PreetNama
ਸਮਾਜ/Social

ਲੋਕਾਂ ਦਾ ਕਾਰਾਂ ਤੋਂ ਮੋਹ ਭੰਗ, 3.5 ਕਰੋੜ ਕਾਰਾਂ ਅਣਵਿਕੀਆਂ, ਕੰਮ ਠੱਪ ਹੋਣ ਨਾਲ ਹਜ਼ਾਰਾਂ ਬੇਰੁਜ਼ਗਾਰ

ਨਵੀਂ ਦਿੱਲੀ: ਦੇਸ਼ ਵਿੱਚ ਮੋਟਰ-ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਇਸ ਸਮੇਂ ਬੇਹੱਦ ਮੰਦੇ ਦੌਰ ਵਿੱਚੋਂ ਗੁਜ਼ਰ ਰਹੀਆਂ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਅਪਰੈਲ-ਜੂਨ ਦੀ ਤਿਮਾਹੀ ਵਿੱਚ ਗੱਡੀਆਂ ਦੀ ਵਿਕਰੀ 40 ਫ਼ੀਸਦ ਤਕ ਘੱਟ ਹੋ ਗਈ ਹੈ। ਇਸ ਕਾਰਨ ਨਿੱਤ ਦਿਨ ਡੀਲਰਸ਼ਿਪ ਬੰਦ ਹੋ ਰਹੀਆਂ ਹਨ ਤੇ ਲੋਕ ਬੇਰੁਜ਼ਗਾਰ ਹੋ ਰਹੇ ਹਨ।

ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਦੇ ਮੀਤ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਦੱਸਿਆ ਕਿ ਆਟੋਮੋਬਾਈਲ ਸਨਅਤ ਦੇ ਘਾਟੇ ਦਾ ਅੰਦਾਜ਼ਾ ਲਾਉਣਾ ਬੇਹੱਦ ਮੁਸ਼ਕਲ ਹੈ। ਉਨ੍ਹਾਂ ਦੱਸਿਆ ਕਿ ਇਸ ਸੰਕਟ ਕਾਰਨ ਦੇਸ਼ ਵਿੱਚ ਤਕਰੀਬਨ 250 ਡੀਲਰਸ਼ਿਪ ਬੰਦ ਹੋ ਗਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੁੰਬਈ, ਦਿੱਲੀ, ਚੇਨੰਈ, ਪੁਣੇ ਵਰਗੇ ਵੱਡੇ ਸ਼ਹਿਰਾਂ ‘ਚ ਆਧਾਰਤ ਸਨ। ਇਨ੍ਹਾਂ ਦੇ ਬੰਦ ਹੋਣ ਕਾਰਨ 25,000 ਤੋਂ ਵੱਧ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਹੈ।

ਗੁਲਾਟੀ ਨੇ ਦੱਸਿਆ ਕਿ ਇਸ ਸੰਕਟ ਦੇ ਬਾਵਜੂਦ ਜ਼ਿਆਦਾਤਰ ਆਟੋ ਕੰਪਨੀਆਂ ਹਾਲ ਦੀ ਘੜੀ ਮੁਨਾਫੇ ਵਿੱਚ ਹਨ। ਉਨ੍ਹਾਂ ਇਸ ਸੰਕਟ ਨਾਲ ਨਜਿੱਠਣ ਲਈ ਤਰੀਕਾ ਅਪਨਾਇਆ ਹੈ ਕਿ ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣਾ ਪਲਾਂਟ ਬੰਦ ਰੱਖਦੇ ਹਨ। ਪਰ ਹੁਣ ਉਨ੍ਹਾਂ ਕੋਲ ਸਮੱਸਿਆ ਆ ਰਹੀ ਹੈ ਕਿ ਗੱਡੀਆਂ ਬਣਾ ਕੇ ਕਿੱਥੇ ਰੱਖਣ, ਕਿਉਂਕਿ ਪੁਰਾਣਾ ਸਟਾਕ ਕਾਫੀ ਵੱਧ ਗਿਆ ਹੈ ਅਤੇ ਡੀਲਰਜ਼ ਗੱਡੀਆਂ ਘੱਟ ਚੁੱਕ ਰਹੇ ਹਨ। ਜਨਵਰੀ ਮਹੀਨੇ ਤੋਂ ਕੰਪਨੀਆਂ ਬਲਾਕ ਕਲੋਜ਼ਰ ਕਰ ਨਿਰਮਾਣ ਘਟਾ ਰਹੀਆਂ ਹਨ। ਮਈ ਮਹੀਨੇ ਵਿੱਚ ਸੱਤ ਕੰਪਨੀਆਂ ਨੇ ਵੀ ਬਲਾਕ ਕਲੋਜ਼ਰ ਕੀਤਾ ਸੀ ਤੇ ਜੂਨ ਮਹੀਨੇ ਵੀ 4-5 ਕੰਪਨੀਆਂ ਨੇ ਬਲਾਕ ਬੰਦ ਕਰਕੇ ਨਿਰਮਾਣ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।

ਖ਼ਬਰਾਂ ਹਨ ਕਿ ਭਾਰਤੀ ਬਾਜ਼ਾਰ ਵਿੱਚ ਤਕਰੀਬਨ ਸਾਢੇ ਤਿੰਨ ਕਰੋੜ ਕਾਰਾਂ ਦਾ ਸਟਾਕ ਪਿਆ ਹੋਇਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਨੋਟਬੰਦੀ ਤੋਂ ਬਾਅਦ ਲੋਕਾਂ ਕੋਲ ਨਕਦ ਰੁਪਏ ਨਹੀਂ ਬਚੇ ਕਿ ਉਹ ਗੱਡੀਆਂ ਖਰੀਦ ਸਕਣ ਅਤੇ ਰਜਿਸਟ੍ਰੇਸ਼ਨ ਤੇ ਹੋਰ ਟੈਕਸ ਆਦਿ ਅਦਾ ਕਰ ਸਕਣ। ਹੁਣ ਅਗਲੇ ਸਾਲ ਪਹਿਲੀ ਅਪਰੈਲ ਤੋਂ ਬੀਐਸ 6 ਇੰਜਣ ਅਤੇ ਸੁਰੱਖਿਆ ਮਾਪਦੰਡ ਆਉਣ ਵਾਲੇ ਹਨ, ਇਸ ਲਈ ਜ਼ਿਆਦਾਤਰ ਲੋਕ ਆਧੁਨਿਕ ਵਾਹਨ ਖਰੀਦਣਾ ਚਾਹੁੰਣਗੇ।

Related posts

ਨਿਰਭਿਆ ਦੇ ਦੋਸ਼ੀਆਂ ਦਾ ਨਵਾਂ ਪੈਂਤਰਾ, ਅੰਤਰਰਾਸ਼ਟਰੀ ਅਦਾਲਤ ‘ਚ ਕੀਤੀ ਫਾਂਸੀ ਰੋਕਣ ਦੀ ਅਪੀਲ

On Punjab

ਕਾਬੁਲ ‘ਚ ਹਸਪਤਾਲ ‘ਤੇ ਅੱਤਵਾਦੀ ਹਮਲਾ, 14 ਲੋਕਾਂ ਦੀ ਮੌਤ

On Punjab

ਸਿਰ ਦਰਦ ਨੇ ਖੋਲ੍ਹੀ ਔਰਤ ਦੀ ਕਿਸਮਤ, ਹੱਥ ਲੱਗੀ ਵੱਡੀ ਰਕਮ

On Punjab