57.69 F
New York, US
March 26, 2025
PreetNama
ਰਾਜਨੀਤੀ/Politics

ਮੋਦੀ ਨੂੰ ਧਮਾਕੇਦਾਰ ਜਿੱਤ ਤੋਂ ਬਾਅਦ ਦੁਨੀਆ ਦੇ ਇਨ੍ਹਾਂ ਵੱਡੇ ਲੀਡਰਾਂ ਤੋਂ ਮਿਲੀ ਵਧਾਈ

ਨਵੀਂ ਦਿੱਲੀ: ਦੇਸ਼ ‘ਚ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਪੀਐਮ ਨਰੇਂਦਰ ਮੋਦੀ ਦੀ ਜਿੱਤ ਸਾਫ਼ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ। ਜਿਸ ਤੋਂ ਬਾਅਦ ਸ਼ਾਮ ਤਕ ਲੋਕਾਂ ਵੱਲੋਂ ਮੋਦੀ ਅਤੇ ਬੀਜੇਪੀ ਪਾਰਟੀ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਸਿਰਫ ਆਮ ਲੋਕ ਅਤੇ ਬਾਲੀਵੁੱਡ ਸਿਤਾਰਿਆਂ ਨੇ ਹੀ ਨਹੀ ਮੋਦੀ ਨੂੰ ਅੰਤਰਾਸ਼ਟਰੀ ਲੀਡਰਾਂ ਨੇ ਵੀ ਵਧਾਈ ਦਿੱਤੀ।

ਵਧਾਈ ਦੇਣ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਪਾਕਿਸਤਾਨ ਪ੍ਰਧਾਨ ਮੰਤਰੀ ਈਮਰਾਨ ਖ਼ਾਨ, ਚੀਨ ਰਾਸ਼ਟਰਪਤੀ ਸ਼ੀ ਚਿਨਫਿੰਗ, ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਮੋਦੀ ਨਾਲ ਮਿਲਕੇ ਕੰਮ ਕਰਨ ਦੀ ਗੱਲ ਵੀ ਕਹਿ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਧਾਈ ਦਿੰਦੇ ਹੋਏ ਕਿਹਾ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਬੀਜੇਪੀ ਨੂੰ ਵੱਡੀ ਜਿੱਤ ਦੇ ਲਈ ਸ਼ੁਭਕਾਮਨਾਵਾਂ। ਪ੍ਰਧਾਨ ਮੰਤਰੀ ਮੋਦੀ ਦੀ ਵਾਪਸੀ ਨਾਲ ਭਾਰਤ ਅਤੇ ਅਮਰੀਕਾ ਸਾਝੇਦਾਰੀ ਲਈ ਕਾਫੀ ਚੰਗਾ ਹੋਣ ਵਾਲਾ ਹੈ। ਮੈਂ ਸਾਡੇ ਮਹੱਤਪੂਰਨ ਕੰਮ ਜਾਰੀ ਰੱਖਣ ਦਾ ਇੱਛੂਕ ਹਾਂ”।

ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੇ ਵਧਾਈ ਸੁਨੇਹੇ ‘ਚ ਕਿਹਾ, “ਮੈ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਤੁਸੀ ਦੋਵਾਂ ‘ਚ ਸਦੀਆਂ ਪੁਰਾਣੀ ਦੋਸਤੀ ਨੂੰ ਮਜਬੂਤ ਕਰੋਗੇ ਅਤੇ ਵਿਕਾਸ ਦੀ ਰਣਨੀਤੀ ਸਾਝੇਦਾਰੀ ਨੂੰ ਹੋਰ ਪੱਕਾ ਕਰੋਗੇ”।

ਗੁਆਂਢੀ ਦੇਸ਼ ਪਾਕਿਸਤਾ ਦੇ ਪ੍ਰਧਾਨ ਮੰਤਰੀ ਈਮਰਾਨ ਖ਼ਾਨ ਨੇ ਟਵੀਟ ਕਰ ਕਿਹਾ, “ਬੀਜੇਪੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਿੱਤ ‘ਤੇ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦਾ ਹੈ। ਦੱਖਣੀ ਏਸ਼ੀਆ ‘ਚ ਸ਼ਾਂਤੀ, ਤਰੱਕੀ ਅਤੇ ਵਿਕਾਸ ਲਈ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਚਾਹਵਾਨ ਹਾਂ”।

ਸੰਯੁਕਤ ਰਾਸ਼ਟ ਦੇ ਜਨਰਲ ਸਕਤਰ ਐਂਤੋਨੀਓ ਗੁਤਾਰੇਸ ਨੇ ਮੋਦੀ ਨੂੰ ਵਧਾਈ ਦਿੱਤੀ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ, “ਅਸੀ ਨਤੀਜੇ ਦੇਖੇ ਹਨ। ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੰਮ ਕਰਨ ਦੇ ਇਛੂਕ ਹਾਂ। ਜਨਰਲ ਸਕਤਰ ਅਤੇ ਮੋਦੀ ‘ਚ ਕਈ ਮੁੱਦਿਆਂ ‘ਤੇ ਮਜਬੂਤ ਸੰਬੰਧ ਹਨ”।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਟਵੀਟ ਕਰ ਪੋਸਟ ਕੀਤਾ, “ਮੇਰੇ ਦੋਸਤ ਨਰੇਂਦਰ ਮੋਦੀ ਤੁਹਾਨੂੰ ਪ੍ਰਭਾਅਸ਼ਾਲੀ ਜਿੱਤ ‘ਤੇ ਬਹੁਤ ਵਧਾਈ। ਇਸ ਚੋਣ ਨਤੀਜੇ ਇੱਕ ਵਾਰ ਫੇਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਤੁਹਾਡੀ ਨੁਮਾਇੰਦਗੀ ਨੂੰ ਸਾਬਤ ਕਰਦੇ ਹਨ”। ਨੇਤਨਯਾਹੂ ਨੇ ਟਵੀਟ ਹਿੰਦੀ ਅਤੇ ਅੰਗਰੇਜੀ ਦੋਵਾਂ ਭਾਸ਼ਾਵਾਂ ‘ਚ ਕੀਤੇ।

ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਆਪਣੇ ਟਵਿਟਰ ਅਕਾਉਂਟ ‘ਤੇ ਪੋਸਟ ਕਰਦਿਆਂ ਕਿਹਾ, “ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਲ 2019 ਦੇ ਲੋਕਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ‘ਤੇ ਵਧਾਈ ਦਿੰਦਾ ਹੈ। ਮੈਂ ਸਭ ਦੀ ਕਾਮਯਾਬੀ ਦੀ ਕਾਮਨਾ ਕਰਦਾ ਹਾਂ ਅਤੇ ਤੁਹਡੇ ਨਾਲ ਕਰੀਬੀ ਰਿਸ਼ਤਾ ਬਣਾਕੇ ਕੰਮ ਕਰਨ ਦੀ ਇੱਛਾ ਰੱਖਦਾ ਹਾਂ”।

ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲ ਸਿਰਿਸੇਨਾ ਨੇ ਟਵੀਟ ਕਰ ਮੋਦੀ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਲਿਖੀਆ, “ਜਿੱਤ ‘ਤੇ ਸ਼ੁਭਕਾਮਨਾਵਾਂ। ਲੋਕਾਂ ਨੇ ਤੁਹਾਡੇ ‘ਤੇ ਦੁਬਾਰ ਭਰੋਸਾ ਦਿਖਾਆਿ ਹੈ”। ਇਸ ਦੇ ਨਾਲ ਹੀ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕ੍ਰਮਸਿੰਘੇ ਨੇ ਕਿਹਾ, “ਨਰੇਂਦਰ ਮੋਦੀ ਨੂੰ ਸ਼ਾਨਦਾਰ ਜਿੱਤ ‘ਤੇ ਵਧਾਈ। ਮੈਂ ਤੁਹਾਡੇ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ”।

Related posts

ਪ੍ਰੋਫੈਸਰ ਭੁੱਲਰ ਦੀ ਰਿਹਾਈ ਸਬੰਧੀ ਭਗਵੰਤ ਮਾਨ ਦਾ ਵੱਡਾ ਬਿਆਨ, ਬੋਲੇ- ਫਾਈਲ ਆਉਣ ‘ਤੇ ਕਰ ਦਿੱਤੇ ਜਾਣਗੇ ਦਸਤਖ਼ਤ

On Punjab

ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਸਮੇਤ ਨੇੜੇ-ਤੇੜੇ ਦੇ ਇਲਾਕਿਆਂ ‘ਚ ਮੰਗਲਵਾਰ ਰਾਤ ਤਕ ਇੰਟਰਨੈੱਟ ਬੰਦ

On Punjab

Canada to cover cost of contraception and diabetes drugs

On Punjab