49.71 F
New York, US
October 25, 2026
PreetNama
ਖੇਡ-ਜਗਤ/Sports News

ਰੋਨਾਲਡੋ ਨੇ ਖਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਖ਼ਬਰਾਂ ‘ਤੇ ਯਕੀਨ ਕੀਤਾ ਜਾਵੇ ਤਾਂ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬੁਗਾਤੀ ਲਾ ਵੋਈਤੂਰ ਨੋਇਰੋ ਖਰੀਦੀ ਹੈ। ਬੁਗਾਤੀ ਕੰਪਨੀ ਨੇ ਇਸ ਕਾਰ ਨੂੰ ਖਰੀਦਣ ਵਾਲੇ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਪੇਨੀ ਸਪੋਰਟ ਡੇਲੀ ਮਾਰਕਾ ਮੁਤਾਬਕ, ਇਸ ਕਾਰ ਦਾ ਮਾਲਕ ਪੁਰਤਗਾਲੀ ਫੁਟਬਾਲਰ ਹੈ, ਜੋ ਇਤਾਲਵੀ ਲੀਗ ਸੀਰੀਜ਼ ਏ ‘ਚ ਯੁਵੈਂਟਸ ਲਈ ਖੇਡਦਾ ਹੈ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਇਸ ਕਾਰ ਨੂੰ ਪਹਿਲੀ ਵਾਰ ਇਸ ਸਾਲ ਜੈਨੇਵਾ ਮੋਟਰ ਸ਼ੋਅ ‘ਚ ਪ੍ਰਦਰਸ਼ਤ ਕੀਤਾ ਗਿਆ ਸੀ। ਰੋਨਾਲਡੋ ਨੇ ਇਹ ਕਾਰ ਖਰੀਦਣ ਲਈ 1.1 ਯੂਰੋ (86 ਕਰੋੜ ਰੁਪਏ) ਖ਼ਰਚ ਕੀਤੇ ਹਨ। ਰੋਨਾਲਡੋ ਨੂੰ ਕਾਰ 2021 ‘ਚ ਹੀ ਮਿਲ ਸਕੇਗੀ ਕਿਉਂਕਿ ਕਾਰ ਦੇ ਪ੍ਰੋਟੋਟਾਈਪ ‘ਚ ਕੁਝ ਹਿੱਸੇ ਨੂੰ ਅੰਤਮ ਰੂਪ ਦੇਣ ਦੀ ਲੋੜ ਹੈ।

Related posts

ਕੋਹਲੀ ਦਾ ਦਾਅਵਾ, ਧੋਨੀ ਕਬੱਡੀ ਲਈ ਸਭ ਤੋਂ ਫਿੱਟ ਖਿਡਾਰੀ!

On Punjab

Punjab Games 2023 : ਉਦਘਾਟਨੀ ਸਮਾਰੋਹ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ‘ਚ ਖੇਡਣਗੇ ਵਾਲੀਬਾਲ ਮੈਚ

On Punjab

ਜੂਨੀਅਰ ਸੰਸਾਰ ਹਾਕੀ ਕੱਪ ਦੇ ਗਹਿਗੱਚ ਮੁਕਾਬਲੇ

On Punjab