PreetNama
ਖਬਰਾਂ/Newsਰਾਜਨੀਤੀ/Politics

ਰਾਜਨਾਥ ਰਾਫੇਲ ਲੈਣ ਲਈ ਫਰਾਂਸ ਰਵਾਨਾ

ਨਵੀਂ ਦਿੱਲੀ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਪਣੀ ਫਰਾਂਸ ਯਾਤਰਾ ਲਈ ਰਵਾਨਾ ਹੋ ਗਏ। ਆਪਣੇ ਦੌਰੇ ‘ਤੇ ਰਾਜਨਾਥ ਸਿੰਘ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਪੈਰਿਸ ਤੋਂ ਡੇਢ ਘੰਟਾ ਦੂਰ ਬੋਰਡੋ ਦੇ ਮੈਰਿਗਨੇਕ ਦੇ ਹਵਾਈ ਅੱਡੇ ‘ਤੇ ਲੜਾਕੂ ਜਹਾਜ਼ ਹੈਂਡਿੰਗ ਓਵਰ ਸੈਰੇਮਨੀ ‘ਚ ਹਿੱਸਾ ਲੈਣਗੇ।

ਇਸ ਦਾ ਮਤਲਬ ਕਿ ਉਹ ਉਨ੍ਹਾਂ 36 ਰਾਫੇਲ ਜਹਾਜ਼ਾਂ ਦੇ ਬੇੜੇ ‘ਚ ਪਹਿਲਾ ਰਾਫੇਲ ਹਾ਼ ਭਾਰਤ ਨੂੰ ਸੌਂਪਣ ਦੇ ਸਮਾਗਮ ‘ਚ ਹਿੱਸਾ ਲੈਣਗੇ। ਇਸ ਦਾ ਸਮਝੌਤਾ ਸਾਲ 2015 ‘ਚ ਭਾਰਤ ਸਰਕਾਰ ਤੇ ਫਰਾਂਸ ਸਰਕਾਰ ‘ਚ ਹੋਇਆ ਸੀ। ਪੀਐਮ ਮੋਦੀ ਨੇ ਭਾਰਤੀ ਹਵਾਈ ਸੈਨਾ ‘ਚ ਲੜਾਕੂ ਜਹਾਜ਼ਾਂ ਦੀ ਘਟਦੀ ਗਿਣਤੀ ਨੂੰ ਵੇਖਦੇ ਹੋਏ 36 ਰਾਫੇਲ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਸੀ।..ਰੱਖੀਆ ਮੰਤਰੀ ਰਾਜਨਾਥ ਸਿੰਘ ਪੰਡਤ ਜੀ ਦੀ ਮੌਜੂਦਗੀ ‘ਚ ਸ਼ਸਤਰ ਪੂਜਾ ਕਰਨਗੇ ਕਿਉਂਕਿ ਭਾਰਤ ‘ਚ ਦੁਸ਼ਹਿਰੇ ਦੇ ਦਿਨ ਸ਼ਸਤਰ ਪੂਜਾ ਦੀ ਰਸਮ ਕੀਤੀ ਜਾਂਦੀ ਹੈ। ਇਸ ਕਰਕੇ ਰਾਜਨਾਥ ਸਿੰਘ ਵੀ ਰਾਫੇਲ ਸ਼ਸਤਰ ਪੂਰਾ ਕਰਨਗੇ। ਇਸ ਦੇ ਨਾਲ ਰਾਫੇਲ ਦੀ ਅੱਧੇ ਘੰਟੇ ਦੀ ਉਡਾਣ ਮੌਕੇ ਰਾਜਨਾਥ ਸਿੰਘ ਵੀ ਸ਼ਾਮਲ ਹੋਣਗੇ।

ਉਡਾਣ ਤੋਂ ਪਹਿਲਾਂ ਰਸਮੀ ਤੌਰ ‘ਤੇ ਰਾਫੇਲ ਭਾਰਤ ਨੂੰ ਸੌਂਪ ਦਿੱਤੇ ਜਾਵਗੇ। ਲੋਕ ਸਭਾ ਚੋਣਾਂ ਤੋਂ ਪਹਿਲਾ ਰਾਫੇਲ ਡੀਲ ਦਾ ਮੁੱਦਾ ਕਾਫੀ ਭਖਿਆ ਸੀ। ਇਸ ਦੌਰਾਨ ਕਾਂਗਰਸ ਨੇ ਡੀਲ ‘ਚ ਘੁਟਾਲੇ ਦੇ ਇਲਜ਼ਾਮ ਲਾਏ ਸੀ। ਮਾਮਲਾ ਸੁਪਰੀਮ ਕੋਰਟ ‘ਚ ਵੀ ਗਿਆ

Related posts

ਮਮਤਾ ਦੇ ਮੁੱਖ ਸਲਾਹਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ’ਚ ਡਾਕਟਰ ਸਮੇਤ ਤਿੰਨ ਗਿ੍ਫ਼ਤਾਰ

On Punjab

ਪੰਜਾਬ ਦੇ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ

On Punjab

Manipur Viral Video: ਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲ

On Punjab