PreetNama
ਫਿਲਮ-ਸੰਸਾਰ/Filmy

ਰੈੱਡ ਕਾਰਪੇਟ ‘ਤੇ ਦਿਸਿਆ ਪ੍ਰਿਅੰਕਾ ਚੋਪੜਾ ਦਾ ਗਲੈਮਰਸ ਲੁੱਕ

Priyanka Chopra’s glamorous look : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ ‘ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ ‘ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ ‘ਚ ਨਜ਼ਰ ਆਈਆਂ। ਪ੍ਰਿਅੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਸਟਾਈਲਿਸ਼ ਅੰਦਾਜ਼ ‘ਚ ਸ਼ਿਰਕਤ ਕੀਤੀ। ਇਸ ਐਵਾਰਡ ਸ਼ੋਅ ਨੂੰ ਹਾਲੀਵੁੱਡ ਦੇ ਸੱਭ ਵੱਡੇ ਸ਼ੋਅਜ਼ ‘ਚ ਗਿਣਿਆ ਜਾਂਦਾ ਹੈ।

ਗੋਲਡਨ ਗਲੋਬ 2020 ਐਵਾਰਡ ਸੈਰੇਮਨੀ ਅਮਰੀਕਾ ਸਥਿਤ ਲਾਸ ਏਂਜਲਸ ਸ਼ਹਿਰ ਦੇ ਬੇਵਰਲੀ ਹਿਲਟਨ ਹੋਲਟਲ ‘ਚ ਹੋ ਰਹੀ ਹੈ ਤੇ ਇਸ ਨੂੰ ਆਸਕਰ ਤੋਂ ਬਾਅਦ ਦੂਜਾ ਸਭ ਤੋਂ ਵੱਕਾਰੀ ਐਵਾਰਡ ਮੰਨਿਆ ਜਾਂਦਾ ਹੈ। ਇਸ ਸਾਲ ਵੀ ਭਾਰਤ ਦੀ ਕਿਸੇ ਵੀ ਫਿਲਮ ਦੀ ਐਵਾਰਡਜ਼ ‘ਚ ਨੌਮੀਨੇਸ਼ਨ ਨਹੀਂ ਹੋਈ ਹੈ।ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਪਤੀ ਅਮਰੀਕੀ ਸਿੰਗਰ ਨਿਕ ਜੋਨਸ ਨਾਲ ਇਸ ਇਵੈਂਟ ‘ਚ ਸ਼ਾਮਲ ਹੋਈ।

ਪ੍ਰਿਅੰਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ Vivienne Westwood ਦੇ ਕਲੈਕਸ਼ਨ ਦਾ ਆਫ਼ ਸ਼ੋਲਡਰ ਪਿੰਕ ਕਲਰ ਦਾ ਗਾਊਨ ਪਾਇਆ ਹੋਇਆ ਸੀ। ਇਸ ਲੁੱਕ ਦੇ ਨਾਲ ਖੂਬਸੂਰਤ ਡਾਇਮੰਡ ਨੈਕਲੈਸ ਅਤੇ ਖੂਬਸੂਰਤ ਈਅਰਰਿੰਗਸ ਪਾਈ ਸੀ।ਕੁਝ ਹਫਤੇ ਪਹਿਲਾਂ ਇਸ ਸਾਲ ਦੇ ‘ਗੋਲਡਨ ਗਲੋਬਜ਼ ਐਵਾਰਡ’ ਲਈ ਨੌਮੀਨੇਸ਼ਨ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਐਵਾਰਡਜ਼ ਦਾ ਐਲਾਨ ਕੀਤਾ ਗਿਆ। ਇਸ ਵਾਰ ਐਵਾਰਡਜ਼ ‘ਚ ਫਿਲਮ ‘ਜੋਕਰ’ ਦਾ ਬੋਲਬਾਲਾ ਰਿਹਾ ਤੇ ਫਿਲਮ ਦੇ ਅਦਾਕਾਰ ਯੋਕਿਨ ਫੀਨਿਕਸ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ।

ਜ਼ਿਕਰਯੋਗ ਹੈ ਕਿ ਪ੍ਰਿਅੰਕਾ ਤੇ ਨਿਕ ਇਸ ਤੋਂ ਪਹਿਲਾਂ ਪ੍ਰੀ-ਗਲੋਬਰ ਪਾਰਟੀ ‘ਚ ਨਜ਼ਰ ਆ ਚੁੱਕੇ ਹਨ, ਜੋ ਬੀਤੀ 5 ਜਨਵਰੀ ਨੂੰ ਰੱਖੀ ਗਈ ਸੀ। ਇਸ ‘ਚ ਪ੍ਰਿਅੰਕਾ ਨੇ ਬਲੈਕ ਟਾਪ ਦੇ ਨਾਲ ਡਿਜ਼ਾਈਨਰ ਸ਼ਿਮਰੀ ਸਕਰਟ ਪਾਈ ਹੋਈ ਸੀ। ਇਸ ਲੁੱਕ ਦੇ ਨਾਲ ਪ੍ਰਿਅੰਕਾ ਨੇ ਹੈਵੀ ਈਅਰਰਿੰਗਸ ਤੋਂ ਮੇਸੀ ਬਨ ਬਣਾਇਆ ਹੋਇਆ ਸੀ। ਉੱਥੇ ਹੀ ਨਿਕ ਪਰਪਲ ਕਲਰ ਦਾ ਵੈਲਵੇਟ ਕੋਟ ਅਤੇ ਪੈਂਟ ‘ਚ ਨਜ਼ਰ ਆਏ ਸਨ।ਭਾਰਤ ਦੀ ਕੋਈ ਵੀ ਫਿਲਮ ਇਸ ਐਵਾਰਡ ਤੱਕ ਨਹੀਂ ਪਹੁੰਚ ਪਾ ਰਹੀ। ਆਖਿਰੀ ਵਾਰ 2002 ‘ਚ ਮੀਰਾ ਨਾਇਰ ਦੀ ਫਿਲਮ ‘ਮੌਨਸੂਨ ਵੈਡਿੰਗ’ ਬੈਸਟ ਫੌਰਨ ਲੈਂਗਵੇਜ ਮੋਸ਼ਨ ਪਿਕਚਰ ਕੈਟਾਗਰੀ ‘ਚ ਨੌਮੀਨੇਟ ਹੋਈ ਸੀ। ਉੱਥੇ ਹੀ 37 ਸਾਲ ਪਹਿਲਾਂ ਫਿਲਮ ‘ਗਾਂਧੀ’ ਇਸ ਖਿਤਾਬ ਨੂੰ ਜਿੱਤਣ ਵਾਲੀ ਆਖਰੀ ਭਾਰਤੀ ਫਿਲਮ ਸੀ।

BEVERLY HILLS, CALIFORNIA – JANUARY 05: Priyanka Chopra attends the 77th Annual Golden Globe Awards at The Beverly Hilton Hotel on January 05, 2020 in Beverly Hills, California. (Photo by George Pimentel/WireImage)

Related posts

ਅਨੁਪਮ ਅਤੇ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਨੇ ਇੰਸਟਾਗ੍ਰਾਮ ‘ਤੇ ਮੰਗਿਆ ਕੰਮ, video ਸ਼ੇਅਰ ਕਰ ਕਹਿ ਇਹ ਗੱਲ

On Punjab

AP Dhillon ਨੇ ਭਾਰਤ ਦੌਰੇ ਦਾ ਕੀਤਾ ਐਲਾਨ, ਦਿਲਜੀਤ ਦੋਸਾਂਝ ਤੋਂ ਬਾਅਦ ‘ਤੌਬਾ ਤੌਬਾ’ ਗਾਇਕ ਵੀ ਦੇਣਗੇ ਲਾਈਵ ਪਰਫਾਰਮੈਂਸ ਦਿਲਜੀਤ ਦੋਸਾਂਝ ਦੇ ਗੀਤ ਲੋਕਾਂ ‘ਚ ਮਕਬੂਲ ਹਨ। ਉਨ੍ਹਾਂ ਦਾ ਕੰਸਰਟ ਜਲਦ ਹੀ ਭਾਰਤ ‘ਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਸੀ। ਦਿਲਜੀਤ ਤੋਂ ਇਲਾਵਾ ਕੁਝ ਹੋਰ ਮਸ਼ਹੂਰ ਗਾਇਕ ਵੀ ਹਨ, ਜਿਨ੍ਹਾਂ ਨੇ ਭਾਰਤ ਦੌਰੇ ਦਾ ਐਲਾਨ ਕੀਤਾ ਹੈ।

On Punjab

Priyanka Chopra ਨੇ ਧੀ ਮਾਲਤੀ ਮੈਰੀ ਨਾਲ ਮਨਾਈ ਪਹਿਲੀ ਦੀਵਾਲੀ, ਪਰੰਪਰਾਗਤ ਅਵਤਾਰ ‘ਚ ਨਜ਼ਰ ਆਇਆ ਜੋਨਸ ਪਰਿਵਾਰ

On Punjab