PreetNama
ਖੇਡ-ਜਗਤ/Sports News

ਰਿਸ਼ਭ ਪੰਤ ਨੇ ਤੋੜਿਆ ਧੋਨੀ ਦਾ ਰਿਕਾਰਡ

ਨਵੀਂ ਦਿੱਲੀਮੇਜ਼ਬਾਨ ਵੈਸਟਇੰਡੀਜ਼ ਨੂੰ ਤੀਜੇ ਟੀ-20 ਮੁਕਾਬਲੇ ‘ਚ ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਆਪਣੇ ਨਾਂ ਕੀਤੀ। ਤੀਜੇ ਵਨਡੇ ‘ਚ ਜਿੱਤ ਦੇ ਹੀਰੋ ਰਿਸ਼ਭ ਪੰਤ ਰਹੇ ਜਿਨ੍ਹਾਂ ਨੇ ਨੌਟਆਉਟ 65 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੇ ਨਾਲ ਹੀ ਪੰਤ ਨੇ ਟੀ-20 ਕ੍ਰਿਕਟ ‘ਚ ਭਾਰਤ ਦੇ ਸਭ ਤੋਂ ਕਾਮਯਾਬ ਵਿਕੇਟਕੀਪਰ ਬੱਲੇਬਾਜ਼ ਮਹੇਂਦਰ ਸਿੰਘ ਧੋਨੀ ਦਾ ਵੀ ਇੱਕ ਖਾਸ ਰਿਕਾਰਡ ਤੋੜਿਆ।

ਪਹਿਲੇ ਦੋ ਮੈਚਾਂ ‘ਚ ਖ਼ਰਾਬ ਪ੍ਰਦਰਸ਼ਨ ਕਕੇ ਪੰਤ ਨਿਸ਼ਾਨੇ ‘ਤੇ ਰਹੇਪਰ ਤੀਜੇ ਮੈਚ ‘ਚ 42 ਗੇਂਦਾਂ ‘ਤੇ 65 ਦੌੜਾਂ ਦੀ ਪਾਰੀ ਖੇਡ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਟੀ-20 ‘ਚ ਪੰਤ ਭਾਰਤ ਦੇ ਲਈ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਕਟਕੀਪਰ ਬਣੇ।

ਤੀਜੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਵੈਸਟਇੰਡੀਜ਼ ਦੀ ਟੀਮ ਨੇ ਭਾਰਤ ਦੇ ਸਾਹਮਣੇ ਜਿੱਤ ਲਈ 147 ਦੌੜਾਂ ਦੀ ਚੁਣੌਤੀ ਰੱਖੀ ਸੀ। ਪੰਤ ਨੇ ਵਿਰਾਟ ਦੇ ਨਾਲ ਮਿਲ ਕੇ 106 ਦੌੜਾਂ ਦੀ ਪਾਟਨਰਸ਼ਿਪ ਕੀਤੀ ਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।

ਇਸ ਜਿੱਤ ਤੋਂ ਬਾਅਦ ਕਪਤਾਨ ਕੋਹਲੀ ਨੇ ਕਿਹਾ, “ਪੰਤ ਸਾਡੇ ਭਵਿੱਖ ਦਾ ਸਟਾਰ ਹੈ। ਅਸੀਂ ਪੰਤ ਤੋਂ ਟੈਸਟ ਤੇ ਵਨਡੇ ‘ਚ ਵੀ ਚੰਗਾ ਕਰਨ ਦੀ ਉਮੀਦ ਕਰ ਰਹੇ ਹਾਂ।”

Related posts

ਪੀਐੱਮ ਮੋਦੀ ਨੇ ਕੀਤੀ ਮਿਤਾਲੀ ਰਾਜ ਦੀ ਤਾਰੀਫ, ਜਿਸ ਨੇ ਭਾਰਤ ਲਈ ਰਚਿਆ ਹੈ ਇਤਿਹਾਸ

On Punjab

T20I ਕ੍ਰਿਕਟ ‘ਚ 99 ‘ਤੇ ਆਊਟ ਹੋਣ ਵਾਲੇ ਤਿੰਨ ਬੱਲੇਬਾਜ਼ ਹਨ ਇੰਗਲੈਂਡ ਦੇ, ਜਾਣੋ ਕੌਣ-ਕੌਣ ਹਨ ਉਹ

On Punjab

22 : ਜੋਸ਼ ਨਾਲ ਲਬਰੇਜ਼ ਭਾਰਤੀ ਰਚਣਗੇ ਇਤਿਹਾਸ

On Punjab