PreetNama
ਸਮਾਜ/Social

ਲੁਧਿਆਣਾ ‘ਚ ਮਹਿਲਾ ਦਾ ATM ਕਾਰਡ ਚੋਰੀ ਕਰ ਲੁੱਟੇ 50 ਹਜ਼ਾਰ ਰੁਪਏ

ATM Card Loot ਲੁਧਿਆਣਾ: ਇਹ ਮਾਮਲਾ ਟਿੱਬਾ ਰੋਡ ਨਿਵਾਸੀ ਸੋਨਿਆ ਨਾਮ ਦੀ ਮਹਿਲਾ ਦਾ ਹੈ, ਜਿਸਦੇ ਪੈਰ੍ਹਾਂ ਹੇਠੋਂ ਉਸ ਵੇਲੇ ਜ਼ਮੀਨ ਨਿਕਲ ਗਈ ਜਦੋਂ ਉਸਦੇ ਬੈਂਕ ਖਾਤੇ ਵਿੱਚੋਂ 50 ਹਜ਼ਾਰ ਰੁਪਏ ਨਿਕਲੇ। ਉਸ ਨੇ ਤੁਰੰਤ ਹੀ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸ਼ਿਕਾਇਤ ਕਰਤਾ ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨਾਲ ਮੁੰਡਿਆਂ ਕਲ੍ਹਾਂ ਸਥਿਤ ਇੱਕ ੲੈ.ਟੀ.ਐਮ ਵਿੱਚੋਂ ਪੈਸੇ ਕੱਢਵਾਉਣ ਲਈ ਗਈ ਸੀ। ਐਨੇ ਵਿੱਚ ਹੀ ਇੱਕ ਅੱਣਜਾਣ ਵਿਅਕਤੀ ੲੈ.ਟੀ.ਐਮ ਅੰਦਰ ਦਾਖਲ ਹੋਇਆ ਅਤੇ ਉਸਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਸੋਨਿਆ ਦਾ ਸਾਰਾ ਧਿਆਨ ਉਸ ਵਿਅਕਤੀ ਵੱਲ ਚੱਲਾ ਗਿਆ। ਮੌਕਾ ਦੇਖਦੇ ਹੀ ਉਸ ਵਿਅਕਤੀ ਨੇ ਸੋਨਿਆ ਦਾ ੲੈ.ਟੀ.ਐਮ ਕਾਰਡ ਚੋਰੀ ਕਰ ਬਦਲ ਦਿੱਤਾ ਅਤੇ ਸੋਨਿਆ ਦੇ ਜਾਣ ਤੋਂ ਬਾਅਦ ਉਸਦੇ ਕਾਰਡ ਵਿੱਚੋਂ 50 ਹਜ਼ਾਰ ਰੁਪਏ ਕੱਢਵਾ ਫਰਾਰ ਹੋ ਗਿਆ। ਸੂਚਨਾ ਮਿਲਦੇ ਸਾਰ ਹੀ ਥਾਣਾ ਫੋਕਲ ਪੁਆਇੰਟ ਪੁਲਿਸ ਮੌਕੇ ਤੇ ਪਹੁੰਚੀ ਅਤੇ ੲੈ.ਟੀ.ਐਮ ਦੇ ਸੀ.ਸੀ.ਟੀ.ਵੀ ਕੈਮਰੇ ਦੀ ਵਿਡਿਓ ਨੂੰ ਫਰੋਲਿਆ। ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦੋਸ਼ੀ ਦੀ ਤਲਾਸ਼ ਲਗਾਤਾਰ ਕਰ ਰਹੀ ਹੈ।

Related posts

ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ CISF ਅਧਿਕਾਰੀ ਬਣੀ

On Punjab

ਗੱਲ ਥੋੜੀ ਕੌੜੀ

Pritpal Kaur

ਦਬਾਅ ਤੇ ਤਣਾਅ ਹੇਠ ਪੁਲਿਸ

Pritpal Kaur