71.87 F
New York, US
September 18, 2024
PreetNama
ਫਿਲਮ-ਸੰਸਾਰ/Filmy

ਲਾਲ ਸਿੰਘ ਬਣਨ ਲਈ 20 ਕਿਲੋ ਵਜ਼ਨ ਘਟਾ ਰਹੇ ਆਮਿਰ ਖ਼ਾਨ

ਮੁੰਬਈਬਾਲੀਵੁੱਡ ਦੇ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਲਈ ਪੂਰੀ ਤਿਆਰੀ ਕਰ ਰਹੇ ਹਨ। ਇਸ ਦੀ ਝਲਕ ਦੇਖਣ ਲਈ ਉਨ੍ਹਾਂ ਦੇ ਫੈਨਸ ਬੇਤਾਬ ਹੋ ਰਹੇ ਹਨ।

ਫ਼ਿਲਮ ਲਾਲ ਸਿੰਘ ਚੱਢਾ‘ ਟੌਮ ਹੈਂਕਸ ਦੀ ਫ਼ਿਲਮ ‘ਫਾਰੈਸਟ ਗੰਪ’ ਦਾ ਆਫੀਸ਼ੀਅਲ ਰੀਮੇਕ ਹੈ। ਇਸ ਦੇ ਰਾਈਟਸ ਹਾਸਲ ਕਰਨ ਲਈ ਬਾਲੀਵੁੱਡ ਦੇ ਕਈ ਨਾਮੀ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਸੀ। ਇਸ ਦਾ ਕਾਰਨ ਹੈ ਕਿ ਪੈਰਾਮਾਉਂਟ ਸਟੂਡੀਓ ਇਸ ਦੇ ਅਧਿਕਾਰ ਸਿਰਫ ਆਮਿਰ ਖ਼ਾਨ ਨੂੰ ਦੇਣਾ ਚਾਹੁੰਦੇ ਸੀ।

ਇਸ ਬਾਰੇ ਪ੍ਰੋਡਕਸ਼ਨ ਨਾਲ ਜੁੜੇ ਸੂਤਰ ਨੇ ਦੱਸਿਆ, “ਫਾਰੇਸਟ ਗੰਪ” ਪਹਿਲੀ ਕਲਾਸਿਕ ਫ਼ਿਲਮ ਹੈ ਜਿਸ ਦਾ ਰੀਮੇਕ ਆਧਿਕਾਰਤ ਤੌਰ ‘ਤੇ ਬਾਲੀਵੁੱਡ ‘ਚ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਆਮਿਰ ਖ਼ਾਨ ਫ਼ਿਲਮ ਦੀ ਤਿਆਰੀਆਂ ‘ਚ ਵੀ ਜੁੜ ਗਏ ਹਨ। ਉਨ੍ਹਾਂ ਨੇ ਫ਼ਿਲਮ ਲਈ 20 ਕਿਲੋ ਵਜ਼ਨ ਘੱਟ ਕਰਨਾ ਹੈ ਜਿਸ ਲਈ ਉਹ ਸਿਰਫ ਸਬਜ਼ੀਰੋਟੀ ਖਾ ਰਹੇ ਹਨ। “ਫਾਰੇਸਟ ਗੰਪ” 1994 ‘ਚ ਰਿਲੀਜ਼ ਹੋਈ ਜਿਸ ਨੂੰ ਆਸਕਰ ਮਿਲੇ ਸੀ। 

Related posts

ਰਣਬੀਰ ਕਪੂਰ ਦਾ ਖੁਲਾਸਾ, ਕੋਰੋਨਾ ਨਾ ਫੈਲਿਆ ਹੁੰਦਾ ਤਾਂ ਆਲੀਆ ਨਾਲ ਹੋ ਜਾਣਾ ਸੀ ਵਿਆਹ

On Punjab

ਇਕੱਠੇ ਨਜ਼ਰ ਆਉਣਗੇ ਦੀਪਿਕਾ ਪਾਦੁਕੋਣ ਤੇ ‘ਬਾਹੂਬਲੀ’ ਫੇਮ ਪ੍ਰਭਾਸ

On Punjab

Big News : ਕੈਨੇਡਾ ’ਚ ਗਿੱਪੀ ਗਰੇੇਵਾਲ ਦੇ ਘਰ ’ਤੇ ਫਾਇਰਿੰਗ, ਗੈਂਗਸਟਰ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ

On Punjab