PreetNama
ਫਿਲਮ-ਸੰਸਾਰ/Filmy

ਲਤਾ ਮੰਗੇਸ਼ਕਰ ਤੋਂ ਬਾਅਦ ਇਹ ਅਦਾਕਾਰਾ ਹੋਈ ਹਸਪਤਾਲ ‘ਚ ਭਰਤੀ!

Actress admitted hospital after Lata ! ਲਤਾ ਮੰਗੇਸ਼ਕਰ ਜਿਹਨਾਂ ਨੂੰ ਸੋਮਵਾਰ (11 ਨਵੰਬਰ) ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਫੇਫੜਿਆਂ ਵਿਚ ਇੰਫੇਕਸ਼ਨ ਹੋ ਚੁੱਕੀ ਹੈ ਅਤੇ ਨਮੋਨੀਆ ਹੋਣ ਦੀ ਵੀ ਖਬਰ ਦੱਸੀ ਹੈ। ਡਾ. ਪਤਿਤ ਸਮਾਧਨੀ ਉਹਨਾਂ ਦੇ ਸਥਿਤੀ ਤੇ ਨਜ਼ਰ ਰੱਖ ਰਹੇ ਹਨ।

ਲਤਾ ਦੀ ਹਾਲਤ ਹੁਣ ਸਥਿਰ ਹੈ ਜੋ ਕਿ ਹੁਣ ਪਹਿਲਾਂ ਨਾਲੋਂ ਠੀਕ ਹਨ। ਤੁਹਾਡੇ ਸਾਰੀਆਂ ਦਾ ਪ੍ਰਾਰਥਨਾਵਾਂ ਕਰਨ ਲਈ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ ਤਾਂ ਜੋ ਉਨ੍ਹਾਂ ਨੂੰ ਜਲਦੀ ਘਰ ਲਿਆਂਦਾ ਜਾ ਸਕੇ। ਹੁਣ ਜਿਥੇ ਓਹਨਾ ਦੇ ਸਿਹਤ ‘ਚ ਸੁਧਾਰ ਹੋਇਆ ਹੈ ਉੱਥੇ ਹੀ ਬਾਲੀਵੁਡ ਇੰਡਸਟਰੀ ਦੀ ਅਦਾਕਾਰ ਡਿੰਪਲ ਕਪਾੜੀਆ ਦੀ ਸਿਹਤ ਖ਼ਰਾਬ ਹੋ ਗਈ ਹੈ। ਉਹਨਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਪਿਛਲੇ ਦਿਨੀ ਅਕਸ਼ੇ ਕੁਮਾਰ ਮੁੰਬਈ ਦੇ ਹਿੰਦੁਜਾ ਹਸਪਤਾਲ ਦੇ ਬਾਹਰ ਸਪਾਟ ਕੀਤੇ ਗਏ ਸੀ ਜਿਸ ਤੋਂ ਬਾਅਦ ਕਾਯਾਸ ਲਾਗਏ ਜਾ ਰਹੇ ਸੀ ਕਿ ਅਕਸ਼ੇ ਕੁਮਾਰ ਬਿਮਾਰ ਹਨ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਅਕਸ਼ੇ ਕੁਮਾਰ ਦੀ ਸੱਸ ਬਿਮਾਰ ਹੈ।

ਹਾਂਲ ਹੀ ਵਿੱਚ ‘ਚ ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਨੂੰ ਹਿੰਦੁਜਾ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ ਅਕਸ਼ੇ ਅਤੇ ਟਵਿੰਕਲ ਡਿੰਪਲ ਕਪਾੜੀਆ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸੀ। ਡਿੰਪਲ ਕਪਾੜੀਆ ਤੋਂ ਇਲਾਵਾ ਗਾਇਕਾ ਲਤਾ ਵੀ ਆਪਣੀ ਸਿਹਤ ਨੂੰ ਲੈ ਕੇ ਚਰਚਾ ‘ਚ ਹੈ। ਲਤਾ ਦੀ ਹਾਲਤ ਹੁਣ ਸਥਿਰ ਹੈ ਜੋ ਕਿ ਹੁਣ ਪਹਿਲਾਂ ਨਾਲੋਂ ਠੀਕ ਹਨ। ਡਿੰਪਲ ਕਪਾੜੀਆ ਕਿਸ ਵਜ੍ਹਾਂ ਤੋਂ ਹਸਪਤਾਲ ‘ਚ ਭਰਤੀ ਹੋਏ ਹਨ ਇਸ ਬਾਰੇ ਹਝੇ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਡਿੰਪਲ ਕਪਾੜੀਆ ਆਪਣੀ ਹਾਲੀਵੁਡ ਫਿਲਮ ਟੇਨਟ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਇਸ ਫਿਲਮ ਦੇ ਪ੍ਰੋਡੂਿਸਰ ਮਸ਼ਹੂਰ ਹਾਲੀਵੁਡ ਦੇ ਡਾਇਰੈਕਟਰ ਕ੍ਰਿਸਟੋਫਰ ਨੋਲਨ ਕਰ ਰਹੇ ਹਨ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਡਿਮਪਲ ਮੁੰਬਈ ਦੇ ਗੇਟ ਵੇ ਆਫ ਇੰਡੀਆ ਨਜ਼ਰ ਆਈ ਸੀ।

Related posts

Sushant Singh Case: RTI ਨੇ ਮੰਗੀ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਣਕਾਰੀ,CBI ਨੇ ਇਹ ਕਾਰਨ ਦੱਸਦੇ ਹੋਏ ਕੀਤਾ ਇਨਕਾਰ

On Punjab

ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ’ਤੇ ਅਧਾਰਤ ਫਿਲਮ 20 ਦਸੰਬਰ ਨੂੰ OTT ‘ਤੇ ਹੋਵੇਗੀ ਸਟ੍ਰੀਮ

On Punjab

ਫੈਨਜ਼ ਨੇ ਇਸ ਅਮਰੀਕੀ ਰੈਫਰ ਦੇ ਮੱਥੇ ‘ਚੋਂ ਖਿੱਚ ਲਿਆ 175 ਕਰੋੜ ਦਾ ਹੀਰਾ, ਖ਼ੂਨ ਦੇ ਨਾਲ ਵਾਇਰਲ ਹੋਈਆਂ ਤਸਵੀਰਾਂ

On Punjab