ਨਵੀਂ ਦਿੱਲੀ: ਵਰਲਡ ਕੱਪ ਦੇ ਅੱਠਵੇਂ ਮੁਕਾਬਲੇ ‘ਚ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਦੱਖਣੀ ਅਫਰੀਕਾ ਦੇ ਦੋਵੇਂ ਓਪਨਰ ਹਾਸ਼ਿਮ ਅਮਲਾ ਤੇ ਕਵਿੰਟਨ ਡੀ ਕਾਰਕ ਪਵੇਲੀਅਨ ਪਰਤ ਚੁੱਕੇ ਹਨ।ਦੱਖਣੀ ਅਫਰੀਕਾ ਦੇ ਦੋਵੇਂ ਵਿਕਟ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਲਏ ਹਨ। ਹੁਣ ਫਾਫ ਡੂਪਲੇਸਿਸ ਤੇ ਰਸੀ ਵਾਨ ਡਰ ਡੁਸੇਨ ਕਰੀਜ਼ ‘ਤੇ ਡਟੇ ਹੋਏ ਹਨ। ਹਾਸ਼ਿਮ ਅਮਲਾ 9ਗੇਂਦਾਂ ‘ਤੇ 6 ਦੌੜਾਂ ਬਣਾ ਆਊਟ ਹੋਏ। ਹੁਣ ਤਕ ਦੱਖਣੀ ਅਫਰੀਕਾ ਅੱਠ ਓਵਰਾਂ ‘ਚ 31 ਦੌੜਾਂ ਬਣਾ ਚੁੱਕਿਆ ਹੈ।