82.51 F
New York, US
July 27, 2024
PreetNama
ਸਮਾਜ/Social

ਮੈਂ ਨਾਸਤਿਕ ਹਾਂ

ਮੈਂ ਨਾਸਤਿਕ ਹਾਂ

ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ। ਗੋਰਾ ਸੀ ..ਚੈਕ ਕਰ ਆਖਣ ਲੱਗਾ ..”ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ” ! ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ ! ਬਟੂਆ ਦੇਖਿਆ …ਕੋਈ ਪੈਸਾ ਨਹੀਂ ਸੀ ! ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ ..”ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ ਆ ਜਣਗੇ “! ਕੰਮ ਮੁਕਾ ਕੇ ਜਾਣ ਲੱਗਾ ਤਾਂ ਪੁੱਛ ਬੈਠਾ ..”ਤੇਰੀ ਸਰਵਿਸ ਕਾਲ ਦੇ ਕਿੰਨੇ ਪੈਸੇ” ..? ਕਹਿੰਦਾ “ਕੋਈ ਪੈਸਾ ਨੀ …ਇਹ ਸਰਵਿਸ ਹਾਈਡ੍ਰੋ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ !” ਮੈਂ ਕਿਹਾ ਯਾਰ ਤੇਰਾ ਕੰਮ ਬੜਾ ਪਸੰਦ ਆਇਆ ..ਅੱਗੋਂ ਲਈ ਤੇਰੇ ਨਿੱਜੀ ਫੋਨ ਤੇ ਸਰਵਿਸ ਵਾਸਤੇ ਕਾਲ ਕਰਾਂ ਤੇ ਆ ਸਕਦਾ ..ਮੈਂ ਪੇਮੰਟ ਸਿੱਧੀ ਤੈਨੂੰ ਹੀ ਕਰ ਦਊਂ ?

ਆਖਣ ਲੱਗਾ ..”ਨਹੀਂ ਆ ਸਕਦਾ ਕਿਓਕਿ ਇਹ ਕੌਂਫਲਿਕਟ ਓਫ ਇੰਟਰੇਸ੍ਟ (Conflict of interest) ਹੋਵੇਗਾ” ! ਕਹਿੰਦਾ ਮੇਰੀ ਜਮੀਰ ਇਸ ਚੀਜ ਦੀ ਇਜਾਜਤ ਨਹੀਂ ਦਿੰਦੀ ਕੇ ਜਿਹੜੇ ਕੰਮ ਦੇ ਮੈਨੂੰ ਮੇਰਾ ਮਹਿਕਮਾ ਪੈਸੇ ਦਿੰਦਾ ਹੈ ਮੈਂ ਓਹੀ ਕੰਮ ਕਿਸੇ ਦੇ ਘਰ ਪ੍ਰਾਈਵੇਟ ਤੌਰ ਤੇ ਕਰ ਕੇ ਉਸਦੇ ਪੈਸੇ ਲਵਾਂ “! ਮੈਂ ਚੁੱਪ ਜਿਹਾ ਹੋ ਗਿਆ ਪਰ ਜਾਂਦੇ ਜਾਂਦੇ ਨੂੰ ਮੁਆਫੀ ਮੰਗ ਇੱਕ ਹੋਰ ਗੱਲ ਪੁੱਛ ਹੀ ਲਈ …ਆਖਿਆ ” ਦੋਸਤਾ ਏਨੀ ਇਮਾਨਦਾਰ ਸੋਚ ਏ ਤੇਰੀ ..ਰੱਬ ਨੂੰ ਤੇ ਜਰੂਰ ਮੰਨਦਾ ਹੋਵੇਂਗਾ ? ਅੱਗੋਂ ਆਖਣ ਲੱਗਾ …”ਨਹੀਂ ਨਾਸਤਿਕ ਹਾਂ…ਜਿੰਦਗੀ ਵਿਚ ਕਦੀ ਚਰਚ ਨਹੀਂ ਗਿਆ”! ਚੰਗਾ ਇਨਸਾਨ ਬਣਨ ਲਈ ਧਾਰਮਿਕ ਹੋਣਾ ਜਰੂਰੀ ਨਹੀਂ

Related posts

Breaking: ਸੀਆਰਪੀਐਫ ਪਾਰਟੀ ‘ਤੇ ਅੱਤਵਾਦੀ ਹਮਲਾ, ਜਵਾਨ ਜ਼ਖਮੀ

On Punjab

ਅੱਜ ਵੀ ਜ਼ਿੰਦਾ ਹੈ, 72 ਘੰਟਿਆਂ ‘ਚ 300 ਚੀਨੀ ਫੌਜੀਆਂ ਨੂੰ ਢੇਰ ਕਰਨ ਵਾਲਾ ਇਹ ਭਾਰਤੀ ‘ਰਾਈਫਲਮੈਨ’

On Punjab

ਹੁਣ ਕਿਸਾਨ ਅੰਦੋਲਨ ਨੂੰ ਮਿਲੀ ਬ੍ਰਿਟੇਨ ਤੋਂ ਹਮਾਇਤ, ਆਕਸਫੋਰਡ ਯੂਨੀਵਰਸਿਟੀ ‘ਚ ਪ੍ਰਦਰਸ਼ਨ ਦੌਰਾਨ ਖੇਤੀ ਕਾਨੂੰਨਾਂ ਦੇ ਮਾੜੇ ਅਸਰ ਦਾ ਦਾਅਵਾ

On Punjab