PreetNama
ਖਾਸ-ਖਬਰਾਂ/Important News

ਲੋਕ ਸਭਾ ਚੋਣਾਂ: ਚੌਥੇ ਗੇੜ ਦੀ ਵੋਟਿੰਗ ਖ਼ਤਮ, ਕਸ਼ਮੀਰ ‘ਚ ਘੱਟ ਤੇ ਬੰਗਾਲ ’ਚ ਸਭ ਤੋਂ ਵੱਧ ਮੱਤਦਾਨ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੀ ਵੋਟਿੰਗ ਸੋਮਵਾਰ ਸ਼ਾਮ 6 ਵਜੇ ਖ਼ਤਮ ਹੋ ਗਈ। ਚੌਥੇ ਗੇੜ ਦੌਰਾਨ ਨੌਂ ਸੂਬਿਆਂ ਦੀਆਂ 71 ਸੀਟਾਂ ਲਈ ‘ਤੇ ਵੋਟਾਂ ਪਈਆਂ। ਸਭ ਤੋਂ ਵੱਧ ਮੱਤਦਾਨ ਪੱਛਮੀ ਬੰਗਾਲ ਵਿੱਚ ਹੋਇਆ ਪਰ ਜੰਮੂ ਤੇ ਕਸ਼ਮੀਰ ‘ਚ ਕਾਫੀ ਘੱਟ ਵੋਟਿੰਗ ਹੋਈ। ਇਹ ਵੋਟਿੰਗ ਮੁੰਬਈ ਵਿੱਚ ਵੀ ਹੋਈ, ਜਿਸ ਕਾਰਨ ਫ਼ਿਲਮੀ ਸਿਤਾਰੇ ਵੀ ਵੱਡੀ ਗਿਣਤੀ ‘ਚ ਵੋਟ ਪਾਉਣ ਆਏ।

ਪੱਛਮੀ ਬੰਗਾਲ ਵਿੱਚ ਕੁਝ ਹਿੰਸਕ ਘਟਨਾਵਾਂ ਵਾਪਰੀਆਂ। ਇਸ ਦੌਰਾਨ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਬਾਬੁਲ ਸੁਪ੍ਰੀਓ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ। ਹਾਲਾਂਕਿ ਬਾਅਦ ਵਿੱਚ ਚੋਣ ਕਮਿਸ਼ਨ ਨੇ ਸੁਪ੍ਰੀਓ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ।

Related posts

ਕਾਬੁਲ ’ਚ ਹੋਏ ਕਾਰ ਬੰਬ ਹਮਲੇ ’ਚ ਪੰਜ ਲੋਕਾਂ ਦੀ ਮੌਤ, 2 ਜ਼ਖ਼ਮੀ, ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ ਜ਼ਿੰਮੇਵਾਰੀ

On Punjab

Gurpatwant Singh Pannu News: ਖਾਲਿਸਤਾਨੀ ਅੱਤਵਾਦੀ ਪੰਨੂ ‘ਤੇ NIA ਦੀ ਕਾਰਵਾਈ, ਅੰਮ੍ਰਿਤਸਰ ਤੇ ਚੰਡੀਗੜ੍ਹ ‘ਚ ਸਥਿਤ ਜਾਇਦਾਦ ਜ਼ਬਤ

On Punjab

ਫਿਨਲੈਂਡ ਨੇ ਸਵੀਡਨ ਤੋਂ ਬਿਨਾਂ ਨਾਟੋ ‘ਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ, ਤੁਰਕੀ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

On Punjab