PreetNama
ਸਮਾਜ/Social

ਲੋਕਾਂ ਨੂੰ ਅੱਜ ਫਿਰ ਯਾਦ ਆਇਆ 26/11 ਦਾ ਹਮਲਾ, ਵਰ੍ਹਿਆ ਸੀ ਖ਼ੂਨੀ ਮੀਂਹ

26/11 Mumbai Terror Attack: ਮੁੰਬਈ ਤਾਜ ਹੋਟਲ ਦੀ ਅੱਜ 11ਵੀਂ ਬਰਸੀ ਹੈ। ਇਸ ਅੱਤਵਾਦੀ ਹਮਲੇ ਨੂੰ ਚਾਹੇ ਅੱਜ 11 ਸਾਲ ਬੀਤ ਚੁੱਕੇ ਹਨ ਪਰ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਇਸ ਦਾ ਦਰਦ ਜ਼ਿੰਦਾ ਹੈ। 11 ਸਾਲ ਪਹਿਲਾਂ 2008 ਵਿੱਚ ਲਸ਼ਕਰ-ਏ- ਤੋਇਬਾ ਦੇ 10 ਅੱਤਵਾਦੀਆਂ ਨੇ ਮੁੰਬਈ ਨੂੰ ਬੰਬ ਧਮਾਕਿਆਂ ਅਤੇ ਗੋਲੀਬਾਰੀ ਨਾਲ ਦਹਿਲਾ ਕੇ ਰੱਖ ਦਿੱਤਾ ਸੀ। 166 ਬੇਕੂਸਰਾਂ ਦੀ ਬੇਰਿਹਮੀ ਨਾਲ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ ਸੀ ਅਤੇ ਕਰੀਬ 300 ਲੋਕ ਜ਼ਖਮੀ ਹੋਏ ਸਨ। 26/11 ਇੱਕ ਕਾਲਾ ਦਿਨ ਬਣ ਕੇ ਰਹਿ ਗਿਆ ਇਸ ਹਮਲੇ ਨੇ ਲੋਕਾਂ ਦੇ ਦਿਲਾਂ ਵਿੱਚ ਕਦੇ ਵੀ ਨਾ ਉਤਰਨ ਵਾਲੀ ਛਾਪ ਛੱਡੀ ਹੈ।

ਜਾਣੋ ਆਖ਼ਿਰ ਕੀ ਹੋਇਆ ਸੀ ਉਸ ਦਿਨ

26 ਨਵੰਬਰ 2008 ਰਾਤ ਦੇ ਕਰੀਬ 9.30 ਦਾ ਸਮਾਂ ਸੀ। ਅੱਤਵਾਦੀਆਂ ਨੇ ਕੋਲਾਬਾ ਇਲਾਕੇ ਵਿੱਚ 2 ਗੱਡੀਆਂ ਤੇ ਕਬਜ਼ਾ ਕੀਤਾ ਅਤੇ ਪੁਲਿਸ ਵਾਲਿਆਂ ਤੇ ਗੋਲੀਆਂ ਵਰਾਈਆਂ ਗਈਆਂ। ਇਸ ਤੋਂ ਬਾਅਦ 6 ਅੱਤਵਾਦੀ ਬਿਨਾਂ ਕਿਸੇ ਡਰ ਤੋਂ 9.45 ਤੇ ਤਾਜ ਹੋਟਲ ਵੱਲ ਵਧੇ। ਤਾਜ ਹੋਟਲ ਦੇ ਰਸਤੇ ਵਿੱਚ ਆਉਣ ਵਾਲੇ ਲਿਯੋਪਾਰਡ ਕੈਫ਼ੇ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਵਿਦੇਸ਼ੀ ਲੋਕ ਜਿੱਥੇ ਬੈਠ ਆਨੰਦ ਮਾਨ ਰਹੇ ਸੀ ਦੇਖਦੇ ਹੀ ਦੇਖਦੇ ਉੱਥੇ ਵੀ ਖ਼ੂਨ ਦੀ ਹੋਲੀ ਖੇਡੀ ਜਾਣ ਲੱਗੀ। ਅੱਤਵਾਦੀਆਂ ਨੇ ਇੱਥੇ 47 ਬੇਕਸੂਰਾਂ ਨੂੰ ਮਾਰ ਦਿੱਤਾ। ਸਾਰਾ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ। ਕੈਫੇ ਤੇ ਹਮਲੇ ਤੋਂ ਬਾਅਦ ਅੱਤਵਾਦੀ ਆਪਣੇ ਮੁੱਖ ਟੀਚੇ ਤਾਜ ਮਹਿਲ ਵੱਲ ਚੱਲ ਪਏ।ਕਿਵੇਂ ਬਣਾਇਆ ਤਾਜ ਹੋਟਲ ਨੂੰ ਨਿਸ਼ਾਨਾ

ਤਾਜ ਹੋਟਲ ਵਿੱਚ ਅੱਤਵਾਦੀਆਂ ਨੇ ਇੱਕ ਧੜੇ ਨੇ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰਾਤ ਦੇ ਕਰੀਬ 10 ਵਜੇ ਦੂਜੇ ਧੜੇ ਨੇ ਤਾਜ ਹੋਟਲ ਤੋਂ ਕਰੀਬ 2 ਕਿਲੋਮੀਟਰ ਦੂਰ ਕਾਰਵਾਈ ਸ਼ੂਰੂ ਕਰ ਦਿੱਤੀ। ਗੋਲੀਬਾਰੀ ਦੇ ਨਾਲ ਗ੍ਰੇਨੇਡ ਸੁੱਟੇ ਗਏ। ਕਰੀਬ ਅੱਧੇ ਘੰਟੇ ਤੱਕ ਮੌਤ ਦਾ ਮੀਂਹ ਬਰਸਦਾ ਰਿਹਾ। ਆਖਿਰ ਏਨਾ ਅੱਤਵਾਦੀਆਂ ਨਾਲ ਦੋ ਹੱਥ ਹੋਣ ਲਈ ਸੁਰੱਖਿਆ ਬਲ, ਪੁਲਿਸ ਫੋਰਸ ਨੇ ਤਾਜ ਹੋਟਲ ਨੂੰ ਚਾਰੋਂ ਪਾਸੇ ਤੋਂ ਘੇਰ ਲਿਆ। ਇੱਥੋਂ ਤੱਕ ਕਿ ਇਸ ਹਮਲੇ ਵਿੱਚ 15 ਜਵਾਨ ਵੀ ਸ਼ਹੀਦ ਹੋ ਗਏ। ਜ਼ਿਕਰਯੋਗ ਹੈ ਕਿ ਮੁੰਬਈ ਹਮਲੇ ਦਾ ਇੱਕ ਅੱਤਵਾਦੀ ਅਜ਼ਮਲ ਕਸਾਬ ਜਿਊਂਦਾ ਫੜ੍ਹਿਆ ਗਿਆ ਸੀ ਜਿਸ ਨੂੰ 2012 ਵਿੱਚ ਫ਼ਾਂਸੀ ਦੇ ਦਿੱਤੀ ਗਈ।

Related posts

ਜ਼ਮੀਨੀ ਬਾਰੇ ਵਿਵਾਦ ਨੂੰ ਲੈ ਕੇ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

On Punjab

ਕਰਨ ਔਜਲਾ ਨੇ ਬ੍ਰਿਸਬੇਨ ‘ਚ ‘ਤੌਬਾ-ਤੌਬਾ’ ਗੀਤ ਗਾ ਕੇ ਪ੍ਰਸੰਸਕਾਂ ਤੋਂ ਲੁੱਟੀ ਵਾਹ-ਵਾਹ, ਰਚਿਆ ਇਤਿਹਾਸ ਕਰਨ ਔਜਲਾ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ‘ਇੰਟ ਵਾਜ਼ ਆਲ ਏ ਡਰੀਮ’ ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆ ਬਟੋਰ ਰਹੇ ਹਨ, ਹਾਲ ਹੀ ਵਿੱਚ ਗਾਇਕ ਦੇ ਮੈਲਬੌਰਨ, ਸਿਡਨੀ ਆਕਲੈਂਡ ਤੇ ਬ੍ਰਿਸਬੇਨ ਵਿਖੇ ਸ਼ੋਅਜ਼ ‘ਚ ਰਿਕਾਰਡ ਤੋੜ ਇਕੱਠ ਕਰਕੇ ਇਤਿਹਾਸ ਸਿਰਜ ਦਿੱਤਾ ਹੈ।

On Punjab

ਹਰਜੀਤ ਸਿੰਘ ਬੈਨੀਪਾਲ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ

On Punjab