਸੂਰਤ ਇੱਤੇਫਾਕ ਤੋਂ ਘੱਟ ਨਹੀਂ ਹੈ ਕਿ ਵਿਰਾਟ ਅਤੇ ਅਨੁਸ਼ਕਾ ਦੀ ਤਰ੍ਹਾਂ ਹੀ ਵਰੁਣ ਅਤੇ ਨਤਾਸ਼ਾ ਨੇ ਵੀ ਆਪਣੇ ਨਿਊ ਈਅਰ ਟਰਿਪ ਲਈ ਸਵਿਟਜਰਲੈਂਡ ਨੂੰ ਚੁਣਿਆ।

Related posts

ਕੀ ਬਿੱਗ ਬੌਸ 14 ਵਿੱਚ ਨਜ਼ਰ ਆਏਗੀ ਰਾਧੇ ਮਾਂ, ਮੇਕਰਸ ਨੇ ਸ਼ੋਅ ਲਈ ਕੀਤਾ ਅਪ੍ਰੋਚ!

On Punjab

ਸੋਨੂੰ ਸੂਦ ਲਿਖਣਗੇ ਆਪਣੇ ਸੰਘਰਸ਼ ਤੋਂ ਲੈ ਕੇ ਪਰਵਾਸੀ ਮਜ਼ਦੂਰਾਂ ਦੀ ਮਦਦ ‘ਤੇ ਕਿਤਾਬ

On Punjab

Box Office : ‘ਬ੍ਰਹਮਾਸਤਰ’ ਨੂੰ 200 ਕਰੋੜ ਦਾ ਅੰਕੜਾ ਪਾਰ ਕਰਨ ਲਈ ਲੱਗੇ10 ਦਿਨ… ਇਹ ਫਿਲਮਾਂ ਹਨ ਸਭ ਤੋਂ ਹੌਲੀ ਤੇ ਤੇਜ਼

On Punjab