78.22 F
New York, US
July 25, 2024
PreetNama
ਫਿਲਮ-ਸੰਸਾਰ/Filmy

ਮੱਥੇ ‘ਤੇ ਸਿੰਦੂਰ, ਲਾਲ ਟ੍ਰੈਡਿਸ਼ਨਲ ਸਾੜੀ ਵਿੱਚ ਆਪਣੀ ਵਰ੍ਹੇਗੰਢ ‘ਤੇ ਰਣਵੀਰ ਨਾਲ ਤਿਰੂਪਤੀ ਪਹੁੰਚੀ ਦੀਪਿਕਾ

Deepika Ranveer arrives Tirupati : 14 ਨਵੰਬਰ ਨੂੰ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰੇ੍ਹਗੰਢ ਮਨਾ ਰਹੇ ਹਨ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਦੀਪਿਕਾ ਆਂਧਰ ਪ੍ਰਦੇਸ਼ ਦੇ ਤਿਰੂਪਤੀ ਸਥਿਤ ਵੈਂਕਟੇਸ਼ਵਰ ਮੰਦਿਰ ਪਹੁੰਚੇ ਸਨ।ਕਪਲ ਨੇ ਪਹਿਲੀ ਵੈਡਿੰਗ ਐਨੀਵਰਸਰੀ ਤੇ ਭਗਵਾਨ ਦਾ ਆਸ਼ੀਰਵਾਦ ਲਿਆ।

ਪਿਕਾ ਅਤੇ ਰਣਵੀਰ ਦੋਹਾਂ ਦਾ ਪਰਿਵਾਰ ਉਨ੍ਹਾਂ ਦੇ ਨਾਲ ਮੰਦਿਰ ਦਰਸ਼ਨ ਦੇ ਲਈ ਨਿਕਲਿਆ ਹੈ।
ਮੰਦਿਰ ਪਰਿਸਰ ਤੋਂ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨਤਸਵੀਰਾਂ ਵਿੱਚ ਦੀਪਿਕਾ-ਰਣਵੀਰ ਵਿਆਹ ਦੇ 1 ਸਾਲ ਬਾਅਦ ਫਿਰ ਤੋਂ ਨਿਊਲੀ ਮੈਰਿਡ ਲੁਕ ਵਿੱਚ ਦਿਖਾਈ ਦਿੱਤੇ।

ਦੀਪਿਕਾ ਨੇ ਲਾਲ ਰੰਗ ਦੀ ਹੈਵੀ ਟੈ੍ਰਡਿਸ਼ਨਲ ਸਾੜੀ ਪਾਈ ਹੈ। ਮੰਗ ਵਿੱਚ ਸਿੰਦੂਰ, ਹੈਵੀ ਗੋਲਡ ਜਵੈਲਰੀ ਪਾਏ ਦੀਪਿਕਾ ਪਾਦੁਕੋਣ ਪੂਰੀ ਤਰ੍ਹਾਂ ਸਜੀ ਧਜੀ ਦਿਖਾਈ ਦੇ ਰਹੀ ਹੈ।
ਉੱਥੇ ਹੀ ਰਣਵੀਰ ਸਿੰਘ ਨੇ ਆਫ ਵਾਈਟ ਕੁੜਤਾ ਪਜਾਮਾ ਪਾਇਆ ਹੈ ਨਾਲ ਹੀ ਗੋਲਡਨ ਐਂਬੋਰਾਇਡਰੀ ਵਾਲੀ ਜੈਕੇਟ ਨੇ ਅਦਾਕਾਰ ਦੇ ਲੁਕ ਨੂੰ ਕੰਪਲੀਟ ਕੀਤਾ ਹੈ।

ਰਣਵੀਰ ਸਿੰਘ ਨੇ ਰੈੱਡ ਕਲਰ ਦੀ ਗੋਲਡਨ ਬਾਰਡਰ ਸ਼ਾਲ ਪਾਈ ਹੈ।ਰਣਵੀਰ ਦੀ ਸ਼ਾਲ ਅਤੇ ਦੀਪਿਕਾ ਦੀ ਸਾੜੀ ਦਾ ਪਰਫੈਕਟ ਮੈਚ ਨਜ਼ਰ ਆ ਰਿਹਾ ਹੈ।

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਕੱਠੇ ਪਰਫੈਕਟ ਕਪਲ ਲੱਗ ਰਹੇ ਹਨ।

ਖਬਰਾਂ ਅਨੁਸਾਰ ਰਣਵੀਰ ਅਤੇ ਦੀਪਿਕਾ ਵੈਂਕਟੇਸ਼ਵਰ ਮੰਦਿਰ ਤੋਂ ਬਾਅਦ ਪਦਮਾਵਤੀ ਟੈਂਪਲ ਜਾਣਗੇ। ਫਿਰ ਕਪਲ ਅੰਮ੍ਰਿਤਸਰ (ਗੋਲਡਨ ਟੈਂਪਲ) ਜਾਵੇਗਾ। ਮੰਦਿਰਾਂ ਦੇ ਦਰਸ਼ਨ ਤੋਂ ਬਾਅਦ ਕਪਲ 15 ਨਵੰਬਰ ਨੂੰ ਵਾਪਿਸ ਮੁੰਬਈ ਆਵੇਗਾ।

ਦੱਸ ਦੇਈਏ ਕਿ ਦੀਪਿਕਾ-ਰਣਵੀਰ ਨੇ ਸਾਲ 2018 ਵਿੱਚ ਇਟਲੀ ਦੇ ਲੇਕ ਕੋਮੋ ਵਿੱਚ ਵਿਆਹ ਕੀਤਾ ਸੀ। ਇਹ ਵਿਆਹ ਕਾਫੀ ਪ੍ਰਾਈਵੇਟ ਰੱਖਿਆ ਗਿਆ ਸੀ।

ਇਸ ਵਿੱਚ ਪਰਿਵਾਰ ਅਤੇ ਕਰੀਬੀ ਦੋਸਤ ਵੀ ਸ਼ਾਮਿਲ ਹੋਏ ਸਨ। ਦੀਪਿਕਾ ਰਣਵੀਰ ਵਿਆਹ ਤੋਂ ਬਾਅਦ ਫਿਲਮ ’83’ ਵਿੱਚ ਨਜ਼ਰ ਆਉਣਗੇ।

ਇਸ ਵਿੱਚ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਦੀ ਆਨਸਕ੍ਰੀਨ ਪਤਨੀ ਦੇ ਰੋਲ ਵਿੱਚ ਦਿਖਾਈ ਦੇਵੇਗੀ।

9-18

Related posts

ਯੋ-ਯੋ ਹਨੀ ਸਿੰਘ ਨੇ ਗੀਤਾਂ ‘ਚ ਸ਼ਰਾਬ ਦਾ ਜ਼ਿਕਰ ਬੰਦ ਕਰਨ ਲਈ ਰੱਖੀ ਪੰਜਾਬ ਸਰਕਾਰ ਅੱਗੇ ਸ਼ਰਤ

On Punjab

Aashram Chapter 2 Trailer: ਬੌਬੀ ਦਿਓਲ ਦੇ ‘ਆਸ਼ਰਮ ਚੈਪਟਰ 2’ ‘ਚ ਵਿਸ਼ਵਾਸ, ਜੁਰਮ ਤੇ ਰਾਜਨੀਤੀ ਦਾ ਖੇਡ- ਦੇਖੋ ਵੀਡੀਓ

On Punjab

ਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆ

On Punjab