25.68 F
New York, US
December 16, 2025
PreetNama
ਸਮਾਜ/Social

ਰੰਗਾਂ ਧੂਮ ਮਚਾਈ

ਰੰਗਾਂ ਧੂਮ ਮਚਾਈ,
ਗੂੜੇ ਸੱਭੇ ਫੱਬਦੇ ਨੇ,
ਫਿਰਾ ਲੱਭਦੀ,
ਮੈ ਕੁੱਝ ਰੰਗਾਂ ਨੂੰ,
ਕਿਥੇ ਰੰਗ ਗੁਆਚੇ
ਲੱਭਦੇ ਨੇ
ਸਾਰੇ ਦਰਦ, ਸਿਕਵੇ,
ਹਾਉਕੇ ਹਾਵੇ ਤੇ ਹੰਝੂ,
ਕੁੱਝ ਰੰਗਾਂ ਵਿੱਚ
ਸਮੇਟ ਲਏ,
ਜਦੋਂ ਵਟਾਉਂਦੇ
ਰੰਗ ਨੇ ਸੱਜਣ,
ਤਾਂ ਹੀ ਤਾਂ ਸੁਪਨੇ
ਦੱਬਦੇ ਨੇ
ਪਾਣੀ ਦੀ ਹੋਲੀ ਛੱਡੋ
ਹੁਣ ਫੁੱਲਾਂ ਦੀ
ਹੋਲੀ ਖੇਡ ਲਓ
ਹੱਥਾਂ ਦੀ ਲਕੀਰ,
ਮੱਥੇ ਦੀ ਤਕਦੀਰ
ਆਪੇ ਹੀ ਸੰਵਾਰ ਲਓ

ਪਰਮਜੀਤ ਕੌਰ ਸਿੱਧੂ

Related posts

ਕਮਲਾ ਹੈਰਿਸ ਨੇ Thanks Giving ਮੌਕੇ ਸ਼ੇਅਰ ਕੀਤੀ ਆਪਣੀ ਮਨਪਸੰਦ ਡਿਸ਼, ਦੇਖਣ ‘ਚ ਲੱਗਦੀ ਲਾਜਵਾਬ

On Punjab

ਸਿਲੀਕਾਨ ਵੈਲੀ ਬੈਂਕ ਨੂੰ ਰਾਹਤ ਪੈਕੇਜ ਦੇਣ ਤੋਂ ਅਮਰੀਕੀ ਸਰਕਾਰ ਨੇ ਕੀਤਾ ਇਨਕਾਰ, ਬੈਂਕ ਡੁੱਬਣ ਦੇ ਡਰ ‘ਚ ਨਿਵੇਸ਼ਕ, ਜਾਣੋ ਕਿਵੇਂ ਆਇਆ ਸੰਕਟ

On Punjab

20 ਮਾਰਚ ਨੂੰ ਹੋਵੇਗੀ ਨਿਰਭਿਆ ਦੇ ਦੋਸੀਆਂ ਨੂੰ ਫਾਂਸੀ ਅਦਾਲਤ ਨੇ ਪਟੀਸ਼ਨ ਕੀਤੀ ਖਾਰਜ

On Punjab